ਅਯੋਧਿਆ 'ਚ ਦੀਪ ਉਤਸਵ ਅੱਜ- 5.50 ਲੱਖ ਹਜ਼ਾਰ ਨਾਲ ਹੋਵੇਗੀ ਅਯੋਧਿਆ ਨਗਰੀ ਦੀ ਸਜਾਵਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਮਾਰੋਹ ਮੌਕੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵੀ ਹੋਣਗੇ ਸ਼ਾਮਲ 

Ayodhya Deepotsav

ਅਯੋਧਿਆ: ਉੱਤਰ ਪ੍ਰਦੇਸ਼ ਦੇ ਅਯੋਧਿਆ ਵਿਚ ਤਿੰਨ ਦਿਨਾਂ ਤੱਕ ਹੋਣ ਵਾਲੇ ਦੀਪ-ਉਤਸਵ ਸਮਾਰੋਹ ਦਾ ਸ਼ਾਨਦਾਰ ਤਰੀਕੇ ਨਾਲ ਆਯੋਜਨ ਕੀਤਾ ਗਿਆ ਹੈ। 13 ਨਵੰਬਰ ਯਾਨੀ ਅੱਜ ਸ਼ਾਮ ਨੂੰ ਅਯੋਧਿਆ ਵਿਚ ਦੀਪ ਉਤਸਵ ਹੋਵੇਗਾ। ਇਸ ਮੌਕੇ ਅਯੋਧਿਆ ਵਿਚ ਰਾਮ ਦੀ ਪੌੜੀ ਨੂੰ ਲੱਖਾਂ ਦੀਵਿਆਂ ਨਾਲ ਸਜਾਇਆ ਜਾਵੇਗਾ।

 ਲੋਕਾਂ ਲਈ ਵਰਚੂਅਲ ਦੀਪ ਉਤਸਵ ਦੀ ਸਹੂਲਤ ਵੀ ਦਿੱਤੀ ਗਈ ਹੈ। ਇਸ ਇਤਿਹਾਸਕ ਜਸ਼ਨ ਮੌਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵੀ ਸ਼ਾਮਲ ਹੋਣਗੇ। ਅੱਜ ਦਾ ਪ੍ਰੋਗਰਾਮ ਦੁਪਹਿਰ ਤਿੰਨ ਵਜੇ ਸ਼ੁਰੂ ਹੋਵੇਗਾ, ਇਸ ਦਾ ਪ੍ਰਸਾਰਣ ਟੀਵੀ ਅਤੇ ਡਿਜੀਟਲ ਪਲੈਟਫਾਰਮ 'ਤੇ ਲਾਈਵ ਕੀਤਾ ਜਾਵੇਗਾ। 

ਇਸ ਤੋਂ ਇਲਾਵਾ ਅਯੋਧਿਆ ਵਿਚ ਮੌਜੂਦ ਸਾਰੇ ਮੰਦਰਾਂ, ਘਰਾਂ ਦੇ ਬਾਹਰ ਦੀਵੇ ਜਗਾਏ ਜਾਣਗੇ। ਅਯੋਧਿਆ ਨੂੰ ਕਰੀਬ 5.50 ਲੱਖ ਦੀਵਿਆਂ ਨਾਲ ਰੋਸ਼ਨ ਕੀਤਾ ਜਾਵੇਗਾ।