10 ਦੇ ਬਦਲੇ ਦਿੱਤਾ 15 ਹਜ਼ਾਰ ਦੇਣ ਦਾ ਲਾਲਚ, ਕਿਤੇ ਤੁਸੀਂ ਤਾਂ ਨਹੀਂ ਹੋਏ ਇਸ ਠੱਗੀ ਦਾ ਸ਼ਿਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਯਾਨੀ ਜੇ 10 ਹਜ਼ਾਰ ਰੁਪਏ ਇਨਵੈਸਟ ਕਰੀਏ ਤਾਂ 6 ਮਹੀਨਿਆਂ ਵਿਚ 15 ਹਜ਼ਾਰ ਵਾਪਸ ਮਿਲ ਜਾਣਗੇ।

Thousand trapped in 300 crore pig farming fraud

ਨਵੀਂ ਦਿੱਲੀ: ਪਿਗ ਫਾਰਮਿੰਗ ਵਿਚ ਪੈਸੇ ਲਗਾਉਣ ਦੇ ਬਦਲੇ ਮੋਟੇ ਮੁਨਾਫ਼ੇ ਦਾ ਲਾਲਚ ਦਿੱਤਾ ਗਿਆ। ਦਿੱਲੀ, ਯੂਪੀ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਸਮੇਤ ਕਈ ਰਾਜਾਂ ਦੇ ਲੋਕਾਂ ਨੂੰ ਫਸਾਇਆ। ਦਸ ਹਜ਼ਾਰ ਰੁਪਏ ਇੰਨਵੈਸਟ ਕਰਨ ਨਾਲ ਸ਼ੁਰੂਆਤ ਕੀਤੀ ਗਈ। ਛੇ ਮਹੀਨਿਆਂ ਵਿਚ ਦਸ ਦੇ ਬਦਲੇ 15 ਹਜ਼ਾਰ ਵਾਪਸ ਕੀਤੇ ਗਏ। ਇਸ ਨਾਲ ਕੰਪਨੀ ਤੇ ਲੋਕਾਂ ਨੂੰ ਭਰੋਸਾ ਹੋ ਗਿਆ ਅਤੇ ਲੋਕਾਂ ਨੇ ਸਾਰੇ ਪੈਸੇ ਲਗਾ ਦਿੱਤੇ।

ਦੇਸ਼ ਭਰ ਵਿਚ ਹਜ਼ਾਰਾਂ ਲੋਕਾਂ ਦੇ 300 ਕਰੋੜ ਰੁਪਏ ਤੋਂ ਜ਼ਿਆਦਾ ਰਕਮ ਦਾਅ ਤੇ ਲੱਗੀ ਹੈ। ਕੰਪਨੀ ਨੇ ਦਿੱਲੀ-ਐਨਸੀਆਰ ਵਿਚ ਵੱਡੀ ਗਿਣਤੀ ਵਿਚ ਸੰਪਤੀਆਂ ਹੋਣ ਦਾ ਦਾਅਵਾ ਕੀਤਾ, ਜਿਸ ਕਾਰਨ ਇਸ ਨੂੰ ਭਾਰੀ ਕਿਰਾਏ ਦਾ ਭੁਗਤਾਨ ਕਰਨ ਦੀ ਉਮੀਦ ਕੀਤੀ ਜਾ ਰਹੀ ਸੀ।

ਪਰ ਕੰਪਨੀ ਦੇ ਚਾਰ ਲੋਕ ਵਿਦੇਸ਼ ਭੱਜ ਗਏ ਹਨ, ਜਦਕਿ ਬਾਕੀ ਅੱਠਾਂ ਨੇ ਅਜਿਹੀ ਕੋਈ ਜਾਇਦਾਦ ਹੋਣ ਤੋਂ ਇਨਕਾਰ ਕੀਤਾ ਹੈ। ਈਈਡਬਲਯੂ ਨੇ 11 ਨਵੰਬਰ ਨੂੰ ਧੋਖਾਧੜੀ, ਅਮਾਨਤ ਵਿਚ ਧੋਖਾਧੜੀ, ਅਪਰਾਧਿਕ ਸਾਜਿਸ਼ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।