ਨਾਇਜੀਰੀਆ 'ਚ ਹੈਜ਼ਾ ਨਾਲ 175 ਲੋਕਾਂ ਦੀ ਮੌਤ, 10000 ਲੋਕ ਪ੍ਰਭਾਵਿਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਾਇਜੀਰੀਆ ਦੇ ਉਤਰ-ਪੂਰਬੀ ਖੇਤਰ 'ਚ ਹੈਜ਼ਾ ਦੇ ਸ਼ੱਕੀ ਮਾਮਲੇ ਕਾਫੀ ਵੱਧ ਗਏ ਹਨ ਜਿਸ ਦੇ ਚਲਦਿਆਂ ਇਸ 'ਚ 175 ਲੋਕਾਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ...

Nigeria

ਨਾਇਜੀਰੀਆ (ਭਾਸ਼ਾ): ਨਾਇਜੀਰੀਆ ਦੇ ਉਤਰ-ਪੂਰਬੀ ਖੇਤਰ 'ਚ ਹੈਜ਼ਾ ਦੇ ਸ਼ੱਕੀ ਮਾਮਲੇ ਕਾਫੀ ਵੱਧ ਗਏ ਹਨ ਜਿਸ ਦੇ ਚਲਦਿਆਂ ਇਸ 'ਚ 175 ਲੋਕਾਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਸ ਖੇਤਰ 'ਚ ਬੋਕੋ ਹਰਾਮ ਦੀ ਹਿੰਸਾ ਦੇ ਚੱਲਦੇ ਹਜ਼ਾਰਾਂ ਲੋਕ ਭੀੜਭਾੜ ਵਾਲੇ ਕੈਂਪਾਂ 'ਚ ਪਨਾਹ ਲੈਣ ਲਈ ਬਝੇ ਹੋਏ ਹਨ। ਨਾਰਵੇ ਰਿਫਊਜ਼ੀ ਕਾਊਂਸਿਲ (ਐਨਆਰਸੀ) ਨੇ ਸੋਮਵਾਰ ਨੂੰ ਦੱਸਿਆ ਕਿ ਨਵੰਬਰ2018 ਦੀ ਸ਼ੁਰੂਆਤ ਤੱਕ ਐਡਮਾਵਾ, ਬੋਰਨੋ ਅਤੇ ਯੋਬੇ

ਸੂਬਿਆਂ 'ਤੇ ਤੇਜ਼ੀ ਨਾਲ ਫੈਲ ਰਹੇ ਹੈਜ਼ੇ ਦੀ ਲਪੇਟ 'ਚ 10,000 ਲੋਕ ਆ ਗਏ ਹਨ ਅਤੇ 175 ਲੋਕ ਮਰੇ ਜਾਣ ਦੀ ਜਾਣਕਾਰੀ ਹੈ। ਬੋਰਨੋ ਦੀ ਰਾਜਧਾਨੀ ਮੈਡੁਗੁਰੀ 'ਚ ਐਨਆਰਸੀ ਦੇ ਪ੍ਰੋਗਰਾਮ ਪ੍ਰਬੰਧਕ ਜੈਨੇਟ ਚੇਰੋਨੋ ਨੇ ਆਖਿਆ ਕਿ ਬੀਮਾਰੀ ਦੇ ਫੈਲਣ ਦੇ ਵੱਡੇ ਕਾਰਨਾਂ 'ਚੋਂ ਇਕ ਕਾਰਨ ਕੈਂਪਾਂ 'ਚ ਬਹੁਤ ਜ਼ਿਆਦਾ ਭੀੜ-ਭਾੜ ਹੋਣਾ ਹੈ। ਜਿਸ ਨਾਲ ਲੋੜੀਦਾ ਪਾਣੀ ਦੀ ਸਪਲਾਈ, ਸਾਫ-ਸਫਾਈ ਮੁਸ਼ਕਿਲ ਹੋ ਜਾਂਦੀ ਹੈ।

ਉਨ੍ਹਾਂ ਨੇ ਕਿਹਾ ਕਿਤ ਮੀਂਹ ਦੇ ਮੌਸਮ ਨੇ ਸਥਿਤੀ ਵਿਗਾੜ ਦਿੱਤੀ ਹੈ। ਕੈਂਪਾਂ 'ਚੋਂ ਭੀੜ-ਭਾੜ ਘੱਟ ਕਰਨ ਲਈ ਹੋਰ ਜ਼ਮੀਨ ਉਪਲੱਬਧ ਨਹੀਂ ਕਰਾਈ ਗਈ ਅਤੇ ਸਿਹਤ, ਸਵੱਛਤਾ ਸੁਵਿਧਾਵਾਂ ਨਹੀਂ ਤਿਆਰ ਕੀਤੀਆਂ ਗਈਆਂ ਜਿਸ ਨਾਲ ਨਾਇਜੀਰੀਆ ਨੂੰ 2019 'ਚ ਫਿਰ ਹੈਜ਼ਾ ਮਹਾਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਦੱਸ ਦਈਏ ਕਿ ਸਾਲ 2009 'ਚ ਸਰਕਾਰ ਖਿਲਾਫ ਬੋਕੋ ਹਰਾਮ ਦੇ ਹਥਿਆਰ ਚੁੱਕਣ ਤੋਂ ਬਾਅਦ ਦੇਸ਼ 'ਚ ਅਕਸਰ ਹੈਜ਼ਾ ਮਹਾਮਾਰੀ ਨਜ਼ਰ ਆਈ ਹੈ।