ਹਰਿਆਣਾ ਬਾਰਡਰ 'ਤੇ ਰਾਜਸਥਾਨ ਦੇ ਕਿਸਾਨਾਂ ਦਾ ਆਇਆ ਹੜ੍ਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਕਿਹਾ ਕਿ ਅਸੀਂ ਉਨ੍ਹਾਂ ਸਮਾਂ ਇੱਥੇ ਡਟੇ ਰਹਾਂਗੇ ਜਦੋਂ ਤਕ ਕੇਂਦਰ ਸਰਕਾਰ ਤਿੰਨੇ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ।

joginder yadav

ਹਰਿਆਣਾ ਬਾਰਡਰ : ਹਰਿਆਣਾ ਬਾਰਡਰ ਤੇ ਰਾਜਸਥਾਨ ਦੀ ਇਕ ਕਿਸਾਨਾਂ ਦਾ ਆਇਆ ਹੜ੍ਹ ਕਿਹਾ ਕਿ ਇੱਥੇ ਬੈਠ ਕੇ ਹੀ ਲਾਵਾਂਗੇ ਪੱਕਾ ਮੋਰਚਾ। ਇਸ ਮੌਕੇ ਜੋਗਿੰਦਰ ਯਾਦਵ ਨੇ ਕਿਹਾ ਕਿ ਦਿੱਲੀ ਵਿੱਚ ਪਹਿਲਾਂ ਹੀ ਤਿੰਨ ਥਾਂਵਾਂ ‘ਤੇ ਮੋਰਚੇ ਲੱਗੇ ਹੋਏ ਹਨ  ਉੱਤਰ ਵਿੱਚ ਸਿੰਘੂ ਬਾਰਡਰ , ਪੱਛਮ ਵਿੱਚ ਟਿਕਰੀ ਬਾਰਡਰ  ਅਤੇ ਪੂਰਬ ਵਿਚ ਗਾਜੀਪੁਰ ਬਾਰਡਰ ‘ਤੇ ਪੱਕਾ ਮੋਰਚੇ ਲੱਗੇ ਹੋਏ ਹਨ । ਦੱਖਣ ਵਾਲਾ ਇਲਾਕਾ ਖਾਲੀ ਸੀ ਅੱਜ ਤੋਂ ਹਰਿਆਣਾ ਰਾਜਸਥਾਨ ਬਾਰਡਰ ‘ਤੇ ਰਾਜਸਥਾਨ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਪੱਕਾ ਮੋਰਚਾ ਲਾਇਆ ਜਾ ਰਿਹਾ ਹੈ।