ਅਪਣੀ ਹੀ ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ ਤੇ ਬੈਗ ਵਿਚ ਪਾ ਕੇ ਸੁੱਟੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੂੜੇ ਦੇ ਢੇਰ ਵਿਚ ਮਿਲੇ ਇਕ ਕਾਰਟਨ ਅਤੇ ਇਕ ਬੈਗ ਦੇ ਨਾਲ ਇਸ ਕਹਾਣੀ ਦੀ ਸ਼ੁਰੂਆਤ ਹੋਈ। ਜਦੋਂ ਦੋਵਾਂ ਨੂੰ ਖੋਲਿਆ ਗਿਆ ਤਾਂ ਉਸ...

The murder of his own wife, brutally murdered and placed in a bag

ਨਵੀਂ ਦਿੱਲੀ (ਭਾਸ਼ਾ) : ਕੂੜੇ ਦੇ ਢੇਰ ਵਿਚ ਮਿਲੇ ਇਕ ਕਾਰਟਨ ਅਤੇ ਇਕ ਬੈਗ  ਦੇ ਨਾਲ ਇਸ ਕਹਾਣੀ ਦੀ ਸ਼ੁਰੂਆਤ ਹੋਈ। ਜਦੋਂ ਦੋਵਾਂ ਨੂੰ ਖੋਲਿਆ ਗਿਆ ਤਾਂ ਉਸ ਵਿਚ ਸੱਤ ਟੁਕੜਿਆਂ ਵਿਚ ਇਕ ਕੁੜੀ ਦੀ ਲਾਸ਼ ਮਿਲੀ। ਲਾਸ਼ ਦੀ ਕੋਈ ਨਿਸ਼ਾਨੀ ਵੀ ਨਹੀਂ ਹੈ। ਇਸ ਮਾਮਲੇ ਵਿਚ ਪੁਲਿਸ ਲਾਸ਼ ਦੀ ਪਹਿਚਾਣ ਕਰਨ ਵਿਚ ਜੁੱਟੀ ਹੋਈ ਹੈ। ਆਸਪਾਸ ਦੇ ਇਲਾਕੇ ਦੇ ਸਾਰੇ ਗੁਮਸ਼ੁਦਾ ਲੋਕਾਂ ਦੀ ਲਿਸਟ ਕੱਢੀ ਗਈ ਪਰ ਅਜੇ ਤੱਕ ਕੁਝ ਪਤਾ ਨਹੀਂ ਲੱਗਿਆ। ਦਿੱਲੀ ਦੇ ਇਕ ਰਿਹਾਇਸ਼ੀ ਇਲਾਕੇ ਵਿਚ ਮਿਲੀ ਉਹ ਲਾਸ਼ ਸੱਤ ਟੁਕੜਿਆਂ ਵਿਚ ਵੱਡ੍ਹ ਕੇ ਸੁੱਟੀ ਹੋਈ ਸੀ। ਉਸ ਨੂੰ ਕਾਰਟਨ ਬੋਕਸ ਅਤੇ ਬੈਗ ਵਿਚ ਪੈਕ ਕੀਤਾ ਗਿਆ ਸੀ।

ਇਹ ਇਕ ਵੱਡਾ ਬੈਗ ਅਤੇ ਬੈਗ ਦੇ ਕੋਲ ਇਕ ਕਾਰਟਨ ਬਾਕਸ ਸੀ ਇਨ੍ਹਾਂ ਤੋਂ ਆਉਂਦੀ ਬਦਬੂ ਕਾਰਨ ਲੋਕਾਂ ਨੂੰ ਸ਼ੱਕ ਪਿਆ ਅਤੇ ਉਨ੍ਹਾਂ ਨੇ ਪੁਲਿਸ ਨੂੰ ਇਸ ਦੀ ਇਤਲਾਹ ਕੀਤੀ। ਅਗਲੇ ਕੁਝ ਮਿੰਟਾਂ ਵਿਚ ਦਿੱਲੀ ਪੁਲਿਸ ਮੌਕੇ ਤੇ ਪਹੁੰਚੀ ਪਰ ਬੈਗ ਅਤੇ ਬਾਕਸ ਨੂੰ ਖੋਲ੍ਹਣ ਲੱਗੇ ਹੀ ਪੁਲਿਸ ਵਾਲੇ ਦੇ ਕਦਮ ਠਿਠਕ ਗਏ। ਬੈਗ ਵਿਚ ਇਕ ਕੁੜੀ ਦੀ ਲਾਸ਼ ਸੀ। ਉਹ ਵੀ ਸੱਤ ਟੁਕੜਿਆਂ ਵਿਚ ਹੱਥ, ਪੈਰ, ਸਿਰ, ਗਰਦਨ ਸਭ ਵੱਖ-ਵੱਖ ਸੀ। ਪੁਲਿਸ ਨੇ ਲਾਸ਼ ਬਰਾਮਦ ਕੀਤੀ ਅਤੇ ਉਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

ਹਥਿਆਰੇ ਨੇ ਜਿਸ ਕਾਰਟਨ ਬਾਕਸ ਵਿਚ ਲਾਸ਼  ਦੇ ਟੁਕੜੇ ਭਰ ਕੇ ਸੁੱਟੇ ਸਨ, ਉਸ ਉਤੇ ਇਕ ਕੂਰੀਅਰ ਕੰਪਨੀ ਦਾ ਪਤਾ ਲਿਖਿਆ ਸੀ। ਪੁਲਿਸ ਨੇ ਸੋਚਿਆ ਸ਼ਾਇਦ ਇਸ ਪਤੇ ਤੋਂ ਕੋਈ ਰਸਤਾ ਨਿਕਲ ਆਵੇ। ਇਸ ਤੋਂ ਬਾਅਦ ਪੁਲਿਸ ਜਲਦੀ ਹੀ ਗੁਰੂਗਰਾਮ ਵਿਚ ਉਸ ਕੂਰੀਅਰ ਕੰਪਨੀ ਦੇ ਦਫ਼ਤਰ ਪਹੁੰਚੀ ਅਤੇ ਉਥੇ ਉਸ ਨੇ ਕੰਪਨੀ ਦੇ ਅਫਸਰਾਂ ਨੂੰ ਕਾਰਟਨ ਬੋਕਸ ਦੀਆਂ ਤਸਵੀਰਾਂ ਦਿਖਾਈਆਂ। ਇਤਫ਼ਾਕ ਨਾਲ ਕੂਰੀਅਰ ਵਾਲੇ ਨੇ ਬਾਕਸ ਦੀ ਪਹਿਚਾਣ ਕਰ ਲਈ ਅਤੇ ਦੱਸਿਆ ਕਿ ਇਸ ਤਰ੍ਹਾਂ ਦੇ ਵੱਡੇ ਬੋਕਸ ਵਿਚ ਉਨ੍ਹਾਂ ਦੇ ਇਕ ਕਸਟਮਰ ਨੇ ਯੂਏਈ ਤੋਂ ਪਾਰਸਲ ਬੁੱਕ ਕਰਵਾਇਆ ਸੀ।

ਪੁਲਿਸ ਦੀ ਟੀਮ ਜਾਵੇਦ ਅਖ਼ਤਰ ਦੀ ਨੌਕਰਾਨੀ ਦੇ ਕੋਲ ਪਹੁੰਚੀ। ਉਥੇ ਉਹ ਖਾਲੀ ਬੋਕਸ ਮਿਲ ਗਏ, ਇਸ ਤੋਂ ਬਾਅਦ ਪੁਲਿਸ ਜਦੋਂ ਜਾਵੇਦ ਦੇ ਸ਼ਾਹੀਨਬਾਗ ਸਥਿਤ ਘਰ ਪਹੁੰਚੀ ਤਾਂ ਉਥੇ ਜ਼ਿੰਦਰਾ ਲਗਾ ਸੀ। ਇਸ ਤੋਂ ਪੁਲਿਸ ਦਾ ਸ਼ੱਕ ਸਾਜਿਦ ਅਲੀ ਉਤੇ ਗਹਿਰਾ ਹੋ ਗਿਆ। ਪੁਲਿਸ ਨੇ ਆਲੇ ਦੁਆਲੇ ਦੇ ਲੋਕਾਂ ਤੋਂ ਸਾਜਿਦ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ,  ਤਾਂ ਪਤਾ ਲੱਗਿਆ ਕਿ ਉਸ ਨੇ ਉਥੇ ਲੋਕਾਂ ਨੂੰ ਕਿਹਾ ਹੈ ਕਿ ਉਹ ਇਹ ਘਰ ਖਾਲੀ ਕਰਕੇ ਜਾ ਰਿਹਾ ਹੈ। ਹੁਣ ਪੁਲਿਸ ਨੂੰ ਸਾਜਿਦ ਅਲੀ ਅੰਸਾਰੀ ਦੀ ਭਾਲ ਸੀ। ਪੁਲਿਸ ਦੀਆਂ ਕਈ ਟੀਮਾਂ ਉਸ ਦੀ ਭਾਲ ਵਿਚ ਜੁੱਟ ਗਈਆਂ।

ਫਿਰ ਅਪਣੇ ਦੋਵਾਂ ਭਰਾਵਾਂ ਦੇ ਨਾਲ ਮਿਲ ਕੇ ਉਸ ਦੀ ਲਾਸ਼ ਦੇ ਕਈ ਟੁਕੜੇ ਕੀਤੇ ਅਤੇ ਲਾਸ਼ ਨੂੰ ਇਕ ਪਾਰਸਲ ਬੋਕਸ ਵਿਚ ਪਾ ਦਿਤਾ। ਪੁਲਿਸ ਦੇ ਮੁਤਾਬਕ ਸਾਜਿਦ ਅਲੀ ਨੂੰ ਲੱਗ ਰਿਹਾ ਸੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਬਚ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਪੁੱਛਗਿਛ ਵਿਚ ਸਾਜਿਦ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਪਤਨੀ ਹਿੰਦੂ ਸੀ, ਸਾਲ 2011 ਵਿਚ ਪੜਾਈ ਦੇ ਦੌਰਾਨ ਉਸ ਦੀ ਮੁਲਾਕਾਤ ਰਾਜਬਾਲਾ ਨਾਲ ਹੋਈ। ਬਾਅਦ ਵਿਚ ਦੋਵਾਂ ਨੇ ਵਿਆਹ ਕਰ ਲਿਆ ਅਤੇ ਪਤਨੀ ਦਾ ਨਾਮ ਬਦਲ ਕੇ ਜੂਹੀ ਰੱਖ ਦਿਤਾ ਸੀ। ਸਾਜਿਦ ਪੇਸ਼ੇ ਤੋਂ ਬੀਟੈੱਕ ਇੰਜੀਨੀਅਰ ਹੈ ਪਰ ਉਸ ਦੇ ਕੋਲ ਕੋਈ ਨੌਕਰੀ ਨਹੀਂ ਹੈ। ਫਿਲਹਾਲ ਤਿੰਨੇ ਦੋਸ਼ੀ ਭਰਾ ਹੁਣ ਹਵਾਲਾਤ ਵਿਚ ਹਨ।

Related Stories