Chandigarh News : ਚੰਡੀਗੜ੍ਹ ਦੇ ਕੱਪੜਿਆਂ ਦੇ ਸ਼ੋਅਰੂਮ 'ਚ ਲੱਗੀ ਅੱਗ, ਦੀਵਾਲੀ 'ਤੇ ਮਾਲਕ ਨੇ ਕੀਤੀ ਸੀ ਪੂਜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੱਖਾਂ ਦਾ ਹੋਇਆ ਨੁਕਸਾਨ

A fire broke out in a clothes showroom in Chandigarh

A fire broke out in a clothes showroom in Chandigarh:  ਚੰਡੀਗੜ੍ਹ ਦੇ ਬਾਪੂਧਾਮ 'ਚ ਦੀਵਾਲੀ ਦੀ ਸ਼ਾਮ ਕੱਪੜੇ ਦੇ ਇਕ ਸ਼ੋਅਰੂਮ 'ਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਸ਼ੋਅਰੂਮ ਦੀਆਂ ਖਿੜਕੀਆਂ ਦੇ ਬਾਹਰ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਸਨ। ਤਿੰਨ ਮੰਜ਼ਿਲਾ ਸ਼ੋਅਰੂਮ ਵਿੱਚ ਰਾਤ ਕਰੀਬ 8 ਵਜੇ ਅੱਗ ਲੱਗ ਗਈ। ਸ਼ੋਅਰੂਮ ਕੱਪੜਿਆਂ ਨਾਲ ਭਰਿਆ ਹੋਣ ਕਾਰਨ ਅੱਗ ਅਚਾਨਕ ਫੈਲ ਗਈ। ਅੱਗ ਨਾਲ ਹੋਏ ਨੁਕਸਾਨ ਦਾ ਅਜੇ ਤੱਕ ਅੰਦਾਜ਼ਾ ਨਹੀਂ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ: Health News : ਪੇਟ ਦੇ ਕੀੜੇ ਖ਼ਤਮ ਕਰਨ ਲਈ ਅਪਣਾਉ ਘਰੇਲੂ ਨੁਸਖ਼ੇ 

ਧੂੰਏਂ ਅਤੇ ਅੱਗ ਦੀਆਂ ਲਪਟਾਂ ਦੇਖ ਕੇ ਲੋਕਾਂ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਨਾ ਦਿਤੀ। ਚਾਰੇ ਪਾਸੇ ਹਨੇਰਾ ਹੋਣ ਕਾਰਨ ਅਤੇ ਸ਼ੋਅਰੂਮ ਦੀ ਉਚਾਈ ਜ਼ਿਆਦਾ ਹੋਣ ਕਾਰਨ ਫਾਇਰ ਬ੍ਰਿਗੇਡ ਦੀ ਟੀਮ ਅੱਗ ’ਤੇ ਕਾਬੂ ਨਹੀਂ ਪਾ ਸਕੀ। ਬਾਅਦ ਵਿਚ ਉਥੇ ਇਕ ਹਾਈਡ੍ਰੌਲਿਕ ਮਸ਼ੀਨ ਮੰਗਵਾਈ ਗਈ। ਜਿਸ ਦੀ ਮਦਦ ਨਾਲ ਕਰੀਬ ਡੇਢ ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।

ਇਹ ਵੀ ਪੜ੍ਹੋ: Health News : ਸਰਦੀਆਂ ਵਿਚ ਜੇਕਰ ਤੁਹਾਡੀ ਹੱਡੀ ਟੁਟ ਜਾਵੇ ਤਾਂ ਖਾਉ ਇਹ ਚੀਜ਼ਾਂ 

ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸ਼ੋਅਰੂਮ ਮਾਲਕ ਕੁਝ ਸਮਾਂ ਪਹਿਲਾਂ ਸ਼ੋਅਰੂਮ ਦੇ ਅੰਦਰ ਦੀਵਾਲੀ ਦੀ ਪੂਜਾ ਕਰਕੇ ਘਰ ਚਲਾ ਗਿਆ ਸੀ। ਇਸ ਤੋਂ ਬਾਅਦ ਹੀ ਸ਼ੋਅਰੂਮ ਨੂੰ ਅੱਗ ਲੱਗ ਗਈ। ਇਹ ਅੱਗ ਜ਼ਿਆਦਾਤਰ ਤੀਜੀ ਮੰਜ਼ਿਲ 'ਤੇ ਰੱਖੇ ਕੱਪੜਿਆਂ 'ਚ ਲੱਗੀ। ਬਾਕੀ ਦੋ ਮੰਜ਼ਿਲਾਂ 'ਤੇ ਘੱਟ ਅੱਗ ਲੱਗੀ ਸੀ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਰਾਤ 8 ਵਜੇ ਤੋਂ ਬਾਅਦ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਸੀ। ਪਟਾਕਿਆਂ ਤੋਂ ਨਿਕਲਣ ਵਾਲੀਆਂ ਚੰਗਿਆੜੀਆਂ ਸ਼ੋਅਰੂਮ ਦੀ ਕਿਸੇ ਵੀ ਖਿੜਕੀ ਤੋਂ ਵੀ ਸ਼ੋਰੂਮ ਅੰਦਰ ਦਾਖਲ ਹੋ ਸਕਦੀਆਂ ਹਨ ਪਰ ਇਹ ਅਜੇ ਵੀ ਜਾਂਚ ਦਾ ਵਿਸ਼ਾ ਹੈ।