ਅਯੁੱਧਿਆ 'ਚ ਰਾਮ ਮੰਦਿਰ ਦੇ ਨਾਲ ਬਣਨਗੇ 6 ਹੋਰ ਦੇਵੀ-ਦੇਵਤਿਆਂ ਦੇ ਮੰਦਰ
ਅਕਤੂਬਰ ਦੇ ਅਖੀਰ ਜਾਂ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਕੰਮ ਮੁਕੰਮਲ ਹੋਣ ਦੀ ਉਮੀਦ ਹੈ।
ਅਯੁੱਧਿਆ: ਅਯੁੱਧਿਆ ਵਿਚ ਰਾਮ ਮੰਦਰ (Ram Janmabhoomi) ਨਿਰਮਾਣ ਕਮੇਟੀ ਦੁਆਰਾ ਤਿਆਰ ਕੀਤੀ ਗਈ ਅੰਤਮ ਯੋਜਨਾ ਦੇ ਅਨੁਸਾਰ ਰਾਮ ਜਨਮ ਭੂਮੀ ਮੰਦਰ ਕੰਪਲੈਕਸ ਵਿਚ 6 ਦੇਵੀ ਦੇਵਤਿਆਂ ਦੇ ਮੰਦਰਾਂ ਦਾ ਨਿਰਮਾਣ ਵੀ ਕੀਤਾ ਜਾਵੇਗਾ। ਰਾਮ ਮੰਦਰ ਟਰੱਸਟ ਦੇ ਮੈਂਬਰ ਅਨਿਲ ਮਿਸ਼ਰਾ ਨੇ ਦੱਸਿਆ ਕਿ ਮੰਦਰ ਦੀ ਨੀਂਹ ਦਾ ਨਿਰਮਾਣ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ ਅਤੇ ਇਸ ਦੇ ਅਕਤੂਬਰ ਦੇ ਅਖੀਰ ਜਾਂ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਮੁਕੰਮਲ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ - ਸਿੱਖਾਂ ਤੇ ਮੁਸਲਮਾਨਾਂ ਦੇ ਹੱਕ ’ਚ ਉਠਿਆ ਸਵਾਲ ਕੈਨੇਡਾ ਦੇ ਸਿਆਸਤਦਾਨਾਂ ਨੂੰ ਬਿਲਕੁਲ ਪਸੰਦ ਨਹੀਂ
ਅੰਤਮ ਯੋਜਨਾ ਅਨੁਸਾਰ, ਜਨਮ ਭੂਮੀ ਕੰਪਲੈਕਸ ਵਿਚ ਵੱਖ -ਵੱਖ ਦੇਵਤਿਆਂ ਦੇ 6 ਮੰਦਰਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦੇ ਅਨੁਸਾਰ, ਅਹਾਤੇ ਵਿਚ ਭਗਵਾਨ ਸੂਰਿਆ, ਭਗਵਾਨ ਗਣੇਸ਼, ਭਗਵਾਨ ਸ਼ਿਵ, ਦੇਵੀ ਦੁਰਗਾ, ਭਗਵਾਨ ਵਿਸ਼ਨੂੰ ਅਤੇ ਭਗਵਾਨ ਬ੍ਰਹਮਾ ਦੇ ਮੰਦਰ ਵੀ ਬਣਾਏ ਜਾਣਗੇ। ਮਿਸ਼ਰਾ ਨੇ ਕਿਹਾ ਵੱਖ -ਵੱਖ ਦੇਵੀ-ਦੇਵਤਿਆਂ ਦੇ ਇਹ 6 ਮੰਦਰ ਰਾਮ ਮੰਦਰ ਦੇ ਬਾਹਰੀ ਘੇਰੇ ਵਿਚ ਪਰ ਅਹਾਤੇ (temple complex) ਦੇ ਕੋਲ ਹੀ ਬਣਾਏ ਜਾਂਗੇ। ਉਨ੍ਹਾਂ ਕਿਹਾ ਕਿ ਵਿਸ਼ਾਲ ਮੰਦਰ ਦੇ ਢਾਂਚੇ ਵਿਚ ਪੱਥਰ ਰੱਖਣ ਲਈ 4 ਵੱਖ -ਵੱਖ ਥਾਵਾਂ 'ਤੇ 4 ਟਾਵਰ ਕ੍ਰੇਨ ਲਗਾਏ ਜਾਣਗੇ।
ਮਿਸ਼ਰਾ ਨੇ ਕਿਹਾ ਕਿ 1,20,000 ਵਰਗ ਫੁੱਟ ਅਤੇ 50 ਫੁੱਟ ਡੂੰਘੀ ਨੀਂਹ ਦਾ ਕੰਮ ਅਕਤੂਬਰ ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਮੰਦਰ ਟਰੱਸਟ ਨੇ ਹੁਣ ਨੀਂਹ ਨੂੰ ਸਮੁੰਦਰ ਤਲ ਤੋਂ 107 ਮੀਟਰ ਦੀ ਉਚਾਈ 'ਤੇ ਲਿਆਉਣ ਲਈ ਬੁਨਿਆਦ ਖੇਤਰ 'ਤੇ 4 ਵਾਧੂ ਪਰਤਾਂ ਬਣਾਉਣ ਦਾ ਫੈਸਲਾ ਕੀਤਾ ਹੈ।
ਰਾਮ ਜਨਮ ਭੂਮੀ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਨੁਸਾਰ, ਸੀਮੈਂਟ ਗਰਮੀ ਜ਼ਿਆਦਾ ਸੋਖਦਾ ਹੈ
ਇਹ ਵੀ ਪੜ੍ਹੋ - ਕੇਂਦਰ ਵਲੋਂ ਵਿਆਹ ਕਰਨ ’ਤੇ GST ਲਗਾਉਣ ਦੀ ਤਿਆਰੀ, 5 ਲੱਖ ਦੇ ਬਜਟ ’ਤੇ ਦੇਣਾ ਪਵੇਗਾ 96,000 GST
ਜਿਸ ਨਾਲ ਵਾਯੂਮੰਡਲ ਵਿਚ ਗਰਮੀ ਵਧੇਗੀ। ਇਸ ਤੋਂ ਬਚਣ ਲਈ ਮੰਦਰ ਦੇ ਨਿਰਮਾਣ ਵਿਚ ਸੀਮਿੰਟ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾ ਰਹੀ ਹੈ। ਰਾਮ ਮੰਦਰ ਦੇ 'ਸੁਪਰ ਢਾਂਚੇ ਦਾ ਆਧਾਰ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਤੋਂ 3.5 ਲੱਖ ਘਣ ਫੁੱਟ ਪੱਥਰਾਂ ਨਾਲ ਬਣਾਇਆ ਜਾਣਾ ਹੈ।