ਪੰਜਾਬ ਨੂੰ ਫਿਰ ਤੋਂ ਬਣਾਇਆ ਜਾਵੇਗਾ ਰੰਗਲਾ ਪੰਜਾਬ: ਭਗਵੰਤ ਮਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੰਜਾਬ ਦਾ ਇਤਿਹਾਸ ਮੰਤਰ-ਮੁਗਧ ਕਰ ਦੇਣ ਵਾਲੇ ਗੀਤਾਂ ਨਾਲ ਭਰਿਆ ਹੋਇਆ ਹੈ...

Bhagwant maan

ਫਰੀਦਾਬਾਦ:  ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ 2020 ਵਿਚ ਦਿੱਲੀ ਸਾਡੀ ਅਤੇ 2020 ਵਿਚ ਹੀ ਪੰਜਾਬ ਦੀ ਵਾਰੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਆਦਮੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦਾ ਫਿਰ ਤੋਂ ਰੰਗਲਾ ਪੰਜਾਬ ਵਾਲਾ ਸਰੂਪ ਵਾਪਸ ਲਿਆਇਆ ਜਾਵੇਗਾ। ਭਗਵੰਤ ਮਾਨ ਨੇ ਇਕ ਹਿੰਦੀ ਅਖ਼ਬਾਰ ਨੂੰ ਇੰਟਰਵਿਊ ਰਾਹੀਂ ਇਸ ਦੀ ਜਾਣਕਾਰੀ ਦਿੱਤੀ।

ਦਿੱਲੀ ਵਿਚ ਦੁਬਾਰਾ ਆਪ ਦੇ ਜ਼ਬਰਦਸਤ ਪ੍ਰਦਰਸ਼ਨ ਤੇ ਮਾਨ ਨੇ ਕਿਹਾ ਕਿ ਇਹ ਆਮ ਆਦਮੀ, ਇਮਾਨਦਾਰੀ, ਬਿਜਲੀ, ਪਾਣੀ, ਮੁਹੱਲੇ, ਕਲੀਨਿਕਾਂ ਅਤੇ ਬੇਰੁਜ਼ਗਾਰੀ ਨੂੰ ਦੂਰ ਕਰਨ ਦੀ ਸੋਚ ਦੀ ਜਿੱਤ ਹੈ। ਦਿੱਲੀ ਦੀ ਜਿੱਤ ਦੇਸ਼ ਨੂੰ ਤੋੜਨ ਵਾਲਿਆਂ ਦੇ ਖਿਲਾਫ ਦੀ ਜਿੱਤ ਹੈ। ਪੰਜਾਬ ਵਿਚ ਚੋਣਾਂ ਦੌਰਾਨ ਕੀ ਮੁੱਦੇ ਹੋਣਗੇ ਇਸ ਤੇ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਦੇ ਦਿੱਲੀ ਤੋਂ ਵੱਖ ਨਹੀਂ ਹਨ।

ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਇਸ ਇਮਾਨਦਾਰੀ, ਰੁਜ਼ਗਾਰ, ਮੁਹੱਲਾ ਕਲੀਨਿਕ, ਸਕੂਲ ਅਤੇ ਬਿਜਲੀ, ਪਾਣੀ ਦੇ ਮੁੱਦਿਆਂ ਤੇ ਚੋਣਾਂ ਲੜੇਗੀ। ਉਹਨਾਂ ਨੇ ਅੱਗੇ ਕਿਹਾ ਕਿ ਆਪ ਦਾ ਮੁਕਾਬਲਾ ਕਾਂਗਰਸ ਜਾਂ ਅਕਾਲੀ ਦਲ ਨਹੀਂ ਹੋਵੇਗਾ ਸਗੋਂ ਪੰਜਾਬ ਵਿਚ ਫੈਲੇ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਨਸ਼ੇ ਵਰਗੀਆਂ ਸਮੱਸਿਆਵਾਂ ਨਾਲ ਹੋਵੇਗਾ, ਇਹਨਾਂ ਦਾ ਚੋਣਾਂ ਦੌਰਾਨ ਹੱਲ ਕੀਤਾ ਜਾਵੇਗਾ।

ਉਹਨਾਂ ਨੇ ਅੱਗੇ ਕਿਹਾ ਕਿ ਪੰਜਾਬ ਦਾ ਵਿਕਾਸ ਪੂਰੇ ਜੀ-ਜਾਨ ਨਾਲ ਕੀਤਾ ਜਾਵੇਗਾ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਵਿਦੇਸ਼ਾਂ ਵਿਚ ਜਾਣ ਲਈ ਮਜ਼ਬੂਰ ਨਾ ਹੋਣਾ ਪਵੇ ਤੇ ਉਹ ਇੱਥੇ ਰਹਿ ਕੇ ਹੀ ਤਰੱਕੀ ਦੇ ਰਾਹ ਤੇ ਚੱਲ ਸਕਣ। ਗੀਤਾਂ ਵਿਚ ਹਥਿਆਰਾਂ, ਨਸ਼ਿਆਂ ਦੇ ਜ਼ਿਕਰ   ਤੇ ਉਹਨਾਂ ਕਿਹਾ ਕਿ ਸੱਭਿਆਚਾਰ ਹਮੇਸ਼ਾ ਚੰਗੀ ਦਿਸ਼ਾ ਦਿੰਦਾ ਹੈ ਅਤੇ ਇਕ ਨਵਾਂ ਰੂਪ ਸਿਰਜਦਾ ਹੈ ਪਰ ਜੇ ਸੱਭਿਆਚਾਰ ਦਾ ਸ਼ੀਸ਼ਾ ਝੂਠ ਬੋਲ ਕੇ ਗਲਤ ਰਾਹ ਦਿਖਾਉਂਦਾ ਹੈ ਤਾਂ ਇਹ ਸਮਾਜ ਲਈ ਚੰਗਾ ਚਿੰਨ੍ਹ ਨਹੀਂ ਹੈ।

ਪੰਜਾਬ ਦਾ ਇਤਿਹਾਸ ਮੰਤਰ-ਮੁਗਧ ਕਰ ਦੇਣ ਵਾਲੇ ਗੀਤਾਂ ਨਾਲ ਭਰਿਆ ਹੋਇਆ ਹੈ ਇਸ ਲਈ ਬੰਦੂਕਾਂ ਅਤੇ ਹਥਿਆਰਾਂ ਦੇ ਗਾਣੇ ਪੰਜਾਬ ਦਾ ਸੱਭਿਆਚਾਰ ਨਹੀਂ ਹੈ। ਉਹਨਾਂ ਕਿਹਾ ਕਿ ਜਿੱਤ ਸਚਾਈ ਦੀ ਹੁੰਦੀ ਹੈ। ਇਸ ਨੂੰ ਦਿੱਲੀ ਦੀ ਜਨਤਾ ਨੇ ਤੀਜੀ ਵਾਰ ਆਪ ਨੂੰ ਸੱਤਾ ਸੌਂਪ ਕੇ ਸਾਬਿਤ ਕਰ ਦਿੱਤਾ ਹੈ। ਆਪ ਦੀ ਦਿੱਲੀ ਵਿਚ ਇਹ ਤੀਜੀ ਜਿੱਤ ਨਾ ਕੇਵਲ ਪੰਜਾਬ ਬਲਕਿ ਹੋਰ ਦੇਸ਼ਾਂ ਵਿਚ ਵੀ ਝੰਡਾ ਲਹਿਰਾਉਣ ਦਾ ਕੰਮ ਕਰੇਗੀ।

ਉਹਨਾਂ ਕਿਹਾ ਕਿ ਦਿੱਲੀ ਨੇ ਆਮ ਆਦਮੀ ਪਾਰਟੀ ਦੀ ਸੋਚ ਅਤੇ ਉਸ ਦੇ ਸਮਰਥਨ ਦਾ ਇਸ਼ਾਰਾ ਪੂਰੇ ਦੇਸ਼ ਨੂੰ ਕਰ ਦਿੱਤਾ ਹੈ। ਭਾਜਪਾ ਦੇਸ਼ ਤੋਂ ਬਾਅਦ ਦਿੱਲੀ ਦੀ ਵਾਰੀ ਦੀ ਗੱਲ  ਕਰਦੀ ਸੀ ਅਤੇ ਆਮ ਆਦਮੀ ਪਾਰਟੀ ਦਿੱਲੀ ਤੋਂ ਬਾਅਦ ਦੇਸ਼ ਦੀ ਗੱਲ ਕਰ ਰਹੀ ਹੈ। ਇਸ ਲਈ ਆਉਣ ਵਾਲਾ ਸਮਾਂ ਆਮ ਆਦਮੀ ਪਾਰਟੀ ਦਾ ਹੈ ਕਿਉਂ ਕਿ ਦੇਸ਼ ਦੀ ਜਨਤਾ ਸੱਚ ਅਤੇ ਝੂਠ ਵਿਚ ਅੰਤਰ ਸਮਝ ਚੁੱਕੀ ਹੈ।    

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।