ਅਰੋਗਿਆ ਸੇਤੂ ਐਪ ਵਿਚ ਆਇਆ ਇਕ ਨਵਾਂ ਫੀਚਰ, ਵਪਾਰ ਲਈ ਹੋਵੇਗਾ ਫਾਇਦੇਮੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਅਰੋਗਿਆ ਸੇਤੂ ਐਪ ਇਕ ਅਜਿਹਾ ਫੀਚਰ ਲੈ ਕੇ ਆਇਆ ਹੈ ਜੋ ਤੁਹਾਨੂੰ ਕਾਰੋਬਾਰ ਨੂੰ ਦੁਬਾਰਾ ਚਾਲੂ ਕਰਨ ਵਿਚ ਮਦਦ ਕਰ ਸਕਦਾ ਹੈ।

Aarogya Setu

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਅਰੋਗਿਆ ਸੇਤੂ ਐਪ ਇਕ ਅਜਿਹਾ ਫੀਚਰ ਲੈ ਕੇ ਆਇਆ ਹੈ ਜੋ ਤੁਹਾਨੂੰ ਕਾਰੋਬਾਰ ਨੂੰ ਦੁਬਾਰਾ ਚਾਲੂ ਕਰਨ ਵਿਚ ਮਦਦ ਕਰ ਸਕਦਾ ਹੈ। ਸ਼ਨੀਵਾਰ ਨੂੰ ਇਲੈਕਟ੍ਰਾਨਿਕਸ ਅਤੇ ਆਈ ਮੰਤਰਾਲੇ ਨੇ ਕਿਹਾ ਕਿ ਅਰੋਗਿਆ ਸੇਤੂ ਐਪ ਨੂੰ ਹੈਂਡਲ ਕਰਨ ਵਾਲੀ ਟੀਮ ਨੇ ਇਕ ਨਵਾਂ ਫੀਚਰ ਡਿਵੈਲਪ ਕੀਤਾ ਹੈ।

ਇਸ ਦੀ ਮਦਦ ਨਾਲ ਕੋਵਿਡ-19 ਮਹਾਂਮਾਰੀ ਦੌਰਾਨ ਪ੍ਰੋਟੋਕਾਲ ਨੂੰ ਫੋਲੋ ਕਰਦੇ ਹੋਏ ਵਪਾਰ ਨੂੰ ਫਿਰ ਤੋਂ ਚਾਲੂ ਕਰਨ ਵਿਚ ਮਦਦ ਮਿਲੇਗੀ। ਮੰਤਰਾਲੇ ਦੇ ਬਿਆਨ ਮੁਤਾਬਕ The Open API Service ਫੀਚਰ ਦੇ ਜ਼ਰੀਏ ਸੰਗਠਨ ਅਰੋਗਿਆ ਸੇਤੂ ਦੀ ਸਥਿਤੀ ਦਾ ਪਤਾ ਲਗਾ ਸਕਣਗੇ ਅਤੇ ਇਸ ਨੂੰ ਵਰਕ ਫਰਾਮ ਹੋਮ ਨਾਲ ਇੰਟੀਗ੍ਰੇਟ ਕਰ ਸਕਣਗੇ।

50 ਤੋਂ ਜ਼ਿਆਦਾ ਕਰਮਚਾਰੀਆਂ ਦੇ ਨਾਲ ਭਾਰਤ ਵਿਚ ਰਜਿਸਟਰਡ ਕੋਈ ਵੀ ਸੰਗਠਨ ਜਾਂ ਸੰਸਥਾ ਅਰੋਗਿਆ ਸੇਤੂ ਦੇ  Open API Service ਫੀਚਰ ਦੀ ਵਰਤੋਂ ਕਰ ਸਕਦੀ ਹੈ। ਨਵੀਂ ਸਹੂਲਤ ਦੀ ਵਰਤੋਂ ਕਰਦੇ ਹੋਏ  ਸੰਗਠਨ ਅਸਲ-ਸਮੇਂ ਦੇ ਅਪਡੇਟਸ ਕਰ ਸਕਦੇ ਹਨ ਅਤੇ ਅਪਣੇ ਕਰਮਚਾਰੀਆਂ ਜਾਂ ਕਿਸੇ ਹੋਰ ਅਰੋਗਿਆ ਸੇਤੂ ਉਪਭੋਗਤਾ ਦੀ ਸਿਹਤ ਸਥਿਤੀ ਦੀ ਜਾਂਚ ਕਰ ਸਕਦੇ ਹਨ, ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕਰਨ ਲਈ ਸਹਿਮਤੀ ਦਿੱਤੀ ਹੈ।

ਮੰਤਰਾਲੇ ਨੇ ਕਿਹਾ ਕਿ ਦ ਓਪਨ ਏਪੀਆਈ ਸਿਰਫ਼ ਅਰੋਗਿਆ ਸੇਤੂ ਸਟੇਟਸ ਅਤੇ ਵਰਤੋਂ ਕਰਨ ਵਾਲਿਆਂ ਦਾ ਨਾਮ ਦੱਸੇਗਾ। ਇਸ ਤੋਂ ਇਲ਼ਾਵਾ ਹੋਰ ਕੋਈ ਵੀ ਨਿੱਜੀ ਜਾਣਕਾਰੀ ਇਸ ਦੇ ਜ਼ਰੀਏ ਹਾਸਲ ਨਹੀਂ ਕੀਤੀ ਜਾ ਸਕਦੀ ਹੈ। ਓਪਨ ਏਪੀਆਈ ਫੀਚਰ ਦੀ ਵਰਤੋਂ ਲਈ ਫਰਮ ਨੂੰ ਇਸ ਲਿੰਕ ‘ਤੇ ਪਹਿਲਾਂ ਰਜਿਸਟਰ ਕਰਨਾ ਹੋਵੇਗਾ- https://openapi.aarogyasetu.gov.in