ਜੇਕਰ ਪੀਡੀਪੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਨਤੀਜੇ ਖਤਰਨਾਕ ਹੋਣਗੇ: ਮਹਿਬੂਬਾ ਮੁਫ਼ਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ - ਕਸ਼ਮੀਰ ਵਿਚ ਬੀਜੇਪੀ ਦੇ ਸਹਿਯੋਗ ਨਾਲ ਚਲ ਰਹੀ ਸਰਕਾਰ ਟੁੱਟਣ ਤੋਂ ਬਾਅਦ ਹੁਣ ਮਹਿਬੂਬਾ ਮੁਫਤੀ ਦੇ ਸਾਹਮਣੇ ਆਪਣੀ ਪਾਰਟੀ ਪੀਡੀਪੀ

Mehbooba Mufti

ਸ਼੍ਰੀਨਗਰ, ਜੰਮੂ - ਕਸ਼ਮੀਰ ਵਿਚ ਬੀਜੇਪੀ ਦੇ ਸਹਿਯੋਗ ਨਾਲ ਚਲ ਰਹੀ ਸਰਕਾਰ ਟੁੱਟਣ ਤੋਂ ਬਾਅਦ ਹੁਣ ਮਹਿਬੂਬਾ ਮੁਫਤੀ ਦੇ ਸਾਹਮਣੇ ਆਪਣੀ ਪਾਰਟੀ ਪੀਡੀਪੀ ਨੂੰ ਬਚਾਉਣ ਦਾ ਸੰਕਟ ਹੈ। ਪੀਡੀਪੀ ਵਿਚ ਬਗਾਵਤ ਦੇ ਗੰਭੀਰ ਸੰਕੇਤ ਮਿਲ ਰਹੇ ਹਨ ਅਤੇ ਮਹਿਬੂਬਾ ਨੇ ਬਗਾਵਤੀ ਨੇਤਾਵਾਂ ਉੱਤੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਜੰਮੂ - ਕਸ਼ਮੀਰ ਦੀ ਸਾਬਕਾ ਸੀਐਮ ਨੇ ਬੀਜੇਪੀ ਅਤੇ ਕੇਂਦਰ ਸਰਕਾਰ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੀਡੀਪੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਖਤਰਨਾਕ ਨਤੀਜੇ ਹੋਣਗੇ। ਅਜਿਹਾ ਕਹਿੰਦੇ ਹੋਏ ਮਹਿਬੂਬਾ ਨੇ 1990 ਦੇ ਦਹਾਕੇ ਦੇ ਕਸ਼ਮੀਰ ਅਤੇ ਸਲਾਉੱਦੀਨ ਵਰਗੇ ਅਤਿਵਾਦੀਆਂ ਦਾ ਵੀ ਜ਼ਿਕਰ ਕੀਤਾ।