AN32 ਜਹਾਜ਼ ਹਾਦਸੇ 'ਚ ਕੋਈ ਨਹੀਂ ਬਚਿਆ ਜ਼ਿੰਦਾ, ਹਵਾਈ ਫ਼ੌਜ ਨੇ ਟਵੀਟ ਕਰ ਦਿਤੀ ਜਾਣਕਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਹਵਾਈ ਫ਼ੌਜ ਦੇ ਲਾਪਤਾ ਜਹਾਜ਼ AN32 ਵਿਚ ਸਵਾਰ ਕੋਈ ਵੀ ਯਾਤਰੀ ਜ਼ਿੰਦਾ ਨਹੀਂ ਬਚਿਆ ਹੈ। ਭਾਰਤੀ ਹਵਾਈ ਫ਼ੌਜ ਨੇ ਵੀਰਵਾਰ ਨੂੰ ਟਵੀਟ ...

An-32 plane crash: no survivors at site, says IAF

ਨਵੀਂ ਦਿੱਲੀ :  ਭਾਰਤੀ ਹਵਾਈ ਫ਼ੌਜ ਦੇ ਲਾਪਤਾ ਜਹਾਜ਼ AN32 ਵਿਚ ਸਵਾਰ ਕੋਈ ਵੀ ਯਾਤਰੀ ਜ਼ਿੰਦਾ ਨਹੀਂ ਬਚਿਆ ਹੈ। ਭਾਰਤੀ ਹਵਾਈ ਫ਼ੌਜ ਨੇ ਵੀਰਵਾਰ ਨੂੰ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਟਵੀਟ ਕਰਦੇ ਹੋਏ ਭਾਰਤੀ ਹਵਾਈ ਫ਼ੌਜ ਦਾ ਕਹਿਣਾ ਹੈ ਕਿ ਅੱਠ ਮੈਬਰਾਂ ਦਾ ਬਚਾਅ ਦਲ ਕਰੈਸ਼ ਸਾਇਟ 'ਤੇ ਪਹੁੰਚ ਗਿਆ ਹੈ।

ਜਿੱਥੇ ਉਨ੍ਹਾਂ ਨੂੰ ਕੋਈ ਵੀ ਜ਼ਿੰਦਾ ਸ਼ਖ਼ਸ ਨਹੀਂ ਮਿਲਿਆ। ਏਐਨ-32 ਜਹਾਜ਼ ਵਿਚ ਸਵਾਰ ਸਾਰੇ 13 ਕਰਮਚਾਰੀਆਂ ਦੇ ਪਰਵਾਰ ਵਾਲਿਆਂ ਨੂੰ ਕਿਸੇ ਦੇ ਵੀ ਜ਼ਿੰਦਾ ਨਾ ਮਿਲਣ ਦੀ ਸੂਚਨਾ ਦਿੱਤੀ ਜਾ ਚੁੱਕੀ ਹੈ ਨਾਲ ਹੀ ਟਵੀਟ ਕਰ ਕੇ ਦੱਸਿਆ ਹੈ ਕਿ ਏਐਨ-32 ਜਹਾਜ਼ ਦੇ ਦੁਖਦ ਕਰੈਸ਼ ਵਿਚ ਇਨ੍ਹਾਂ ਜਵਾਨਾਂ ਨੇ ਜਾਨ ਗਵਾਈ ਹੈ।

ਜੀ.ਐਮ.ਚਾਰਲਸ, ਐਚ.ਵਿਨੋਦ, ਆਰ .ਥਾਪਾ, ਏ. ਤੰਵਰ, ਏਸ. ਮੋਹੰਤੀ, ਐਮ.ਕੇ. ਗਰਗ, ਕੇ .ਕੇ.ਮਿਸ਼ਰਾ, ਅਨੂਪ ਕੁਮਾਰ, ਸ਼ੇਰਿਨ, ਐਸ.ਕੇ. ਸਿੰਘ, ਪੰਕਜ, ਪੁਤਾਲੀ ਅਤੇ ਰਾਜੇਸ਼ ਕੁਮਾਰ। ਨਾਲ ਹੀ ਲਿਖਿਆ ਹੈ ਕਿ 3 ਜੂਨ ਨੂੰ ਹੋਏ ਏਐਨ-32 ਜਹਾਜ਼ ਹਾਦਸੇ ਵਿਚ ਜਾਨ ਗਵਾਉਣ ਵਾਲੇ ਜਵਾਨਾਂ ਨੂੰ ਹਵਾਈ ਫ਼ੌਜ ਸ਼ਰਧਾਂਜਲੀ ਦਿੰਦੀ ਹੈ ਅਤੇ ਉਨ੍ਹਾਂ ਦੇ ਪਰਵਾਰਾਂ ਨਾਲ ਹੈ।