ਹੁਣ ਨਵੇਂ ਮਾਡਲ ਦੀਆਂ ਬੱਸਾਂ ਦੇ ਲਓ ਝੂਟੇ!

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਚ ਚਲਣਗੀਆਂ ਨਵੇਂ ਰੰਗ ਦੀਆਂ ਬੱਸਾਂ 

New color cluster buses will run in delhi

ਨਵੀਂ ਦਿੱਲੀ: ਦਿੱਲੀ ਦੀਆਂ ਸੜਕਾਂ ਤੇ ਜਲਦ ਹੀ ਨਵੀਂ ਲੋ ਫਲੋਰ ਐਸੀ ਸੀਐਨਜੀ ਬੱਸਾਂ ਦੌੜਣੀਆਂ ਸ਼ੁਰੂ ਹੋਣਗੀਆਂ। ਖ਼ਾਸ ਗੱਲ ਇਹ ਹੈ ਕਿ ਇਹ ਕਲਸਟਰ ਮਾਡਲ ਵਿਚ ਆਉਣ ਵਾਲੀਆਂ ਨਵੀਆਂ ਲੋਅ ਫਲੋਰ ਬੱਸਾਂ ਨਵੇਂ ਰੰਗ ਦੀਆਂ ਹੋਣਗੀਆਂ। ਸੂਤਰਾਂ ਦਾ ਕਹਿਣਾ ਹੈ ਕਿ ਅਗਲੇ ਕੁੱਝ ਦਿਨਾਂ ਵਿਚ ਨਵੀਂ ਬੱਸਾਂ ਦਾ ਕਲਰ ਫਾਈਨਲ ਕਰ ਲਿਆ ਜਾਵੇਗਾ। ਹੁਣ ਕਲਸਟਰ ਸਕੀਮ ਵਿਚ ਚਲਣ ਵਾਲੀਆਂ ਬੱਸਾਂ ਸੰਤਰੀ ਰੰਗ ਦੀਆਂ ਹੁੰਦੀਆਂ ਹਨ ਅਤੇ ਡੀਟੀਸੀ ਦੀਆਂ ਬੱਸਾਂ ਲਾਲ ਅਤੇ ਹਰੇ ਰੰਗ ਦੀਆਂ ਹੁੰਦੀਆਂ ਹਨ।

ਮੈਟਰੋ ਸਟੇਸ਼ਨਾਂ, ਹਸਪਤਾਲਾਂ ਅਤੇ ਟ੍ਰੈਫਿਕ ਇੰਟਰਚੇਂਜ ਹਬ ਲਈ ਕਸ਼ਮੀਰੀ ਗੇਟ, ਆਨੰਦ ਵਿਹਾਰ ਟਰਮੀਨਲ ਅਤੇ ਸਰਾਏ ਕਾਲੇ ਖਾਂ ਖਾਨ ਵਿਚ ਮੈਟਰੋ ਸਟੇਸ਼ਨਾਂ, ਕਨੇਕਟੀਵਿਟੀ ਪ੍ਰਦਾਨ ਕਰਨ ਵਾਲੇ ਵਾਧੂ ਮਾਰਗਾਂ ਨੂੰ ਇਹਨਾਂ ਬੱਸਾਂ ਦੁਆਰਾ ਸੇਵਾ ਦਿੱਤੀ ਜਾ ਰਹੀ ਹੈ। ਇਸ ਦੇ ਲਈ ਵਿੱਤੀ ਬੋਲੀ ਵੀ ਖੋਲ੍ਹੀ ਗਈ ਹੈ। ਈ-ਚਾਰਜਿੰਗ ਸਟੇਸ਼ਨ ਬਣਾਉਣ ਲਈ ਫਰਸਟ ਫੇਜ ਵਿਚ 5 ਡਿਪੋ ਫਾਈਨਲ ਕੀਤੇ ਗਏ ਹਨ। ਪਾਵਰ ਡਿਪਾਰਟਮੈਂਟ ਅਤੇ ਟ੍ਰਾਂਸਪੋਰਟ ਡਿਪਾਰਟਮੈਂਟ ਮਿਲ ਕੇ ਈ-ਚਾਰਜਿੰਗ ਸਟੇਸ਼ਨ ਦੇ ਪ੍ਰਾਜੈਕਟ ਤੇ ਕੰਮ ਕਰ ਰਿਹਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।