ਚੀਨ ਦੀ ਘੁਸਪੈਠ ਦੇ ਮਾਮਲੇ ਨੂੰ ਸੁਲਝਾ ਲਿਆ ਹੈ: ਫ਼ੌਜ ਮੁਖੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਫ਼ੌਜ ਮੁਖੀ ਜਨਰਲ ਵਿਪਨ ਰਾਵਤ ਨੇ ਚੀਨ ਦੀ ਘੁਸਪੈਠ ‘ਤਾ ਪ੍ਰਤੀਕਿਰਿਆ ਦਿੰਦੇ ਹੋਏ

Bipin Rawat

ਨਵੀਂ ਦਿੱਲੀ: ਭਾਰਤੀ ਫ਼ੌਜ ਮੁਖੀ ਜਨਰਲ ਵਿਪਨ ਰਾਵਤ ਨੇ ਚੀਨ ਦੀ ਘੁਸਪੈਠ ‘ਤਾ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕੋਈ ਘੁਸਪੈਠ ਨਹੀਂ ਹੋਈ ਸੀ ਅਤੇ ਇਸ ਮਾਮਲੇ ਨੂੰ ਸੁਲਝ ਲਿਆ ਗਿਆ ਹੈ। ਚੀਨ ਦੇ ਨਾਲ ਫਲੈਗ ਮੀਟਿੰਗ ਦੌਰਾਨ ਇਸ ਮੁੱਦੇ ਨੂੰ ਚੁੱਕਿਆ ਗਿਆ ਸੀ। ਦੱਸ ਦਈਏ ਕਿ ਡੋਕਲਾਮ ਵਿਵਾਦ ਦੇ 2 ਸਾਲ ਬਾਅਦ ਚੀਨ ਦੀ ਫ਼ੌਜ ਨਾ ਇਕ ਵਾਰ ਫਿਰ ਤੋਂ ਭਾਰਤੀ ਖੇਤਰ ਵਿਚ ਘੁਸਪੈਠ ਕੀਤੀ ਹੈ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਕੁਝ ਦਿਨ ਪਹਿਲਾਂ ਜੰਮੂ-ਕਸ਼ਮੀਰ ਦੇ ਲਦਾਖ ਵਿਚ ਪੂਰਬੀ ਡੇਮਚੋਕ ਇਲਾਕੇ ਵਿਚ 6 ਕਿਲੋਮੀਟਰ ਅੰਦਰ ਤੱਕ ਘੁਸਪੈਠ ਕੀਤੀ ਅਤੇ ਅਪਣਾ ਝੰਡਾ ਲਹਿਰਾਇਆ।

ਚੀਨ ਦੀ ਫ਼ੌਜ ਨੇ ਅਜਿਹੇ ਸਮੇਂ ‘ਤੇ ਘੁਸਪੈਠ ਕੀਤੀ ਹੈ, ਜਦੋਂ ਸਥਾਨਕ ਨਿਵਾਸੀ ਤਿਬਤੀ ਧਰਮਗੁਰੂ ਦਲਾਈ ਲਾਮਾ ਦਾ ਜਨਮਦਿਨ ਮਨਾ ਰਹੇ ਹਨ। ਜਾਣਕਾਰੀ ਮੁਤਾਬਿਕ ਡੇਮਚੋਕ ਦੇ ਸਰਪੰਚ ਨੇ ਚੀਨ ਦੀ ਫ਼ੌਜ ਦੇ ਘੁਸਪੈਠ ਦੀ ਪੁਸ਼ਟੀ ਕੀਤੀ ਹੈ। ਇਹ ਫ਼ੌਜ ਫ਼ੌਜੀ ਵਾਹਨਾਂ ਵਿਚ ਭਰ ਕਿ ਭਾਰਤੀ ਸਰਹੱਦ ਵਿਚ ਆਏ ਅਤੇ ਚੀਨ ਦਾ ਝੰਡਾ ਲਹਿਰਾਏ। ਡੇਮਚੋਕ ਦੀ ਸਰਪੰਚ ਉਰਗੇਨ ਚੋਦੋਨ ਨੇ ਦੱਸਿਆ ਕਿ ਚੀਨ ਦੇ ਫ਼ੌਜੀ ਭਾਰਤੀ ਸਰਹੱਦ ਵਿਚ ਦਾਖਲ ਹੋਏ। ਉਨ੍ਹਾਂ ਨੇ ਦੱਸਿਆ ਕਿ ਚੀਨੀ ਫ਼ੌਜੀਆਂ ਦੇ ਡੇਮਚੋਕ ਵਿਚ ਆਉਣ ਦਾ ਮਕਸਦ ਕੁਝ ਹੋਰ ਨਜ਼ਰ ਆ ਰਿਹਾ ਹੈ।

ਸਰਪੰਚ ਨੇ ਦੱਸਿਆ ਕਿ ਚੀਨ ਦੇ ਫ਼ੌਜੀ ਅਜਿਹੇ ਸਮੇਂ ‘ਤੇ ਇਲਾਕਾ ਵਿਚ ਆਏ ਹਨ ਜਦੋਂ ਸਥਾਨਕ ਲੋਕ ਦਲਾਈ ਲਾਮਾ ਦਾ ਜਨਮਦਿਨ ਮਨਾ ਰਹੇ ਹਨ। ਉਰਗੇਨ ਨੇ ਦੱਸਿਆ ਚੀਨ ਦੇ ਫ਼ੌਜੀਆਂ ਦਾ ਡੋਮਚੈਕ ਵਿਚ ਆਉਣਾ ਹੈਰਾਨੀ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਇਸ ਤਰ੍ਹਾਂ ਦੀ ਗਤੀਵਿਧੀਆਂ ਨੂੰ ਅੰਜ਼ਾਮ ਦੇ ਕੇ ਭਾਰਤ ਉਤੇ ਦਬਾਅ ਵਧਾਉਣਾ ਚਾਹੁੰਦਾ ਹੈ ਤਾਂਕਿ ਜੇਕਰ ਕਦੇ ਗੱਲਬਾਤ ਹੋਵੇ ਤਾਂ ਉਸ ਸਮੇਂ ਇਸ ਖੇਤਰ ਵਿਚ ਅਪਣਾ ਦਾਅਵਾ ਕੀਤਾ ਜਾ ਸਕੇ। ਚੀਨ ਇਹ ਕਹਿ ਸਕਦਾ ਹੈ ਕਿ ਉਥੇ ਚੀਨ ਦਾ ਢੰਡਾ ਹੈ ਅਤੇ ਉਸਦਾ ਟੈਂਟ ਹੈ, ਇਸ ਲਈ ਇਹ ਇਲਾਕਾ ਵੀ ਉਸ ਦਾ ਹੈ।