ਰਾਫ਼ੇਲ ਸੌਦਾ : ਕਾਂਗਰਸੀ ਮੈਂਬਰਾਂ ਵਲੋਂ ਲੋਕ ਸਭਾ ਵਿਚ ਰੌਲਾ-ਰੱਪਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਫ਼ੇਲ ਜਹਾਜ਼ ਸੌਦੇ ਵਿਚ ਸਾਂਝੀ ਸੰਸਦੀ ਕਮੇਟੀ ਦੁਆਰਾ ਜਾਂਚ ਦੀ ਮੰਗ ਸਬੰਧੀ ਕਾਂਗਰਸ ਮੈਂਬਰਾਂ ਨੇ ਲੋਕ ਸਭਾ ਵਿਚ ਕਾਫ਼ੀ ਰੌਲਾ-ਰੱਪਾ ਪਾਇਆ.............

Lok Sabha

ਨਵੀਂ ਦਿੱਲੀ : ਰਾਫ਼ੇਲ ਜਹਾਜ਼ ਸੌਦੇ ਵਿਚ ਸਾਂਝੀ ਸੰਸਦੀ ਕਮੇਟੀ ਦੁਆਰਾ ਜਾਂਚ ਦੀ ਮੰਗ ਸਬੰਧੀ ਕਾਂਗਰਸ ਮੈਂਬਰਾਂ ਨੇ ਲੋਕ ਸਭਾ ਵਿਚ ਕਾਫ਼ੀ ਰੌਲਾ-ਰੱਪਾ ਪਾਇਆ ਜਿਸ ਕਾਰਨ ਸਦਨ ਦੀ ਕਾਰਵਾਈ ਰੋਕਣੀ ਪਈ। ਕਾਂਗਰਸ ਮੈਂਬਰਾਂ ਨੇ ਸਿਫ਼ਰ ਕਾਲ ਸ਼ੁਰੂ ਹੁੰਦਿਆਂ ਹੀ ਇਹ ਮਾਮਲਾ ਚੁੱਕ ਲਿਆ। ਵਿਰੋਧੀ ਧਿਰ ਦੇ ਆਗੂ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਉਹ ਸਪੀਕਰ ਦੀ ਇਜਾਜ਼ਤ ਨਾਲ ਇਸ ਮਾਮਲੇ ਬਾਰੇ ਬੋਲਣਾ ਚਾਹੁੰਦੇ ਹਨ। ਸਪੀਕਰ ਸੁਮਿਤਰਾ ਮਹਾਜਨ ਨੇ ਸੂਚੀ ਮੁਤਾਬਕ ਮੈਂਬਰਾਂ ਨੂੰ ਬੋਲਣ ਦਾ ਮੌਕਾ ਦੇਣਾ ਜਾਰੀ ਰਖਿਆ ਪਰ ਕਾਂਗਰਸ ਮੈਂਬਰਾਂ ਨੇ ਰੌਲਾ ਪਾਉਂਦਿਆਂ ਸਮੇਂ ਦੀ ਮੰਗ ਕੀਤੀ।

ਮੈਂਬਰਾਂ ਨੇ ਤਖ਼ਤੀਆਂ ਫੜੀਆਂ ਹੋਈਆਂ ਸਨ ਅਤੇ ਨਾਹਰੇ ਲਾਏ ਜਾ ਰਹੇ ਸਨ। ਅਖ਼ੀਰ ਕਾਂਗਰਸੀ ਮੈਂਬਰ ਸਪੀਕਰ ਕੀ ਕੁਰਸੀ ਕੋਲ ਆ ਗਏ। ਉਹ ਮੰਗ ਕਰ ਰਹੇ ਸਨ ਕਿ ਇਸ ਮਾਮਲੇ ਦੀ ਸਾਂਝੀ ਸੰਸਦੀ ਕਮੇਟੀ ਦੁਆਰਾ ਜਾਂਚ ਕਰਾਈ ਜਾਵੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਵਾਬ ਦੇਣ। ਜਦ ਰੌਲਾ ਜਾਰੀ ਰਿਹਾ ਤਾਂ ਸਪੀਕਰ ਨੇ ਦੁਪਹਿਰ 1 ਵਜੇ ਤਕ ਸਦਨ ਦੀ ਕਾਰਵਾਈ ਮੁਲਤਵੀ ਕਰ ਦਿਤੀ। ਜਦ ਸਦਨ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਈ ਤਾਂ ਵੀ ਪ੍ਰਦਰਸ਼ਨ ਜਾਰੀ ਰਹੇ ਜਿਸ ਕਾਰਨ ਸਪੀਕਰ ਨੇ ਦੋ ਵਜੇ ਤਕ ਸਦਨ ਦੀ ਕਾਰਵਾਈ ਰੋਕ ਦਿਤੀ। (ਪੀਟੀਆਈ)