ਪਾਕਿਸਤਾਨ ਦੀ ਹਰ ਹਰਕਤ ਦਾ ਮੂੰਹਤੋੜ ਜਵਾਬ ਦਿਆਂਗੇ: ਫ਼ੌਜ ਮੁਖੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਰਗਿਲ ਜੰਗ ਦੀ 20ਵੀਂ ਵਰ੍ਹੇਗੰਢ ਮੌਕੇ ਹੋਇਆ ਸਮਾਗਮ...

Indian Army Chief, Bipin Rawat

ਨਵੀਂ ਦਿੱਲੀ: ਫ਼ੌਜ ਮੁਖੀ ਜਨਰਲ ਬਿਪਨ ਰਾਵਤ ਨੇ ਕਿਹਾ ਕਿ ਪਾਕਿਸਤਾਨ ਦੀ ਹਰ ਨਾਪਾਕ ਹਰਕਤ ਦਾ ਮੂੰਹਤੋੜ ਜਵਾਬ ਦਿਤਾ ਜਾਵੇਗਾ ਅਤੇ ਕਿਸੇ ਵੀ ਅਤਿਵਾਦੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਜਾਵੇਗਾ। ਕਾਰਗਿਲ ਜੰਗ ਦੇ 20 ਸਾਲ ਪੂਰੇ ਹੋਣ ਮੌਕੇ ਹੋਏ ਸਮਾਗਮ ਵਿਚ ਰਾਵਤ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਵਾਰ ਵਾਰ ਨਾਪਾਕ ਹਰਕਤਾਂ ਕਰਦੀ ਹੈ ਚਾਹੇ ਉਹ ਰਾਜ ਦੀ ਸ਼ਹਿ ਵਾਲਾ ਅਤਿਵਾਦ ਹੋਵੇ ਜਾਂ ਭਾਰਤ ਵਿਚ ਘੁਸਪੈਠ। ਉਨ੍ਹਾਂ ਕਿਹਾ, 'ਭਾਰਤੀ ਫ਼ੌਜ ਮਜ਼ਬੂਤੀ ਨਾਲ ਖੜੀ ਹੈ ਅਤੇ ਅਪਣੀ ਖੇਤਰੀ ਅਖੰਡਤਾ ਦੀ ਰਾਖੀ ਲਈ ਤਿਆਰ ਹੈ।

ਇਸ ਵਿਚ ਕੋਈ ਸ਼ੱਕ ਨਾ ਹੋਵੇ ਕਿ ਹਰ ਨਾਪਾਕ ਹਰਕਤ ਦਾ ਮੂੰਹਤੋੜ ਜਵਾਬ ਦਿਤਾ ਜਾਵੇਗਾ।' ਉਨ੍ਹਾਂ ਕਿਹਾ ਕਿ ਰਾਜ ਦੀ ਸ਼ਹਿ ਹਾਸਲ ਅਨਸਰਾਂ ਦਾ ਉਭਾਰ, ਜੰਗ ਵਿਚ ਅਤਿਵਾਦ ਦੀ ਵਰਤੋਂ ਅਤੇ ਹੋਰ ਗ਼ਲਤ ਤਰੀਕਿਆਂ ਦੀ ਵਰਤੋਂ ਨਵਾਂ ਰਿਵਾਜ ਬਣ ਗਿਆ ਹੈ। ਫ਼ੌਜ ਮੁਖੀ ਨੇ ਕਿਹਾ ਕਿ ਸਾਈਬਰ ਅਤੇ ਪੁਲਾੜ ਡੋਮੇਨ ਨੇ ਜੰਗੀ ਖੇਤਰ ਦਾ ਦ੍ਰਿਸ਼ ਬਦਲ ਦਿਤਾ ਹੈ। ਰਾਵਤ ਨੇ ਇਹ ਵੀ ਕਿਹਾ ਕਿ ਅਤਿਵਾਦ ਦੀਆਂ ਕਿਸੇ ਵੀ ਗਤੀਵਿਧੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਰਾਵਤ ਨੇ ਕਿਹਾ, 'ਉੜੀ ਅਤੇ ਬਾਲਾਕੋਟ ਅਤਿਵਾਦੀ ਹਮਲੇ ਮਗਰੋਂ ਕੀਤੇ ਗਏ ਹਵਾਈ ਹਮਲੇ ਅਤਿਵਾਦੀ ਗਤੀਵਿਧੀਆਂ ਵਿਰੁਧ ਸਾਡੇ ਰਾਜਸੀ ਅਤੇ ਫ਼ੌਜੀ ਸੰਕਲਪ ਨੂੰ ਦਰਸਾਉਂਦਾ ਹੈ। ਅਤਿਵਾਦ ਦੀਆਂ ਕਿਸੇ ਵੀ ਗਤੀਵਿਧੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।