ਲੋਕ ਸਭਾ ਦੇ ਸਾਬਕਾ ਪ੍ਰਧਾਨ ਸੋਮਨਾਥ ਚਟਰਜੀ ਦਾ ਦਿਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਦੇ ਪੂਰਵ ਪ੍ਰਧਾਨ ਸੋਮਨਾਥ ਚਟਰਜੀ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ । ਦਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਉਮਰ 89 ਸਾਲ  ਦੀ ਸੀ।

Somnath Chatterjee

ਕੋਲਕਾਤਾ : ਲੋਕ ਸਭਾ ਦੇ ਪੂਰਵ ਪ੍ਰਧਾਨ ਸੋਮਨਾਥ ਚਟਰਜੀ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ । ਦਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਉਮਰ 89 ਸਾਲ  ਦੀ ਸੀ। ਆਪਣੇ ਰਾਜਨੀਤਕ ਜੀਵਨ ਵਿੱਚ 10 ਵਾਰ ਸੰਸਦ ਰਹੇ ਚਟਰਜੀ ਨੂੰ ਦਿਲ ਦਾ ਦੌਰਾ ਪੈਣ ਦੇ ਬਾਅਦ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ। ਦੋ ਦਿਨਾਂ ਤੋਂ ਉਨ੍ਹਾਂ ਨੂੰ ਵੇਟਿੰਲੇਟਰ ਉੱਤੇ ਰੱਖਿਆ ਗਿਆ ਸੀ। ਪਿਛਲੇ ਮਹੀਨੇ ਪੂਰਵ ਲੋਕ ਸਭਾ ਪ੍ਰਧਾਨ ਨੂੰ ਮਸਤੀਸ਼ਕਾਘਾਤ ਵੀ ਹੋਇਆ ਸੀ।