ਟਰੱਕ ਡ੍ਰਾਈਵਰ ਨੇ ਮਾਰੀ ਏਐਸਆਈ ਨੂੰ ਟੱਕਰ, ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਟ੍ਰੈਫਿਕ ਪੁਲਿਸ ਵਿਚ ਤੈਨਾਤ ਏਐਸਆਈ ਜਿਤੇਂਦਰ ਸਿੰਘ ਮੰਗਲਵਾਰ ਸਵੇਰੇ ਕੈਂਟ ਇਲਾਕੇ ਵਿਚ ਗੱਡੀਆਂ ਦੀ ਚੈਕਿੰਗ ਕਰ ਰਹੇ ਸਨ। ਉਦੋਂ ਤੇਜ਼ ਰਫਤਾਰ ...

ASI Jitendra Singh

ਨਵੀਂ ਦਿੱਲੀ : (ਭਾਸ਼ਾ) ਦਿੱਲੀ ਟ੍ਰੈਫਿਕ ਪੁਲਿਸ ਵਿਚ ਤੈਨਾਤ ਏਐਸਆਈ ਜਿਤੇਂਦਰ ਸਿੰਘ ਮੰਗਲਵਾਰ ਸਵੇਰੇ ਕੈਂਟ ਇਲਾਕੇ ਵਿਚ ਗੱਡੀਆਂ ਦੀ ਚੈਕਿੰਗ ਕਰ ਰਹੇ ਸਨ। ਉਦੋਂ ਤੇਜ਼ ਰਫਤਾਰ ਨਾਲ ਜਾ ਰਿਹੇ ਟਰੱਕ ਟਾਟਾ 407 ਦੇ ਡ੍ਰਾਈਵਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿਤੀ ਅਤੇ ਉਨ੍ਹਾਂ ਨੂੰ ਘਸੀਟਦੇ ਹੋਏ 100 ਮੀਟਰ ਤੱਕ ਲੈ ਗਿਆ। ਇਸ ਘਟਨਾ ਵਿਚ ਸਬ ਇੰਸਪੈਕਟਰ ਜਿਤੇਂਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦਿੱਲੀ ਪੁਲਿਸ ਨੇ ਤੁਰਤ ਕਾਰਵਾਈ ਕਰਦੇ ਹੋਏ ਆਰੋਪੀ ਅਸ਼ਫਾਕ ਨੂੰ ਗ੍ਰਿਫਤਾਰ ਕਰ ਲਿਆ।

ਅਸ਼ਫਾਕ ਮੇਵਾਤ ਇਲਾਕੇ ਦਾ ਰਹਿਣ ਵਾਲਾ ਹੈ। ਦਿੱਲੀ ਪੁਲਿਸ ਦੇ ਮੁਤਾਬਕ ਜਿਤੇਂਦਰ ਸਿੰਘ ਦਿੱਲੀ ਕੈਂਟ ਇਲਾਕੇ ਵਿਚ ਅਪਣੇ ਸਾਥੀਆਂ ਦੇ ਨਾਲ ਮੰਗਲਵਾਰ ਸਵੇਰੇ ਵਾਹਨ ਚੈਕਿੰਗ ਕਰ ਰਹੇ ਸਨ। ਉਦੋਂ ਲਗਭੱਗ 7:55 ਵਜੇ ਦਿੱਲੀ ਤੋਂ ਗੁਰੂਗ੍ਰਾਮ ਵੱਲ ਜਾ ਰਹੇ ਇਕ ਟਾਟਾ 407 ਟਰੱਕ ਨੂੰ ਉਨ੍ਹਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਬਜਾਏ ਰੁਕਣ ਦੇ ਟਰੱਕ ਡ੍ਰਾਈਵਰ ਨੇ ਜਿਤੇਂਦਰ ਸਿੰਘ ਨੂੰ ਟੱਕਰ ਮਾਰ ਦਿਤੀ ਅਤੇ ਉਨ੍ਹਾਂ ਨੂੰ 100 ਮੀਟਰ ਤੱਕ ਘਸੀਟਦਾ ਰਿਹਾ।

ਘਟਨਾ ਤੋਂ ਬਾਅਦ ਟਰੱਕ ਡ੍ਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਅੱਗੇ ਜਾ ਕੇ ਪੁਲਿਸ ਨੇ ਘੇਰ ਕੇ ਫੜ੍ਹ ਲਿਆ। ਡ੍ਰਾਈਵਰ ਦਾ ਕਹਿਣਾ ਹੈ ਕਿ ਉਹ ਦਿੱਲੀ ਤੋਂ ਗੁਰੂਗ੍ਰਾਮ ਸਮਾਨ ਲੋਡ ਕਰਨ ਜਾ ਰਿਹਾ ਸੀ। ਮ੍ਰਿਤਕ ਜਿਤੇਂਦਰ ਦੇ ਪਰਵਾਰ ਵਿਚ ਪਤਨੀ, 1 ਪੁੱਤਰ ਅਤੇ 2 ਬੇਟੀਆਂ ਹਨ। ਡਿਊਟੀ ਦੇ ਦੌਰਾਨ ਪੁਲਸਕਰਮੀ ਦੀ ਮੌਤ ਨਾਲ ਪੁਲਿਸ ਡਿਪਾਰਟਮੈਂਟ ਵਿਚ ਸੋਗ ਹੈ।