ਤਾਲਿਬਾਨ ਨੇ ਬੁਰਕਾ ਨਾ ਪਾਉਣ ’ਤੇ 21 ਸਾਲਾ ਕੁੜੀ ਨੂੰ ਗੋਲੀ ਮਾਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਫ਼ਗ਼ਾਨਿਸਤਾਨ ਦੇ ਨਵੇਂ ਖੇਤਰਾਂ ’ਤੇ ਕਬਜ਼ਾ ਕਰਨ ਤੋਂ ਬਾਅਦ, ਤਾਲਿਬਾਨ ਨੇ ਅਫ਼ਗ਼ਾਨ ਔਰਤਾਂ ’ਤੇ ਦਮਨਕਾਰੀ ਕਾਨੂੰਨ ਅਤੇ ਪੁਰਾਣੀਆਂ ਨੀਤੀਆਂ ਨੂੰ ਮੁੜ ਲਾਗੂ ਕੀਤਾ ਹੈ।

Taliban shot dead a 21-year-old girl for not wearing a burqa

ਕਾਬੁਲ: ਅਫ਼ਗ਼ਾਨਿਸਤਾਨ ਵਿਚ ਤਾਲਿਬਾਨੀ ਅਤਿਵਾਦੀਆਂ ਨੇ ਇਕ ਨੌਜਵਾਨ ਕੁੜੀ ਨੂੰ ਗੋਲੀ ਮਾਰ ਦਿਤੀ ਕਿਉਂਕਿ ਉਸ ਨੇ ਬੁਰਕਾ ਨਹੀਂ ਪਹਿਨਿਆ ਸੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਅਫ਼ਗ਼ਾਨਿਸਤਾਨ ਟਾਈਮਜ਼ ਦੀ ਰਿਪੋਰਟ ਅਨੁਸਾਰ 21 ਸਾਲਾ ਨਾਜ਼ਨੀਨ, ਜਿਸ ਨੂੰ ਤਾਲਿਬਾਨੀ ਅਤਿਵਾਦੀਆਂ ਨੇ ਇਕ ਕਾਰ ’ਚੋਂ ਬਾਹਰ ਕੱਢ ਲਿਆ ਸੀ, ਜਦੋਂ ਉਹ ਅਫ਼ਗ਼ਾਨਿਸਤਾਨ ਦੇ ਬਲਖ਼ ਜ਼ਿਲ੍ਹਾ ਕੇਂਦਰ ਵਲ ਜਾ ਰਹੀ ਸੀ। ਇਸ ਦੌਰਾਨ ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦ ਨੇ ਇਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ ਹੈ।

ਹੋਰ ਪੜ੍ਹੋ: ਚੱਕ ਦੇ ਇੰਡੀਆ: ਭਾਰਤੀ ਟੀਮ ਨੇ 5 ਮਿੰਟਾਂ ਦੇ ਅੰਦਰ ਕੀਤੇ 3 ਗੋਲ, ਭਾਰਤ ਬ੍ਰਿਟੇਨ ਤੋਂ 3-2 ਨਾਲ ਅੱਗੇ

ਅਫ਼ਗ਼ਾਨਿਸਤਾਨ ਦੇ ਨਵੇਂ ਖੇਤਰਾਂ ’ਤੇ ਕਬਜ਼ਾ ਕਰਨ ਤੋਂ ਬਾਅਦ, ਤਾਲਿਬਾਨ ਨੇ ਅਫ਼ਗ਼ਾਨ ਔਰਤਾਂ ’ਤੇ ਦਮਨਕਾਰੀ ਕਾਨੂੰਨ ਅਤੇ ਪੁਰਾਣੀਆਂ ਨੀਤੀਆਂ ਨੂੰ ਮੁੜ ਲਾਗੂ ਕੀਤਾ ਹੈ। ਇਸ ਵਿਚ ਉਨ੍ਹਾਂ ਨੇ 1996-2001 ਦੇ ਨਿਯਮ ਨੂੰ ਪਰਿਭਾਸ਼ਤ ਕੀਤਾ, ਜਦੋਂ ਉਨ੍ਹਾਂ ਨੇ ਇਸਲਾਮਿਕ ਸ਼ਰੀਆ ਕਾਨੂੰਨ ਨੂੰ ਲਾਗੂ ਕੀਤਾ। ਬੇਜਾਨ ਅਤੇ ਸਰਵਰ ਨੇ ਲਿਖਿਆ,‘‘ਤਾਲਿਬਾਨ ਔਰਤਾਂ ਨੂੰ ਸਿਰ ਤੋਂ ਪੈਰਾਂ ਤਕ ਅਪਣੇ ਆਪ ਨੂੰ ਢੱਕਣ ਲਈ ਮਜਬੂਰ ਕਰ ਰਿਹਾ ਹੈ, ਉਨ੍ਹਾਂ ਦੇ ਘਰ ਤੋਂ ਬਾਹਰ ਕੰਮ ਕਰਨ ’ਤੇ ਪਾਬੰਦੀ ਲਗਾ ਦਿਤੀ ਹੈ, ਕੁੜੀਆਂ ਦੀ ਸਿਖਿਆ ਨੂੰ ਬਹੁਤ ਸੀਮਤ ਕਰ ਦਿਤਾ ਹੈ।