ਅਯੋਧਿਆ ਵਿਚ ਪੀਐਮ ਮੋਦੀ ਵੱਲੋਂ 8 ਕਰੋੜ ਲੋਕਾਂ ਨੂੰ ਭੁੱਲਣਾਂ ਚਿੰਤਾਜਨਕ- ਸ਼ਸ਼ੀ ਥਰੂਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਸ਼ੀ ਥਰੂਰ ਨੇ ਕਿਹਾ ਕਿ ਰਾਮ ਮੰਦਰ ਭੂਮੀ ਪੂਜਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ 130 ਕਰੋੜ ਭਾਰਤੀਆਂ ਦਾ ਜ਼ਿਕਰ ਕੀਤਾ ਜਦਕਿ ਭਾਰਤ ਦੀ ਅਬਾਦੀ 138 ਕਰੋੜ ਤੋਂ ਜ਼ਿਆਦਾ ਹੈ

Shashi Tharoor and PM Modi

ਨਵੀਂ ਦਿੱਲੀ: ਕਾਂਗਰਸ  ਨੇਤਾ ਸ਼ਸ਼ੀ ਥਰੂਰ ਨੇ ਕਿਹਾ ਕਿ ਰਾਮ ਮੰਦਰ ਭੂਮੀ ਪੂਜਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 130 ਕਰੋੜ ਭਾਰਤੀਆਂ ਦਾ ਜ਼ਿਕਰ ਕੀਤਾ ਜਦਕਿ ਭਾਰਤ ਦੀ ਅਬਾਦੀ 138 ਕਰੋੜ ਤੋਂ ਜ਼ਿਆਦਾ ਹੈ ਅਤੇ ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਨਾਗਰਿਕ ਰਜਿਸਟਰ ਤੋਂ ਬਾਅਦ ਪੀਐਮ ਮੋਦੀ ਵੱਲੋਂ 8 ਕਰੋੜ ਲੋਕਾਂ ਨੂੰ ਭੁੱਲਣਾ ਚਿੰਤਾਜਨਕ ਹੈ। ਉਹਨਾਂ ਕਿਹਾ ਕਿ ਜੇਕਰ ਗਲਤੀ ਅਣਜਾਣੇ ਵਿਚ ਹੋਈ ਤਾਂ ਸੁਧਾਰ ਕਰਨ ਨਾਲ ਯਕੀਨ ਹੋਵੇਗਾ।

ਸ਼ਸ਼ੀ ਥਰੂਰ ਨੇ ਕੀਤਾ ਟਵੀਟ

ਸ਼ਸ਼ੀ ਥਰੂਰ ਨੇ ਵੀਰਵਾਰ ਨੂੰ ਟਵੀਟ ਕੀਤਾ, ‘ਰਾਮ ਮੰਦਰ ਬਾਰੇ ਗੱਲ ਕਰਿਦਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 130 ਕਰੋੜ ਭਾਰਤੀਆਂ ਨੂੰ ਵਧਾਈ ਦਿੱਤੀ ਪਰ ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ 2020 ਦੇ ਅੱਧ ਤੱਕ ਭਾਰਤ ਦੀ ਅਨੁਮਾਨਤ ਅਬਾਦੀ 1,38,00,04,385 ਹੈ’।

ਉਹਨਾਂ ਕਿਹਾ ਕਿ  ‘ਸੀਏਏ/ਐਨਆਰਸੀ ਤੋਂ ਬਾਅਦ ਅੱਠ ਕਰੋੜ ਲੋਕਾਂ ਨੂੰ ਭੁੱਲ਼ ਜਾਣਾ ਚਿੰਤਾ ਦਾ ਵਿਸ਼ਾ ਹੈ। ਜੇਕਰ ਇਹ ਅਣਜਾਣੇ ਵਿਚ ਹੋਇਆ ਹੈ ਤਾਂ ਸੁਧਾਰ ਕਰਨ ਨਾਲ ਯਕੀਨ ਹੋਵੇਗਾ’।

ਪੀਐਮ ਮੋਦੀ ਨੇ ਕੀ ਕਿਹਾ ਸੀ

ਦੱਸ ਦਈਏ ਕਿ ਬੁੱਧਵਾਰ ਨੂੰ ਅਯੋਧਿਆ ਵਿਖੇ ਰਾਮ ਮੰਦਰ ਨੀਂਹ ਪੱਥਰ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਕਈ ਪੀੜ੍ਹੀਆਂ ਨੇ ਦਹਾਕਿਆਂ ਤੱਕ ਰਾਮ ਮੰਦਰ ਦੇ ਨਿਰਮਾਣ ਲਈ ਸੰਘਰਸ਼ ਕੀਤਾ ਹੈ। ਉਹਨਾਂ ਨੇ ਕਿਹਾ ਸੀ,  ‘ਮੈਂ ਦੇਸ਼ ਦੇ 130 ਕਰੋੜ ਲੋਕਾਂ ਵੱਲੋਂ ਉਹਨਾਂ ਦੀ ਕੁਰਬਾਨੀ ਨੂੰ ਸਲਾਮ ਕਰਦਾ ਹਾਂ, ਜਿਸ ਨਾਲ ਰਾਮ ਮੰਦਰ ਦੀ ਨੀਂਹ ਰੱਖਣ ਦਾ ਰਾਹ ਪੱਧਰਾ ਹੋਇਆ।