ਚੰਡੀਗੜ੍ਹ ਦਾ ਦੱਖਣੀ ਡਿਵੀਜ਼ਨ ਬਣ ਰਿਹਾ ਗੈਂਗਸਟਰਾਂ ਦਾ ਗੜ੍ਹ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛੇ ਜਿਹੇ ਸੈਕਟਰ-63 ਵਿਚ ਗੈਂਗਸਟਰ ਬਲਜੀਤ ਚੌਧਰੀ ਨੇ ਗਨ ਪੁਆਇੰਟ ਤੇ ਇਕ ਮਾਡਲ ਨਾਲ ਕੁੱਟਮਾਰ ਕੀਤੀ ਅਤੇ ਉਸ ਨਾਲ ਕੁਕਰਮ ਕੀਤਾ।

The arrested gangsters

ਚੰਡੀਗੜ੍ਹ, ( ਭਾਸ਼ਾ ) : ਚੰਡੀਗੜ੍ਹ ਦਾ ਦੱਖਣੀ ਖੇਤਰ ਪੰਜਾਬ ਦੇ ਗੈਂਗਸਟਰਾਂ ਦਾ ਗੜ੍ਹ ਬਣਦਾ ਜਾ ਰਿਹਾ ਹੈ। ਖਾਸ ਤੌਰ ਤੇ ਗੈਂਗਸਟਰ ਦੱਖਣੀ ਡਿਵੀਜ਼ਨ ਦੇ ਕਈ ਅਜਿਹੇ ਸੈਕਟਰਾਂ ਵਿਚ ਆ ਕੇ ਰੁਕਦੇ ਹਨ ਜਿਥੋਂ ਪੰਜਾਬ ਫਰਾਰ ਹੋਣਾ ਬਿਲਕੁਲ ਆਸਾਨ ਹੈ। ਪਿਛੇ ਜਿਹੇ ਸੈਕਟਰ-63 ਵਿਚ ਗੈਂਗਸਟਰ ਬਲਜੀਤ ਚੌਧਰੀ ਨੇ ਗਨ ਪੁਆਇੰਟ ਤੇ ਇਕ ਮਾਡਲ ਨਾਲ ਕੁੱਟਮਾਰ ਕੀਤੀ ਅਤੇ ਉਸ ਨਾਲ ਕੁਕਰਮ ਕੀਤਾ। ਹੁਣ ਤੱਕ ਦੌਸ਼ੀ ਦਾ ਕੋਈ ਸੁਰਾਗ ਨਹੀਂ ਲਗਾ ਹੈ ਪਰ ਦੱਸ ਦਈਏ ਕਿ ਦੱਖਣੀ ਡਿਵੀਜ਼ਨ ਵਿਚ ਪਹਿਲਾਂ ਵੀ ਕਈ ਗੈਂਗਸਟਰ ਗ੍ਰਿਫਤਾਰ ਹੋ ਚੁੱਕੇ ਹਨ।

13 ਜੁਲਾਈ 2017 ਨੂੰ ਲਾਰੇਂਗਸ ਬਿਸ਼ਨੋਈ ਗੈਂਗ ਦੇ ਦੋ ਗੈਂਗਸਟਰਾਂ ਨੂੰ ਸੈਕਟਰ-49 ਥਾਣੇ ਦੀ ਪੁਲਿਸ ਨੇ ਸੈਕਟਰ-63 ਦੇ ਗੁਰੂਦਵਾਰਾ ਸਾਹਿਬ ਦੇ ਕੋਲ ਇਕ ਆਈ-20 ਕਾਰ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਦੋਸ਼ੀਆਂ ਦੀ ਪਛਾਣ ਕੋਟਕਪੂਰਾ ਨਿਵਾਸੀ ਭਰਤ ਭੂਸ਼ਣ ਉਰਫ ਭੋਲਾ (23) ਅਤੇ ਇੰਦਰਪ੍ਰੀਤ (27) ਦੇ ਤੌਰ ਤੇ ਹੋਈ ਸੀ। ਤਲਾਸ਼ੀ ਲੈਣ ਤੇ ਪੁਲਿਸ ਨੇ ਦੋਨਾਂ ਤੋਂ .315 ਬੋਰ ਦੀਆਂ ਦੋ ਪਿਸਤੌਲਾਂ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਸੀ। ਇਨ੍ਹਾਂ ਦੋਨਾਂ ਗੈਂਗਸਟਰਾਂ ਨੇ ਕੋਟਕਪੂਰਾ ਵਿਚ ਲਵੀ ਦਿਓਰਾ ਦਾ ਕਤਲ ਕੀਤਾ ਸੀ, ਉਹ ਵਿੱਕੀ ਗੌਂਡਰ ਦੀ ਗੈਂਗ ਦਾ ਮੈਂਬਰ ਸੀ।

ਇਨ੍ਹਾਂ ਤੇ ਡਕੈਤੀ, ਕਤਲ ਅਤੇ ਵਸੂਲੀ ਤੋਂ ਇਲਾਵਾ ਕਈ ਅਪਰਾਧਿਕ ਕੇਸ ਦਰਜ਼ ਸਨ। 21 ਅਗਸਤ 2017 ਵਿਚ ਜੈਪਾਲ ਗੈਂਗ ਦੇ ਦੋ ਗੈਂਗਸਟਰ ਚਾਚਾ-ਭਤੀਜਾ ਨੂੰ ਕ੍ਰਾਈਮ ਬ੍ਰਾਂਚ ਟੀਮ ਨੇ ਸੈਕਟਰ-45 ਦੇ ਇਕ ਸਕੂਲ ਦੇ ਨੇੜੇ ਤੋਂ ਗ੍ਰਿਫਤਾਰ ਕੀਤਾ ਸੀ। ਫੜ੍ਹੇ ਗਏ ਦੋਸ਼ੀਆਂ ਦੀ ਪਛਾਣ ਫਿਰੋਜ਼ਪੁਰ ਦੇ ਪਿੰਡ ਖਲਚਿਆਂ ਨਿਵਾਸੀ ਸਰਜ ਉਰਫ ਬਾਊ (30) ਚਾਚਾ ਅਤੇ ਅਰਜੁਨ ਉਰਫ ਅੱਜੂ (22) ਦੇ ਤੌ ਤੇ ਹੋਈ ਸੀ। ਦੋਨਾਂ ਤੋਂ ਪੁਲਿਸ ਨੇ ਇਕ ਕੰਟਰੀ ਮੇਡ ਪਿਸੌਤਲ ਤੋਂ ਇਲਾਵਾ 304 ਗ੍ਰਾਮ ਹੈਰੋਈਨ ਵੀ ਬਰਾਮਦ ਕੀਤੀ ਸੀ।

ਇਨ੍ਹਾਂ ਦੋਨਾਂ ਨੂੰ ਸਵੀਫਟ ਕਾਰ ਨੰਬਰ ਪੀਬੀ-05-ਏਈ-9641 ਸਮਤੇ ਫੜ੍ਹਿਆ ਗਿਆ ਸੀ। ਇਨ੍ਹਾਂ ਤੇ ਵੀ ਕਈ ਅਪਰਾਧਿਕ ਮਾਮਲੇ ਦਰਜ਼ ਸਨ। 9 ਜੁਲਾਈ 2018 ਨੂੰ ਸੈਕਟਰ-43 ਸਥਿਤ ਬੱਸ ਸਟੈਂਡ ਦੇ ਪਿਛਲੇ ਪਾਸੇ ਪੰਜਾਬ ਪੁਲਿਸ ਦੀ ਟੀਮ ਨੇ ਸਰਪੰਚ ਕਤਲਕਾਂਡ ਦੇ ਦੋਸ਼ੀ ਅਤੇ ਪੰਜਾਬ ਪੁਲਿਸ ਵਿਚ ਲੜੀਂਦੇ ਗੈਂਗਸਟਰ ਦਿਲਪ੍ਰਤੀ ਸਿੰਘ ਉਰਫ ਬਾਬਾ ਨੂੰ ਮੁਠਭੇੜ ਦੌਰਾਨ ਕਾਬੂ ਕੀਤਾ ਸੀ। ਦੋਸ਼ੀ ਦਿਲਪ੍ਰੀਤ ਉਸ ਵੇਲੇ ਐਚਆਰ ਨੰਬਰ ਦੀ ਸਵਿਫਟ ਕਾਰ ਵਿਚ ਕਿਸੀ ਨੂੰ ਹੈਰੋਈਨ ਸਪਲਾਈ ਕਰਨ ਜਾ ਰਿਹਾ ਸੀ। ਦਿਲਪ੍ਰੀਤ ਦੇ ਗੋਲੀ ਵੀ ਲੱਗੀ ਸੀ।