ਤੇਲੰਗਾਨਾ ਦੇ ਗ੍ਰਹਿ ਮੰਤਰੀ ਦਾ ਵਿਵਾਦਤ ਬਿਆਨ, ਕਿਹਾ- ਜਦੋਂ ਔਰਤਾਂ ਛੋਟੇ ਕੱਪੜੇ ਪਾਉਂਦੀਆਂ ਤਾਂ ਹੁੰਦੀ ਹੈ ਪਰੇਸ਼ਾਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

''ਜਦੋਂ ਜ਼ਿਆਦਾ ਕੱਪੜੇ ਪਾਉਂਦੀਆਂ ਤਾ ਸ਼ਾਂਤੀ ਮਿਲਦੀ ਹੈ''

photo

 

ਹੈਦਰਾਬਾਦ : ਸਿਆਸਤਦਾਨ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ ਪਰ ਕਈ ਵਾਰ ਸਿਆਸਤਦਾਨ ਅਜਿਹੇ ਬਿਆਨ ਦੇ ਦਿੰਦੇ ਹਨ ਕਿ ਵਿਵਾਦ ਖੜ੍ਹਾ ਹੋ ਜਾਂਦਾ ਹੈ। ਇਕ ਵਾਰ ਫਿਰ ਇਕ ਨੇਤਾ ਦੇ ਬਿਆਨ ਨੇ ਹੰਗਾਮਾ ਮਚਾ ਦਿਤਾ ਹੈ। ਦਰਅਸਲ ਤੇਲੰਗਾਨਾ ਦੇ ਗ੍ਰਹਿ ਮੰਤਰੀ ਮੁਹੰਮਦ ਮਹਿਮੂਦ ਅਲੀ ਨੇ ਔਰਤਾਂ ਦੇ ਪਹਿਰਾਵੇ ਦੇ ਸਟਾਈਲ 'ਤੇ ਟਿੱਪਣੀ ਕੀਤੀ ਹੈ। ਗ੍ਰਹਿ ਮੰਤਰੀ ਨੇ ਔਰਤਾਂ ਨੂੰ ਯੂਰਪੀਅਨ ਸਟਾਈਲ ਦੇ ਕੱਪੜੇ ਨਾ ਪਾਉਣ ਦੀ ਸਲਾਹ ਦਿਤੀ ਹੈ। ਗ੍ਰਹਿ ਮੰਤਰੀ ਮੁਹੰਮਦ ਮਹਿਮੂਦ ਅਲੀ ਨੇ ਕਿਹਾ ਕਿ ਔਰਤਾਂ ਨੂੰ ਯੂਰਪੀਅਨ ਸ਼ੈਲੀ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ। ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਔਰਤਾਂ ਛੋਟੇ ਕੱਪੜੇ ਪਾਉਂਦੀਆਂ ਹਨ। ਗ੍ਰਹਿ ਮੰਤਰੀ ਦੇ ਬਿਆਨ ਨੇ ਸੋਸ਼ਲ ਮੀਡੀਆ 'ਤੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਪੁਲਿਸ ਨੇ ਬੰਬੀਹਾ ਗੈਂਗ ਦੇ 4 ਮੈਂਬਰ ਨੂੰ ਕੀਤਾ ਗ੍ਰਿਫਤਾਰ

ਦਰਅਸਲ ਤੇਲੰਗਾਨਾ ਦੇ ਹੈਦਰਾਬਾਦ ਸਥਿਤ ਸੰਤੋਸ਼ ਨਗਰ ਡਿਗਰੀ ਕਾਲਜ 'ਚ ਜਦੋਂ ਵਿਦਿਆਰਥਣਾਂ ਪ੍ਰੀਖਿਆ ਦੇਣ ਲਈ ਦਾਖਲ ਹੋ ਰਹੀਆਂ ਸਨ ਤਾਂ ਉਨ੍ਹਾਂ ਨੂੰ ਪ੍ਰੀਖਿਆ ਦੇਣ ਤੋਂ ਪਹਿਲਾਂ ਬੁਰਕਾ ਉਤਾਰਨ ਲਈ ਕਿਹਾ ਗਿਆ। ਮੀਡੀਆ ਲੋਕ ਗ੍ਰਹਿ ਮੰਤਰੀ ਮੁਹੰਮਦ ਮਹਿਮੂਦ ਅਲੀ ਤੋਂ ਇਸ ਮੁੱਦੇ 'ਤੇ ਉਨ੍ਹਾਂ ਦਾ ਸਟੈਂਡ ਪੁੱਛ ਰਹੇ ਸਨ। ਇਸ 'ਤੇ ਟਿੱਪਣੀ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਕਿਤੇ ਨਹੀਂ ਲਿਖਿਆ ਹੈ ਕਿ ਬੁਰਕਾ ਨਹੀਂ ਪਹਿਨਿਆ ਜਾ ਸਕਦਾ।

ਇਹ ਵੀ ਪੜ੍ਹੋ: ਅਮਰੀਕਾ ਦੇ ਦੱਖਣੀ ਕੈਲੀਫੋਰਨੀਆ 'ਚ ਚੱਲੀਆਂ ਤਾਬੜਤੋੜ ਗੋਲੀਆਂ, 8 ਲੋਕ ਜ਼ਖ਼ਮੀ

ਜੇਕਰ ਅਜਿਹਾ ਕੀਤਾ ਗਿਆ ਹੈ, ਤਾਂ ਅਸੀਂ ਕਾਰਵਾਈ ਕਰਾਂਗੇ। ਇਸ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਔਰਤਾਂ ਨੂੰ ਸਲਾਹ ਵੀ ਦਿਤੀ। ਅਲੀ ਨੇ ਕਿਹਾ ਕਿ ਔਰਤਾਂ ਨੂੰ ਯੂਰਪੀਅਨ ਸਟਾਈਲ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ। ਜਦੋਂ ਔਰਤਾਂ ਛੋਟੇ ਕੱਪੜੇ ਪਾਉਂਦੀਆਂ ਹਨ ਤਾਂ ਸਮੱਸਿਆ ਹੁੰਦੀ ਹੈ। ਉਸਨੇ ਕਿਹਾ ਕਿ ਤੁਸੀਂ ਜੋ ਚਾਹੋ ਪਹਿਨ ਸਕਦੇ ਹੋ ਪਰ ਯੂਰਪੀਅਨਾਂ ਵਾਂਗ ਪਹਿਰਾਵਾ ਨਾ ਕਰੋ, ਇਹ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਧਰਮ ਦਾ ਪਹਿਰਾਵਾ ਹੁੰਦਾ ਹੈ। ਜੇਕਰ ਤੁਸੀਂ ਹਿੰਦੂ ਹੋ ਤਾਂ ਉਸ ਅਨੁਸਾਰ ਪਹਿਰਾਵਾ ਹੈ, ਇਸਲਾਮ ਦਾ ਵੀ ਪਹਿਰਾਵਾ ਹੈ। ਇਹ ਪਹਿਰਾਵਾ ਬਿਹਤਰ ਹੈ। ਸਾਨੂੰ ਚੰਗੇ ਕੱਪੜੇ ਪਾਉਣੇ ਚਾਹੀਦੇ ਹਨ।