Delhi: ਝਗੜੇ ਦੌਰਾਨ ਪਤੀ ਨੇ ਗੋਲੀ ਮਾਰ ਕੇ ਕੀਤਾ ਪਤਨੀ ਦਾ ਕਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਤੀ-ਪਤਨੀ ਦਾ ਝਗੜਾ ਹੋ ਗਿਆ ਅਤੇ ਇਸੇ ਦੌਰਾਨ ਉਪੇਂਦਰ ਨੇ ਸਰਿਤਾ ਦੇ ਸਿਰ ਵਿਚ ਬੰਦੂਕ ਨਾਲ ਗੋਲੀ ਮਾਰ ਦਿੱਤੀ।

Wife shot by her husband

ਦਿੱਲੀ: ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ (Gautam Budh Nagar, UP) ਦੇ ਸੈਕਟਰ 22 ਵਿਚ ਕਥਿਤ ਤੌਰ 'ਤੇ ਪਤੀ ਦੁਆਰਾ ਗੋਲੀ ਮਾਰਨ ’ਤੇ ਜ਼ਖਮੀ ਹੋਈ ਮਹਿਲਾ ਨੇ ਦਿੱਲੀ ਦੇ ਸਫਦਰਜੰਗ ਹਸਪਤਾਲ (Safdarjung Hospital) ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਸਹਾਇਕ ਪੁਲਿਸ ਕਮਿਸ਼ਨਰ ਰਜਨੀਸ਼ ਵਰਮਾ ਨੇ ਦੱਸਿਆ ਕਿ ਉਪੇਂਦਰ ਸਿੰਘ, ਮੂਲ ਰੂਪ ਤੋਂ ਬਿਹਾਰ ਦੇ ਸਿਵਾਨ ਵਿਚ ਸਮਾਣਾ ਵਿਗਰਾ ਪਿੰਡ ਦਾ ਵਸਨੀਕ ਹੈ ਅਤੇ ਸੈਕਟਰ -22 ਦੇ ਚੌਰਾ ਪਿੰਡ ਵਿਚ ਆਪਣੀ ਪਤਨੀ ਸਰਿਤਾ ਅਤੇ ਬੇਟੇ ਦੇ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ।

ਹੋਰ ਪੜ੍ਹੋ: ਤਾਲਿਬਾਨ ਨੇ ਅਫ਼ਗ਼ਾਨਿਸਤਾਨ ਦੇ ਦੋ ਸਭ ਤੋਂ ਵੱਡੇ ਸ਼ਹਿਰ 'Kandahar' ਤੇ ‘Herat’ 'ਤੇ ਕੀਤਾ ਕਬਜ਼ਾ

ਉਸ ਨੇ ਦੱਸਿਆ ਕਿ ਉਪੇਂਦਰ ਦੀ ਮੰਗਲਵਾਰ ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਉਸਦੀ ਪਤਨੀ ਨਾਲ ਲੜਾਈ ਹੋਈ ਸੀ ਅਤੇ ਮਾਮਲਾ ਇੰਨਾ ਵਧ ਗਿਆ ਕਿ ਦੋਵਾਂ ਵਿਚਕਾਰ ਝਗੜੇ ਦੌਰਾਨ ਉਪੇਂਦਰ ਨੇ ਸਰਿਤਾ ਦੇ ਸਿਰ ਵਿਚ ਬੰਦੂਕ ਨਾਲ ਗੋਲੀ (Husband Shoot his wife) ਮਾਰ ਦਿੱਤੀ।

ਹੋਰ ਪੜ੍ਹੋ: ਭਾਜਪਾ ਆਗੂ ਨੇ PM ਮੋਦੀ ਨੂੰ ਅਫ਼ਗ਼ਾਨਿਸਤਾਨ ਤੋਂ ਸਿੱਖਾਂ ਨੂੰ ਭਾਰਤ ਲਿਆਉਣ ਦੀ ਕੀਤੀ ਅਪੀਲ 

ਵਰਮਾ ਨੇ ਦੱਸਿਆ ਕਿ ਸਰਿਤਾ ਨੂੰ ਜ਼ਿਲਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਦੀ ਹਾਲਤ ਵਿਗੜਨ 'ਤੇ ਉਸ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। ਉਸ ਨੇ ਦੱਸਿਆ ਕਿ ਗੋਲੀ ਉਸ ਦੇ ਸਿਰ ਵਿਚ ਫਸੀ ਹੋਈ ਸੀ ਅਤੇ ਮਹਿਲਾ ਨੇ ਅੱਜ ਸ਼ਾਮ ਇਲਾਜ ਦੌਰਾਨ ਦਮ ਤੋੜ (Death) ਦਿੱਤਾ। ਉਸਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ।