ਹੁਣ ਪ੍ਰਧਾਨ ਮੰਤਰੀ ਮੋਦੀ ਖੁਦ ਖੇਤਾਂ ਵਿਚ ਹੱਲ ਤਾਂ ਚਲਾਉਣਗੇ ਨਹੀਂ : ਰਾਮਦੇਵ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਆਈ ਆਰਥਿਕ ਮੰਦੀ ਕਾਰਨ ਧੰਦੇ ਬੰਦ ਹੋ ਰਹੇ ਹਨ ਅਤੇ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ

File Photo

ਇੰਦੋਰ : ਦੇਸ਼ ਵਿਚ ਆਈ ਆਰਥਿਕ ਮੰਦੀ 'ਤੇ ਯੋਗ ਗੁਰੂ ਸਵਾਮੀ ਰਾਮਦੇਵ ਨੇ ਮੋਦੀ ਸਰਕਾਰ ਦਾ ਬਚਾਅ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਨੂੰ ਅੱਗੇ ਵਧਾਉਣ ਲਈ ਸਾਡੀ ਸੱਭ ਦੀ ਜਿੰਮਵਾਰੀ ਹੈ ਇੱਕਲੇ ਪ੍ਰਧਾਨ ਮੰਤਰੀ ਮੋਦੀ ਹੀ ਖੇਤਾਂ ਵਿਚ ਹੱਲ ਨਹੀਂ ਚਲਾਉਣਗੇ।

ਬੀਤੇ ਦਿਨ ਇੰਦੋਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਰਾਮਦੇਵ ਨੇ ਕਿਹਾ ਕਿ ''ਮੋਦੀ ਸਰਕਾਰ ਨੇ ਨੋਟਬੰਦੀ, ਜੀਐਸਟੀ ਅਤੇ ਹੋਰ ਜੋ ਵੀ ਆਰਥਿਕ ਸੁਧਾਰ ਕੀਤੇ ਹਨ ਇਨ੍ਹਾਂ ਪਿੱਛੇ ਸਰਕਾਰ ਦੀ ਨਿਯਤ ਚੰਗੀ ਸੀ ਅਤੇ ਦੇਸ਼ ਨੇ ਇਨ੍ਹਾਂ ਸੁਧਾਰਾ ਨੂੰ ਪਚਾ ਲਿਆ ਹੈ''।

ਰਾਮਦੇਵ ਨੇ ਆਰਥਿਕ ਸੁਸਤੀ ਦੇ ਸਵਾਲ 'ਤੇ ਕਿਹਾ ਹੈ ਕਿ ''ਖੁਦ ਪ੍ਰਧਾਨਮੰਤਰੀ ਮੋਦੀ ਨੇ ਇਸ ਬਾਰੇ ਗੱਲ ਕਹੀ ਹੈ ਕਿ ਭਾਰਤੀ ਅਰਥਵਿਵਸਥਾ ਵਿਚ ਵੱਡੀ ਤਾਕਤ ਹੈ ਅਤੇ ਦੇਸ਼ ਆਰਥਿਕ ਸੁਸਤੀ ਦੇ ਦੌਰ ਤੋਂ ਉੱਬਰ ਜਾਵੇਗਾ।ਇਸ ਦਾ ਮਤਲਬ ਇਹ ਨਹੀਂ ਹੈ ਕਿ ਪ੍ਰਧਾਨਮੰਤਰੀ ਅਤੇ ਵਿੱਤ ਮੰਤਰੀ ਨੇ ਆਰਥਿਕ ਸੁਸਤੀ 'ਤੇ ਅੱਖਾਂ ਬੰਦ ਕਰ ਰੱਖੀਆਂ ਹਨ। ਸਰਕਾਰ ਨੇ ਉਦਯੋਗਪਤੀਆਂ ਤੋਂ ਸੁਝਾਅ ਮੰਗ ਕੇ ਆਰਥਿਕ ਸੁਸਤੀ ਨਾਲ ਨਿਪਟਨ ਦੇ ਲਈ ਵਚਨਬੱਧਤਾ ਵੀ ਕੀਤੀ ਹੈ''।

ਉਨ੍ਹਾਂ ਨੇ ਅੱਗੇ ਕਿਹਾ ਕਿ ''ਸਾਨੂੰ ਨਕਰਾਤਮਕ ਚੀਜਾ ਦਾ ਰੋਣਾ ਰੋਂਦੇ ਰਹਿਣ ਦੀ ਥਾਂ ਸੋਚਣਾਂ ਚਾਹੀਦਾ ਹੈ ਕਿ ਦੇਸ਼ ਅੱਗੇ ਕਿਵੇਂ ਵੱਧੇਗਾ ਅਤੇ ਇਸ ਦੇ ਲਈ 125 ਕਰੋੜ ਭਾਰਤੀਆਂ ਦੀ ਵੀ ਜਿੰਮੇਵਾਰੀ ਹੈ। ਹੁਣ ਖੁਦ ਮੋਦੀ ਖੇਤ ਵਿਚ ਹੱਲ ਤਾਂ ਚਲਾਉਂਗੇ ਨਹੀਂ ਜਾਂ ਫਿਰ ਉਹ ਕੋਈ ਕੰਪਨੀ ਤਾਂ ਚਲਾਉਣਗੇ ਨਹੀਂ''। ਦੱਸ ਦਈਏ ਦੇਸ਼ ਵਿਚ ਆਈ ਮੰਦੀ ਕਾਰਨ ਧੰਦੇ ਬੰਦ ਹੋ ਰਹੇ ਹਨ ਅਤੇ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ ਜਿਸ ਕਰਕੇ ਵਿਰੋਧੀ ਵੀ ਮੋਦੀ ਸਰਕਾਰ 'ਤੇ ਇਸ ਨੂੰ ਲੈ ਸਵਾਲ ਖੜ੍ਹੇ ਕਰ ਰਹੇ ਹਨ।