ਲੋਕਾਂ ਲਈ ਵਰਦਾਨ ਬਣੀ Dal Lake ਦੀ ਇਹ Boat Ambulance, ਹੁਣ ਤੱਕ ਬਚਾਈ 60 ਲੋਕਾਂ ਦੀ ਜਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਤਾਰਿਕ ਅਹਿਮਦ ਪਤਲੂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੋਟ ਐਂਬੂਲੈਂਸ ਸੇਵਾ ਲਈ ਉਹ ਕੋਰੋਨਾ ਮਰੀਜ਼ਾਂ ਤੋਂ ਸਿਰਫ 10 ਰੁਪਏ ਤੇ ਆਮ ਮਰੀਜ਼ਾਂ ਤੋਂ 50 ਰੁਪਏ ਲੈਂਦੇ ਹਨ।

Boat Ambulance

ਸਨਿਗਰ: ਕਸ਼ਮੀਰ ਦੀ ਮਸ਼ਹੂਰ ਡਲ ਝੀਲ ਵਿਚ ਸ਼ਿਕਾਰਾ (Shikara Boat) 'ਤੇ ਇਕ ਐਂਬੂਲੈਂਸ (Ambulance) ਬਣਾਈ ਗਈ ਹੈ। ਇਹ ਵਿਲੱਖਣ ਕਦਮ ਡਲ ਝੀਲ ਦੇ ਇਕ ਹਾਉਸਬੋਟ ਦੇ ਮਾਲਕ (Houseboat Owner) ਦੁਆਰਾ ਚੁੱਕਿਆ ਗਿਆ ਹੈ। ਪਿਛਲੇ ਮਹੀਨੇ ਪੀਐਮ ਮੋਦੀ (PM Narendra Modi) ਨੇ ਮਨ ਕੀ ਬਾਤ (Mann Ki Baat) ਪ੍ਰੋਗਰਾਮ ਵਿੱਚ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਸੀ। 

ਇਹ ਵੀ ਪੜ੍ਹੋ -  ਪੰਜਾਬ ਦਾ ਬਿਜਲੀ ਸੰਕਟ ਹਮੇਸ਼ਾ ਲਈ ਟਾਲਣ ਵਾਸਤੇ, ਮਾਹਰ ਕੋਈ ਯੋਜਨਾ ਬਣਾਉਣ, ਸਿਆਸਤਦਾਨ ਨਹੀਂ!

ਇਸ ਐਂਬੂਲੈਂਸ ਦੀ ਪਹਿਲ ਤਾਰਿਕ ਅਹਿਮਦ ਪਤਲੂ (Tariq Ahmed Patlu started Boat Ambulance service) ਨੇ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਮਹੀਨੇ ਪਹਿਲਾਂ ਉਹ ਕੋਰੋਨਾ ਸੰਕਰਮਿਤ (Coronavirus Infected) ਸਨ। ਉਸ ਸਮੇਂ ਦੌਰਾਨ ਕੋਈ ਵੀ ਉਨ੍ਹਾਂ ਨੂੰ ਆਪਣੇ ਹਾਉਸਬੋਟ (Houseboat) ਰਾਹੀਂ ਹਸਪਤਾਲ ਲਿਜਾਣ ਲਈ ਤਿਆਰ ਨਹੀਂ ਸੀ। ਇਸ ਕਾਰਨ ਉਨ੍ਹਾਂ ਨੂੰ ਹਸਪਤਾਲ ਜਾਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਹ ਸਭ ਵੇਖਦਿਆਂ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਅਜਿਹੀ ਕਿਸ਼ਤੀ ਬਣਾਉਣਗੇ, ਜੋ ਡਲ ਝੀਲ (Dal Lake) ਵਿੱਚ ਰਹਿਣ ਵਾਲੇ ਲੋਕਾਂ ਲਈ ਐਂਬੂਲੈਂਸ ਦਾ ਕੰਮ ਕਰੇਗੀ।

ਇਹ ਵੀ ਪੜ੍ਹੋ -  ਰਾਜਾ ਵੜਿੰਗ ਦਾ ਮਨਪ੍ਰੀਤ ਬਾਦਲ 'ਤੇ ਸ਼ਬਦੀ ਵਾਰ, ਲਗਾਏ ਕਾਂਗਰਸ ਦੀ ਪਿੱਠ 'ਚ ਛੁਰਾ ਮਾਰਨ ਦੇ ਦੋਸ਼ 

ਤਾਰਿਕ ਅਹਿਮਦ ਨੇ ਦੱਸਿਆ ਕਿ ਕੁਝ ਲੋਕਾਂ ਦੀ ਸਹਾਇਤਾ ਨਾਲ ਉਨ੍ਹਾਂ ਨੇ ਇਕ ਮਹੀਨੇ ਦੇ ਅੰਦਰ-ਅੰਦਰ ਇਸ ਐਂਬੂਲੈਂਸ ਨੂੰ ਤਿਆਰ ਕਰ ਲਿਆ। ਇਸ ਐਂਬੂਲੈਂਸ ਤੋਂ ਹੁਣ ਤੱਕ, ਉਹ 60 ਤੋਂ ਵੱਧ ਕੋਰੋਨਾ ਸੰਕਰਮਿਤ ਅਤੇ ਹੋਰ ਮਰੀਜ਼ਾਂ ਨੂੰ ਝੀਲ ਦੇ ਕਿਨਾਰੇ (Shores of the Lake) ਛੱਡ ਚੁੱਕੇ ਹਨ।

ਹੋਰ ਪੜ੍ਹੋ: ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ IMA ਦੀ ਚੇਤਾਵਨੀ, ‘ਲਾਪਰਵਾਹੀ ਵਰਤੀ ਤਾਂ ਫਿਰ ਬਰਸ ਸਕਦਾ ਹੈ ਕਹਿਰ’

ਤਾਰਿਕ ਅਹਿਮਦ ਪਤਲੂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੋਟ ਐਂਬੂਲੈਂਸ ਸੇਵਾ (Boat Ambulance Service) ਡਲ ਝੀਲ ’ਤੇ ਆਉਣ ਵਾਲੇ ਸਾਰੇ ਲੋਕਾਂ ਲਈ ਉਪਲਬਧ ਹੈ। ਇਸ ਦੇ ਲਈ ਉਹ ਕੋਰੋਨਾ ਦੇ ਮਰੀਜ਼ਾਂ ਤੋਂ ਸਿਰਫ 10 ਰੁਪਏ ਅਤੇ ਆਮ ਮਰੀਜ਼ਾਂ ਤੋਂ 50 ਰੁਪਏ ਲੈਂਦੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਇਕ ਡਾਕਟਰ ਵੀ ਮੁਹੱਈਆ ਕਰਵਾਏ, ਤਾਂ ਜੋ ਸੰਕਟ ਦੇ ਸਮੇਂ ਉਹ ਐਂਬੂਲੈਂਸ ਦੇ ਅੰਦਰ ਪੀੜਤ ਵਿਅਕਤੀ ਦਾ ਇਲਾਜ ਕਰ ਸਕਣ। 

ਤਾਰਿਕ ਅਹਿਮਦ ਪਤਲੂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਕਿਸ਼ਤੀ ਐਂਬੂਲੈਂਸ ਨੂੰ ਬਣਾਉਣ ਲਈ ਜ਼ਿਆਦਾਤਰ ਲੱਕੜ ਦੀ ਰਵਾਇਤੀ ਸਮੱਗਰੀ ਦੀ ਵਰਤੋਂ ਕੀਤੀ ਹੈ। ਇਲਾਜ ਨਾਲ ਜੁੜੇ ਸਾਰੇ ਮੁੱਢਲੇ ਉਪਕਰਣ ਐਂਬੂਲੈਂਸ ਵਿੱਚ ਰੱਖੇ ਗਏ ਹਨ। ਹੁਣ ਉਹ ਜਲਦੀ ਹੀ ਹੈਲਪਲਾਈਨ ਨੰਬਰ (Helpline Number) ਸ਼ੁਰੂ ਕਰਨ ਜਾ ਰਹੇ ਹਨ। ਇਸ ਨੰਬਰ 'ਤੇ ਫ਼ੋਨ ਕਰਨ ਨਾਲ, ਲੋਕ ਤੁਰੰਤ ਸਹਾਇਤਾ ਦੀ ਮੰਗ ਕਰ ਸਕਣਗੇ। 

ਹੋਰ ਪੜ੍ਹੋ: ਰਾਜਸਥਾਨ ਤੇ ਜੰਮੂ-ਕਸ਼ਮੀਰ ਲਈ 'ਓਰੇਂਜ ਅਲਰਟ' ਜਾਰੀ, ਅਜਿਹਾ ਰਹੇਗਾ ਬਾਕੀ ਇਲਾਕਿਆਂ ਦਾ ਮੌਸਮ  

ਡੱਲ ਝੀਲ ਵਿੱਚ ਹਾਉਸਬੋਟਾਂ ਵਿੱਚ ਰਹਿਣ ਵਾਲੇ ਲੋਕਾਂ ਨੇ ਇਸ ਕਦਮ ਦੀ ਪ੍ਰਸ਼ੰਸਾ ਕੀਤੀ। ਉਹ ਮੰਨਦੇ ਹਨ ਕਿ ਅਜਿਹੀਆਂ ਹੋਰ ਕਿਸ਼ਤੀ ਐਂਬੂਲੈਂਸਾਂ ਹੋਣੀਆਂ ਚਾਹੀਦੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਉਪਰਾਲੇ ਦਾ ਸਮਰਥਨ ਕਰਨਾ ਚਾਹੀਦਾ ਹੈ। ਜੇ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਵੀ ਇਸ ਐਂਬੂਲੈਂਸ ਵਿਚ ਤਾਇਨਾਤ ਕੀਤੇ ਜਾਣ, ਤਾਂ ਇਹ ਵਧੇਰੇ ਪ੍ਰਭਾਵਸ਼ਾਲੀ ਹੋ ਸਕਦਾ ਹੈ।