ਦਿੱਲੀ ਪੁਲਿਸ ਕਮਿਸ਼ਨਰ ਨੂੰ ਮਿਲੀ ਈ-ਮੇਲ 'ਚ ਪੀਐਮ ਮੋਦੀ ਨੂੰ ਜਾਨ ਤੋਂ ਮਾਰਨ ਦੀ ਧਮਕੀ
ਦਿੱਲੀ ਪੁਲਿਸ ਨੂੰ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਹੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ।
ਨਵੀਂ ਦਿੱਲੀ, ( ਭਾਸ਼ਾ ) : ਦਿੱਲੀ ਪੁਲਿਸ ਨੂੰ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਦਿੱਲੀ ਪੁਲਿਸ ਕਮਿਸ਼ਨਰ ਨੂੰ ਧਮਕੀ ਭਰੀ ਈ-ਮੇਲ ਮਿਲੀ ਹੈ, ਜਿਸ ਤੋਂ ਬਾਅਦ ਹੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਮੀਡੀਆ ਵਿਚ ਆ ਰਹੀਆਂ ਰਿਪੋਰਟਾਂ ਮੁਤਾਬਕ ਦਿੱਲੀ ਦੇ ਪੁਲਿਸ ਕਮਿਸ਼ਨਰ ਅਮੁੱਲ ਪਟਨਾਇਕ ਨੂੰ ਇਕ ਲਾਈਨ ਦਾ ਈ-ਮੇਲ ਮਿਲਿਆ ਹੈ, ਜਿਸ ਵਿਚ ਪ੍ਰਧਾਨ ਮੰਤਰੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿਤੀ ਗਈ ਹੈ।
ਕਿਹਾ ਜਾ ਰਿਹਾ ਹੈ ਕਿ ਇਹ ਈ-ਮੇਲ ਅਸਮ ਦੇ ਕਿਸੇ ਇਲਾਕੇ ਤੋਂ ਭੇਜਿਆ ਗਿਆ ਹੈ। ਈ-ਮੇਲ ਭੇਜਣ ਵਾਲੇ ਵਿਅਕਤੀ ਬਾਰੇ ਕੁਝ ਪਤਾ ਨਹੀਂ ਲਗਾ ਹੈ। ਪ੍ਰਾਪਤ ਹੋਏ ਈ-ਮੇਲ ਵਿਚ ਨਵੰਬਰ 2018 ਦੇ ਇਕ ਦਿਨ ਦੀ ਜਾਣਕਾਰੀ ਦਿਤੀ ਗਈ ਹੈ ਜਿਸ ਦਿਨ ਪੀਐਮ ਮੋਦੀ ਤੇ ਹਮਲਾ ਹੋ ਸਕਦਾ ਹੈ। ਇਨਾ ਹੀ ਨਹੀਂ ਈ-ਮੇਲ ਵਿਚ ਸੰਭਾਵਿਤ ਹਮਲੇ ਦਾ ਸਮਾਂ ਤੱਕ ਦਸਿਆ ਗਿਆ ਹੈ। ਈ-ਮੇਲ ਮਿਲਦੇ ਹੀ ਪੂਰਾ ਪੁਲਿਸ ਵਿਭਾਗ ਅਤੇ ਜਾਂਚ ਏਜੰਸੀਆਂ ਇਸ ਦੀ ਪੜਚੋਲ ਵਿਚ ਜੁਟ ਗਈਆਂ ਹਨ।
ਹਾਲਾਂਕਿ ਇਸ ਨੂੰ ਲੈ ਕਿ ਅਜੇ ਤੱਕ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ। ਦਸ ਦਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਜਦੋਂ ਪੀਐਮ ਮੋਦੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੇ, ਇਸ ਤੋਂ ਪਹਿਲਾਂ ਵੀ ਪੁਲਿਸ ਨੰ ਇਸ ਤਰਾਂ ਦੀ ਚਿੱਠੀ ਮਿਲ ਚੱਕੀ ਹੈ।
ਬੀਤੇ ਦਿਨੀ ਪੂਨਾ ਪੁਲਿਸ ਨੂੰ ਇਕ ਪੱਤਰ ਮਿਲਿਆ ਸੀ, ਜਿਸ ਵਿਚ ਨਕਸਲੀਆਂ ਵੱਲੋਂ ਚਿਤਾਵਨੀ ਦਿਤੀ ਗਈ ਸੀ ਕਿ ਉਹ ਪੀਐਮ ਮੋਦੀ ਨੂੰ ਜਾਨ ਤੋਂ ਮਾਰ ਦੇਣਗੇ। ਇਸ ਤੋਂ ਬਾਅਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਮੋਦੀ ਦੀ ਸੁਰੱਖਿਆ ਹੋਰ ਮਜ਼ਬੂਤ ਕਰਨ ਦੇ ਨਿਰਦੇਸ਼ ਦਿਤੇ ਸਨ।