WHO ਨੇ ਕੀਤੀ ਅਰੋਗਿਆ ਸੇਤੂ ਐਪ ਦੀ ਤਾਰੀਫ਼, ਕਿਹਾ ਕੋਰੋਨਾ ਜੰਗ ਵਿਚ ਮਿਲ ਰਹੀ ਵੱਡੀ ਮਦਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਮਹਾਂਮਾਰੀ ਦੌਰਾਨ ਭਾਰਤ ਸਰਕਾਰ ਵੱਲੋਂ ਲਾਂਗ ਕੀਤਾ ਗਿਆ ਸੀ ਅਰੋਗਿਆ ਸੇਤੂ ਐਪ 

WHO says Aarogya Setu app helped in identifying Covid-19 clusters

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਭਾਰਤ ਸਰਕਾਰ ਵੱਲੋਂ ਅਰੋਗਿਆ ਸੇਤੂ ਐਪ ਲਾਂਚ ਕੀਤਾ ਗਿਆ। ਦੇਸ਼ ਦੇ 15 ਕਰੋੜ ਲੋਕ ਇਸ ਐਪ ਦੀ ਵਰਤੋਂ ਕਰ ਰਹੇ ਹਨ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕੋਰੋਨਾ ਖਿਲਾਫ਼ ਲੜਾਈ ਵਿਚ ਵਰਤੇ ਜਾ ਰਹੇ ਭਾਰਤ ਦੇ ਅਰੋਗਿਆ ਸੇਤੂ ਐਪ ਦੀ ਤਾਰੀਫ਼ ਕੀਤੀ ਹੈ।

ਉਹਨਾਂ ਕਿਹਾ ਕਿ ਇਸ ਦੀ ਮਦਦ ਨਾਲ ਸਿਹਤ ਅਧਿਕਾਰੀਆਂ ਨੂੰ ਕੋਰੋਨਾ ਕਲਸਟਰ ਪਤਾ ਲਗਾਉਣ ਅਤੇ ਕੋਰੋਨਾ ਟੈਸਟਿੰਗ ਵਿਚ ਵੱਡੀ ਮਦਦ ਮਿਲ ਰਹੀ ਹੈ।
ਸੰਗਠਨ ਦੇ ਮੁਖੀ ਟੈਡਰੋਸ ਨੇ ਕਿਹਾ, ਭਾਰਤ ਵਿਚ ਅਰੋਗਿਆ ਸੇਤੂ ਐਪ ਨੂੰ 15 ਕਰੋੜ ਲੋਕਾਂ ਨੇ ਡਾਊਨਲੋਡ ਕੀਤਾ ਹੈ।

ਇਸ ਦੀ ਮਦਦ ਨਾਲ ਸ਼ਹਿਰ ਦੇ ਜਨਤਕ ਸਿਹਤ ਵਿਭਾਗਾਂ ਨੂੰ ਉਹਨਾਂ ਖੇਤਰਾਂ ਦੀ ਪਛਾਣ ਕਰਨ ਵਿਚ ਮਦਦ ਮਿਲ ਰਹੀ ਹੈ, ਜਿੱਥੇ ਕੋਰੋਨਾ ਕਲਸਟਰ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਅਰੋਗਿਆ ਸੇਤੂ ਐਪ ਜ਼ਰੀਏ ਟੈਸਟਿੰਗ ਵਿਚ ਮਦਦ ਮਿਲ ਰਹੀ ਹੈ।

ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੈਡਰੋਸ ਗ੍ਰੇਬੇਸਿਅਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਦੀ ਤਾਰੀਫ਼ ਕੀਤੀ, ਜਿਸ ਵਿਚ ਪੀਐਮ ਮੋਦੀ ਨੇ ਕਿਹਾ ਸੀ ਕਿ ਭਾਰਤ ਕੋਵਿਡ-19 ਨਾਲ ਲੜ ਰਹੇ ਦੇਸ਼ਾਂ ਦੀ ਮਦਦ ਲਈ ਅਪਣੀ ਵੈਕਸੀਨ ਉਤਪਾਦਨ ਸਮਰੱਥਾ ਦੀ ਵਰਤੋਂ ਕਰੇਗਾ। ਉਹਨਾਂ ਨੇ ਕਿਹਾ ਕਿ ਇਸ ਮਹਾਂਮਾਰੀ ਨੂੰ ਸਿਰਫ਼ ਸਰੋਤਾਂ ਦੇ ਆਦਾਨ-ਪ੍ਰਦਾਨ ਜ਼ਰੀਏ ਹੀ ਹਰਾਇਆ ਜਾ ਸਕਦਾ ਹੈ।