ਗਾਂ ਦੇ ਨਾਂ ‘ਤੇ ਵੋਟ ਮੰਗਣਾ ਅਤੇ ਰਾਜਨੀਤੀ ਕਰਨਾ ‘ਪਾਪ’ ਹੈ : ਅਰਵਿੰਦ ਕੇਜਰੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗਾਂ ਦੇ ਨਾਂ ਉਤੇ ਵੋਟ ਮੰਗਣਾ ਅਤੇ ਰਾਜਨੀਤੀ ਕਰਨਾ ਪਾਪ ਹੈ, ਉਹਨਾਂ ਨੇ ਬੀਜੇਪੀ ਹਰਿਆਣਾ ਸਰਕਾਰ......

Arvind Kejriwal

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗਾਂ ਦੇ ਨਾਂ ਉਤੇ ਵੋਟ ਮੰਗਣਾ ਅਤੇ ਰਾਜਨੀਤੀ ਕਰਨਾ ਪਾਪ ਹੈ, ਉਹਨਾਂ ਨੇ ਬੀਜੇਪੀ ਹਰਿਆਣਾ ਸਰਕਾਰ ਉਤੇ ਪਸ਼ੂਆਂ ਦੇ ਚਾਰੇ ਲਈ ਲੋੜੀਂਦਾ ਫੰਡ ਨਾ ਰੱਖਣਾ ਦਾ ਦੋਸ਼ ਲਗਾਇਆ ਹੈ। ਆਮ ਆਦਮੀ ਪਾਰਟੀ ਦੇ ਪ੍ਰਮੁੱਖ ਨੇ ਸੋਨੀਪਤ ਦੇ ਸੈਦਪੁਰ ਪਿੰਡ ਵਿਚ ਇਕ ਗਊ ਆਵਾਸ ਸਥਾਨ ਦਾ ਜਾਇਜ਼ਾ ਲਿਆ।

ਕੇਜਰੀਵਾਲ ਨੇ ਪਿੰਡ ਦੇ ਲੋਕਾਂ ਦੇ ਇਕੱਠ ਨੂੰ ਸੰਬੋਧਿਤ ਕੀਤਾ ਤੇ ਕਿਹਾ ਕਿ ਗਾਂ ਦੇ ਨਾਮ ਉਤੇ ਵੋਟ ਅਤੇ ਰਾਜਨੀਤੀ ਕਰਨਾ ਪਾਪ ਹੈ ਜੋ ਕਿ ਦੇਸ਼ ਵਿਚ ਹੁਣ ਹੋ ਰਿਹਾ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਦਿੱਲੀ ਸਰਕਾਰ ਬਵਾਨਾ ਵਿਚ ਦੇਸ਼ ਦਾ ਬਹੁਤ ਵਧੀਆ ਗਊ ਸ਼ਾਲਾ ਚਲਾ ਰਹੀ ਹੈ।

ਗਾਂਵਾਂ ਦੇ ਲਈ ਚਾਰੇ ਦਾ ਇੰਤਜ਼ਾਮ ਵੀ ਕਰੋ :-

ਇਸ ਨਾਲ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਸ਼ੁਕਰਵਾਰ ਨੂੰ ਕਿਹਾ ਕਿ ਜਿਹੜੇ ਲੋਕ ਗਾਂਵਾਂ ਦੇ ਨਾਮ ਉਤੇ ਵੋਟ ਮੰਗਦੇ ਹਨ ਉਹਨਾਂ ਨੂੰ ਗਾਂਵਾਂ ਦੇ ਚਾਰਾ ਵੀ ਉਪਲਬਧ ਕਰਵਾਉਣਾ ਚਾਹੀਦਾ। ਉਹਨਾਂ ਨੇ ਇਹ ਟਿੱਪਣੀ ਉਦੋਂ ਕੀਤੀ ਜਦੋਂ ਉਹਨਾਂ ਨੂੰ ਬਵਾਨਾ ਦੇ ਦੌਰੇ ਵਿਚ ਦੱਸਿਆ ਗਿਆ ਕਿ ਭਾਜਪਾ ਦੀ ਅਗਵਾਈ ਵਾਲੀ ਐਮਸੀਡੀ ਨੇ ਦੋ ਸਾਲ ਵਿਚ ਇਲਾਕੇ ਵਿਚ ਇਕ ਗਊਸ਼ਾਲਾ ਨੂੰ ਫੰਡ ਜਾਰੀ ਨਹੀਂ ਕੀਤਾ ਹੈ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਦਿੱਲੀ ਸਰਕਾਰ ਨੇ ਗਊਸ਼ਾਲਾ ਨੂੰ ਅਪਣੇ ਹਿੱਸੇ ਦਾ ਫੰਡ ਜਾਰੀ ਕਰ ਦਿਤਾ ਹੈ ਪਰ ਐਮਸੀਡੀ ਨੇ ਹੁਣ ਤਕ ਅਪਣਾ ਹਿੱਸਾ ਨਹੀਂ ਦਿੱਤਾ।

ਮੁੱਖ ਮੰਤਰੀ ਨੇ ਕਿਹਾ, ਜਿਹੜੇ ਗਾਂ ਦੇ ਨਾਂ ‘ਤੇ ਵੋਟ ਮੰਗਦੇ ਹਨ ਉਹਨਾਂ ਨੂੰ ਗਾਂਵਾਂ ਨੂੰ ਚਾਰਾ ਵੀ ਦੇਣਾ ਚਾਹੀਦਾ ਹੈ। ਉਹਨਾਂ ਨੇ ਕਿਸੇ ਦਾ ਨਾਮ ਲਏ ਬਗੈਰ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਨੂੰ ਗਾਵਾਂ ਦੇ ਨਾਮ ‘ਤੇ ਵੋਟ ਮਿਲਦੇ ਹਨ ਪਰ ਉਹ ਗਾਵਾਂ ਨੂੰ ਚਾਰਾ ਦੇਣ ਤੋਂ ਇਨਕਾਰ ਕਰਦੇ ਹਨ ਜਿਹੜਾ ਕਿ ਠੀਕ ਨਹੀਂ ਹੈ। ਗਾਂਵਾਂ ‘ਤੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ। ਉਹਨਾਂ ਨੇ ਕਿਹਾ ਕਿ ਮੰਤਰੀ ਰਾਇ ਅਤੇ ਆਪ ਸਰਕਾਰ ਨੇ ਹਾਲ ਹੀ ਵਿਚ ਪੰਛੀਆਂ ਅਤੇ ਜਾਨਵਰਾਂ ਦੇ ਲਈ ਇਕ ਨੀਤੀ ਪੇਸ਼ ਕੀਤੀ ਹੈ।

ਘੁੰਮਣ ਹੇੜਾ ਇਲਾਕੇ ਵਿਚ ਇਕ ਗਊਸ਼ਾਲਾ ਬਣਵਾਇਆ ਜਾਵੇਗਾ। ਸ਼੍ਰੀ ਕ੍ਰਿਸ਼ਨ ਗਊਸ਼ਾਲਾ 36 ਏਕੜ ਤੋਂ ਵੱਧ ਖੇਤਰ ਵਿਚ ਫ਼ੈਲੀ ਹੋਈ ਹੈ। ਇਸ ਵਿਚ 7,740 ਪਸ਼ੂ ਰੱਖੇ ਜਾਣ ਦੀ ਸਮਰੱਥਾ ਹੈ ਅਤੇ ਉਥੇ 7,552 ਪਸ਼ੂ ਹਨ।