ਪਟੇਲ ਦੀ ਮੂਰਤੀ ਦਾ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਦੁਆਰਾ 31 ਅਕਤੂਬਰ ਨੂੰ
ਗੁਜਰਾਤ ਵਿਚ ਸਰਦਾਰ ਵੱਲਭ ਭਾਈ ਪਟੇਲ ਦੀ 182 ਮੀਟਰ ਉਚੀ ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ਬਣ ਕੇ ਤਿਆਰ ਹੋ ਗਈ...
Patel statue inauguration by Prime Minister Modi on October 31
ਨਵੀਂ ਦਿੱਲੀ (ਭਾਸ਼ਾ) : ਗੁਜਰਾਤ ਵਿਚ ਸਰਦਾਰ ਵੱਲਭ ਭਾਈ ਪਟੇਲ ਦੀ 182 ਮੀਟਰ ਉਚੀ ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ਬਣ ਕੇ ਤਿਆਰ ਹੋ ਗਈ ਹੈ। ਹੁਣ ਇਸ ਮੂਰਤੀ ਦੀ ਫਾਈਨਲ ਫਿਨਿਸ਼ਿੰਗ ਉਤੇ ਕੰਮ ਚੱਲ ਰਿਹਾ ਹੈ। ਗੁਜਰਾਤ ਦੇ ਮੁੱਖ ਮੰਤਰੀ ਰਹਿੰਦੇ ਹੋਏ ਮੋਦੀ ਚਾਹੁੰਦੇ ਸਨ ਕਿ ਸਰਦਾਰ ਵੱਲਭ ਭਾਈ ਪਟੇਲ ਦੀ ਇਕ ਅਜਿਹੀ ਮੂਰਤੀ ਬਣੇ ਜੋ ਦੁਨੀਆ ਵਿਚ ਸਭ ਤੋਂ ਉਚੀ ਹੋਵੇ। ਨਰਿੰਦਰ ਮੋਦੀ ਦਾ ਸਭ ਤੋਂ ਵੱਡਾ ਸੁਪਨਾ ਹੁਣ ਪੂਰਾ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ 31 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਾਰ ਦੀ ਇਸ ਸਭ ਤੋਂ ਉਚੀ ਮੂਰਤੀ ਸਟੈਚਿਊ ਆਫ ਯੂਨਿਟੀ ਦਾ ਉਦਘਾਟਨ ਕਰਣਗੇ।