Sukhpal Khaira ਨੇ ਕਿਸਾਨਾਂ ਦੇ ਹੱਕ 'ਚ BJP ਨੂੰ ਦਿੱਤੀ ਵੱਡੀ ਚੁਣੌਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖਹਿਰਾ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ

Sukhpal Khaira'

ਚੰਡੀਗੜ੍ਹ : ਸੁਖਪਾਲ ਖਹਿਰਾ ਨੇ ਕਿਸਾਨਾਂ ਦੇ ਹੱਕ ‘ਚ ਬੀ ਜੇ ਪੀ ਨੂੰ ਦੇ ਦਿੱਤੀ ਵੱਡੀ ਚੁਣੌਤੀ ਦਿੰਦਿਆਂ ਕਿਹਾ ਜੇਕਰ ਤੁਹਾਡੇ ਬਣਾਏ ਕਾਨੂੰਨ ਕਿਸਾਨਾਂ ਲਈ ਫ਼ਾਇਦੇਮੰਦ ਹਨ ਤਾਂ ਪੰਜਾਬ ਵਿਚ ਰੈਫਰੈਂਡਮ ਕਰਵਾ ਲਵੋ, ਜਿਹੜੀ ਧਿਰ ਜਿੱਤ ਜਾਵੇਗੀ ਉਸ ਦੀ ਮੰਗ ਨੂੰ ਸਵੀਕਾਰ ਕਰ ਲਵੇ।  ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਣਾਏ ਕਾਨੂੰਨ ਲੋਕਾਂ ਲਈ ਹੁੰਦੇ ਹਨ, ਜੇਕਰ ਲੋਕ ਕਾਨੂੰਨਾਂ ਨੂੰ ਨਹੀਂ ਮੰਨ ਰਹੇ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਕਾਨੂੰਨ ਵਾਪਸ ਲੈ ਲਵੇ, ਸਰਕਾਰ  ਲੋਕਤੰਤਰ ਵਿਚ ਲੋਕਾਂ ਦੀ ਆਵਾਜ਼ ਨੂੰ ਸੁਣੇ।