ਮੁਸਲਮਾਨਾਂ ਵਿਚ ਅੱਜ ਵੀ ਅਛੂਤ ਕਾਇਮ ਹੈ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਲਿਤਾਂ ਦੇ ਵਾਲ ਕੱਟਣ ਤੋਂ ਕੀਤਾ ਇਨਕਾਰ

Dalits allegedly denied haircuts in uttar pradesh s moradabad

ਮੁਰਾਦਾਬਾਦ: ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਵਿਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਭੋਜਪੁਰ ਵਿਚ ਦਲਿਤਾਂ ਨੇ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ ਕਿ ਮੁਸਲਮਾਨਾਂ ਦੇ ਸਲਮਾਨੀ ਸਮੁਦਾਇ ਨੇ ਦਲਿਤਾਂ ਦੇ ਵਾਲ ਕੱਟਣ ਅਤੇ ਉਹਨਾਂ ਦੀ ਦਾਹੜੀ ਬਣਾਉਣ ਤੋਂ ਮਨ੍ਹਾਂ ਕਰ ਦਿੱਤਾ ਹੈ। ਪੀਪਲਸਾਨਾ ਪਿੰਡ ਦੇ ਦਲਿਤਾਂ ਨੇ ਐਸਐਸਪੀ ਮੁਰਾਦਾਬਾਦ ਨੂੰ ਸੌਂਪੇ ਇਕ ਪੱਤਰ ਵਿਚ ਕਿਹਾ ਹੈ ਕਿ ਸਲਮਾਨੀ ਭਾਈਚਾਰੇ ਉਹਨਾਂ ਨੂੰ ਅਛੂਤ ਮੰਨਦੇ ਹਨ।

ਪਿੰਡ ਦੇ ਦਲਿਤ ਰਾਕੇਸ਼ ਕੁਮਾਰ ਨੇ ਕਿਹਾ ਕਿ ਛੂਤਛਾਤ ਨੂੰ ਵਧਾਵਾ ਦੇਣ ਵਾਲੀਆਂ ਅਜਿਹੀਆਂ ਗੱਲਾਂ ਦਹਾਕਿਆਂ ਤੋਂ ਹੁੰਦੀਆਂ ਆ ਰਹੀਆਂ ਹਨ ਪਰ ਹੁਣ ਉਹਨਾਂ ਨੇ ਇਸ ਵਿਰੁਧ ਆਵਾਜ਼ ਉਠਾਉਣ ਦਾ ਫ਼ੈਸਲਾ ਕਰ ਲਿਆ ਹੈ। ਰਾਕੇਸ਼ ਨੇ ਕਿਹਾ ਕਿ ਉਸ ਦੇ ਪਿਤਾ ਅਤੇ ਬਜ਼ੁਰਗਾਂ ਨੂੰ ਵਾਲ ਕਟਵਾਉਣ ਲਈ ਭੋਜਪੁਰ ਜਾਂ ਸ਼ਹਿਰ ਜਾਣਾ ਪੈਂਦਾ ਸੀ। ਕਿਉਂ ਕਿ ਸਲਮਾਨੀ ਭਾਈਚਾਰਾ ਉਹਨਾਂ ਨੂੰ ਛੂਹਣ ਤੋਂ ਪਰਹੇਜ਼ ਕਰਦੇ ਹਨ।

ਰਾਕੇਸ਼ ਨੇ ਅੱਗੇ ਕਿਹਾ ਕਿ ਸਮਾਂ ਬਦਲ ਚੁੱਕਿਆ ਹੈ ਅਤੇ ਉਹ ਉਹਨਾਂ ਵਿਰੁਧ ਆਵਾਜ਼ ਚੁੱਕਣਗੇ। ਇਸ ਦੌਰਾਨ ਐਸਐਸਪੀ ਤੋਂ ਕੀਤੀ ਗਈ ਸ਼ਿਕਾਇਤ ਦੇ ਵਿਰੋਧ ਵਿਚ ਸਲਮਾਨੀ ਭਾਈਚਾਰੇ ਨੇ ਸ਼ੁੱਕਰਵਾਰ ਨੂੰ ਅਪਣੀਆਂ ਦੁਕਾਨਾਂ ਬੰਦ ਕਰ ਰੱਖੀਆਂ। ਮੁਰਾਦਾਬਾਦ ਦੇ ਸੀਨੀਅਰ ਪੁਲਿਸ ਅਧਿਕਾਰੀ ਅਮਿਤ ਠਾਕੁਰ ਨੇ ਕਿਹਾ ਕਿ ਉਹਨਾਂ ਨੂੰ ਸ਼ਿਕਾਇਤਾਂ ਮਿਲੀਆਂ ਹਨ ਅਤੇ ਉਹਨਾਂ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਉਹਨਾਂ ਨੇ ਕਿਹਾ ਕਿ ਜੇ ਆਰੋਪ ਸੱਚ ਪਾਇਆ ਗਿਆ ਤਾਂ ਉਹ ਜ਼ਰੂਰ ਠੋਸ ਕਦਮ ਚੁੱਕਣਗੇ।