ਮੌਸਮ ਨੇ ਬਦਲੀ ਕਰਵਟ, ਪਹਾੜਾਂ 'ਚ ਲਗੇਗੀ ਛਬਿਹਰ, ਮੈਦਾਨੀ ਇਲਾਕਿਆਂ 'ਚ ਕਰਨੀ ਪਵੇਗੀ ਉਡੀਕ!

ਏਜੰਸੀ

ਖ਼ਬਰਾਂ, ਰਾਸ਼ਟਰੀ

ਪਹਾੜੀ ਇਲਾਕਿਆਂ 'ਚ ਭਾਰੀ ਮੀਂਹ ਦੀ ਚਿਤਾਵਨੀ

Weather

ਨਵੀਂ ਦਿੱਲੀ : ਬੀਤੇ ਐਤਵਾਰ ਨੂੰ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਅੰਦਰ ਮੌਨਸੂਨ ਨੇ ਖ਼ੂਬ ਛਹਿਬਰ ਲਾਈ ਰੱਖੀ ਹੈ। ਇਸ ਦੌਰਾਨ ਦਿੱਲੀ ਸਮੇਤ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਅੰਦਰ ਚੰਗਾ ਮੀਂਹ ਵੇਖਣ ਨੂੰ ਮਿਲਿਆ ਜਿਸ ਨਾਲ ਜਿੱਥੇ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਪਰਤ ਆਈ ਹੈ, ਉਥੇ ਹੀ ਗਰਮੀ ਤੋਂ ਵੀ ਕਾਫ਼ੀ ਰਾਹਤ ਮਿਲੀ ਹੈ।

ਐਤਵਾਰ ਰਾਤ ਨੂੰ ਪੰਜਾਬ ਦੇ ਕਈ ਹਿੱਸਿਆਂ 'ਚ ਤੇਜ਼ ਹਨੇਰੀ ਤੇ ਝੱਖੜ ਤੋਂ ਬਾਅਦ ਜ਼ਬਰਦਸਤ ਬਾਰਸ਼ ਹੋਈ। ਇਸ ਕਾਰਨ  ਕਈ ਥਾਈ ਰੁੱਖਾਂ ਤੋਂ ਇਲਾਵਾ ਬਿਜਲੀ ਦੇ ਖੰਭਿਆਂ ਨੂੰ ਵੀ ਨੁਕਸਾਨ ਪਹੁੰਚਣ ਦੀਆਂ ਖ਼ਬਰਾਂ ਹਨ। ਇਸ ਤੋਂ ਬਾਅਦ ਹੁਣ ਆਉਂਦੇ ਦਿਨਾਂ ਦੌਰਾਨ ਮੌਸਮ ਇਕ ਵਾਰ ਫਿਰ ਕਰਵਟ ਬਦਲਣ ਵਾਲਾ ਹੈ।

ਆਉਂਦੀ 16 ਜੁਲਾਈ ਤਕ ਦਿੱਲੀ ਸਮੇਤ ਜ਼ਿਆਦਾਤਰ ਮੈਦਾਨੀ ਇਲਾਕਿਆਂ ਅੰਦਰ ਮੀਂਹ ਦੀਆਂ ਗਤੀਵਿਧੀਆਂ ਭਾਵੇਂ ਘੱਟ ਰਹਿਣ ਦੀ ਸੰਭਾਵਨਾ ਹੈ, ਪਰ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਅੰਦਰ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਇਨ੍ਹਾਂ ਇਲਾਕਿਆਂ ਅੰਦਰ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਮੌਨਸੂਨ ਦਾ ਝੁਕਾਅ ਉੱਤਰ ਵੱਲ ਹੋਣ ਕਾਰਨ ਦਿੱਲੀ ਆਉਂਦੇ ਕੁੱਝ ਦਿਨਾਂ ਲਈ ਬਾਰਸ਼ ਦੀ ਉਡੀਕ ਕਰਨੀ ਪੈ ਸਕਦੀ ਹੈ। ਜਦਕਿ ਉਤਰ-ਪੂਰਬੀ ਰਾਜਾਂ 'ਚ ਮੀਂਹ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ।

ਇਸੇ ਦੌਰਾਨ ਪੱਛਮੀ ਬੰਗਾਲ, ਬਿਹਾਰ ਅਤੇ ਉੱਤਰ ਪ੍ਰਦੇਸ਼ 'ਚ ਭਾਰੀ ਮੀਂਹ ਪੈਣ ਦੀਆਂ ਖ਼ਬਰਾਂ ਹਨ।  ਵਿਭਾਗ ਮੁਤਾਬਕ ਇੱਥੇ ਅਗਲੇ ਦਿਨਾਂ ਦੌਰਾਨ ਵੀ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਜਦਕਿ ਪੰਜਾਬ ਸਮੇਤ ਮੈਦਾਨੀ ਇਲਾਕਿਆਂ 'ਚ ਆਉਂਦੇ ਕੁੱਝ ਦਿਨ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਇਕ ਫਿਰ ਤੋਂ ਮੌਸਮੀ ਤਬਦੀਲੀ ਵੇਖਣ ਨੂੰ ਮਿਲੇਗੀ ਜਿਸ ਤੋਂ ਬਾਅਦ ਮੁੜ ਮੀਂਹ ਪੈਣ ਦੇ ਅਸਾਰ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।