ਘਰ ਵਾਪਸ ਜਾ ਰਹੇ ਨੌਜਵਾਨ ਦਾ ਕੀਤਾ ਬੇਰਹਿਮੀ ਨਾਲ ਕਤਲ, ਦਹਿਸ਼ਤ ਵਿਚ ਲੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਇਆ ਦੇ ਕੌੜਿਆ ਪਿੰਡ ਦੇ ਨੌਜਵਾਨ ਅਮਰਜੀਤ ਕੁਮਾਰ ਦਾ ਗੁਜਰਾਤ ਵਿਚ ਕਤਲ ਕਰ ਦਿਤਾ ਗਿਆ...

Murder of a man going home

ਗੁਜਰਾਤ (ਭਾਸ਼ਾ) : ਗਇਆ ਦੇ ਕੌੜਿਆ ਪਿੰਡ ਦੇ ਨੌਜਵਾਨ ਅਮਰਜੀਤ ਕੁਮਾਰ ਦਾ ਗੁਜਰਾਤ ਵਿਚ ਕਤਲ ਕਰ ਦਿਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਅਮਰਜੀਤ ਸ਼ੁੱਕਰਵਾਰ ਦੀ ਰਾਤ ਕੰਪਨੀ ਤੋਂ ਕੰਮ ਕਰ ਕੇ ਘਰ ਵਾਪਸ ਜਾ ਰਿਹਾ ਸੀ, ਉਦੋਂ ਕੁਝ ਲੋਕਾਂ ਨੇ ਅਮਰਜੀਤ ‘ਤੇ ਰੋਡ ਉਪਰ ਹਮਲਾ ਕੀਤਾ ਅਤੇ ਉਸ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿਤਾ। ਕਤਲ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਨੇ ਸ਼ਿਕਾਇਤ ਕੀਤੀ ਹੈ ਕਿ ਅਮਰਜੀਤ ਦੀ ਮੌਤ ਗੁਜਰਾਤ ਹਿੰਸਾ ਦੇ ਚਲਦੇ ਹੋਈ ਹੈ। ਦੱਸ ਦੇਈਏ ਕਿ ਬੀਤੇ 28 ਸਤੰਬਰ ਨੂੰ ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਵਿਚ ਬਿਹਾਰ ਦੇ ਇਕ ਨੌਜਵਾਨ ਨੇ 14 ਮਹੀਨੇ ਦੀ ਬੱਚੀ ਨਾਲ ਬਲਾਤਕਾਰ ਕੀਤਾ ਸੀ।

ਇਹ ਵੀ ਪੜ੍ਹੋ : ਬਿਹਾਰ ਦੇ ਖਗੜਿਆ ਨੌਗਛਿਆ ਹੱਦ ਸਥਿਤ ਸਲਾਰਪੁਰ ਮੋਜ਼ਮਾ ਦਿਆਰਾ ਵਿਚ ਸ਼ਨੀਵਾਰ ਨੂੰ ਸਵੇਰੇ ਪੁਲਿਸ ਅਤੇ ਮੁਲਜ਼ਮਾਂ ਦੀ ਮੁੱਠਭੇੜ ਵਿਚ ਪਸਰਾਹਾ ਥਾਣਾ ਮੁਖੀ ਆਸ਼ੀਸ਼ ਕੁਮਾਰ ਸ਼ਹੀਦ ਹੋ ਗਏ। ਪੁਲਿਸ ਨੇ ਇਕ ਡਕੈਤੀ ਨੂੰ ਵੀ ਮਾਰ ਸੁਟਿਆ, ਇਸ ਦੀ ਹੁਣ ਤੱਕ ਪਹਿਚਾਣ ਨਹੀਂ ਹੋ ਸਕੀ ਹੈ। ਇਸ ਗੋਲੀਬਾਰੀ ਵਿਚ ਸਿਪਾਹੀ ਦੁਰਗੇਸ਼ ਯਾਦਵ ਜਖ਼ਮੀ ਹੋਏ ਹਨ। ਦੁਰਗੇਸ਼ ਦਾ ਭਾਗਲਪੁਰ ਵਿਚ ਇਲਾਜ ਚੱਲ ਰਿਹਾ ਹੈ।

ਸ਼ੁੱਕਰਵਾਰ ਨੂੰ ਦੇਰ ਰਾਤ ਪਸਰਾਹਾ ਪੁਲਿਸ ਨੂੰ ਇਹ ਸੂਚਨਾ ਮਿਲੀ ਕਿ ਸਲਾਰਪੁਰ ਦਿਆਰਾ ਵਿਚ ਖਗੜਿਆ ਅਤੇ ਨੌਗਛਿਆ ਇਲਾਕੇ ਦੇ ਮੁਲਜਮਾਂ ਦਾ ਇਕੱਠ ਹੋ ਰਿਹਾ ਹੈ। ਇਸ ਤੋਂ ਬਾਅਦ ਥਾਣਾ ਮੁਖੀ ਆਸ਼ੀਸ਼ ਕੁਮਾਰ ਸਦਲਬਲ ਦਿਆਰਾ ਪਹੁੰਚੇ। ਪੁਲਿਸ ਨੂੰ ਆਉਂਦੇ ਵੇਖ ਡਕੈਤਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬ ਵਿਚ ਪੁਲਿਸ ਨੇ ਵੀ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਇਸ ਹਾਦਸੇ ਵਿਚ ਥਾਣਾ ਮੁਖੀ ਅਸ਼ੀਸ਼ ਕੁਮਾਰ ਸ਼ਹੀਦ ਹੋ ਗਏ।

Related Stories