ਨਿਰਭਿਆ ਮਾਮਲੇ ਦੀ ਸੁਣਵਾਈ ਦੌਰਾਨ ਜਸਟਿਸ ਭਾਨੂੰਮਤੀ ਦੀ ਸਿਹਤ ਵਿਗੜੀ , ਲੈਣੀ ਪਈ ਡਾਕਟਰੀ ਸਹਾਇਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਿਰਭਯਾ ਕੇਸ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੀ ਜੱਜ ਜਸਟਿਸ ਭਾਨੂੰਮਤੀ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ

file photo

ਨਵੀਂ ਦਿੱਲੀ:ਨਿਰਭਯਾ ਕੇਸ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੀ ਜੱਜ ਜਸਟਿਸ ਭਾਨੂੰਮਤੀ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ ਅਤੇ ਸੁਣਵਾਈ ਦੌਰਾਨ ਬੇਹੋਸ਼ ਹੋ ਗਈ। ਬੇਹੋਸ਼ ਹੋਣ ਤੋਂ ਬਾਅਦ ਜਸਟਿਸ ਭਾਨੂੰਮਤੀ ਨੂੰ ਉਨ੍ਹਾਂ ਦੇ ਚੈਂਬਰ 'ਚ ਲਿਜਾਇਆ ਗਿਆ ਅਤੇ ਡਾਕਟਰ  ਕੋਲ ਉਹਨਾਂ ਦਾ ਚੈੱਕਅਪ ਕਰਵਾਇਆ ਗਿਆ । 

ਜੱਜ ਦੇ ਬੇਹੋਸ਼ ਹੋਣ ਕਾਰਨ ਨਿਰਭਯਾ ਕੇਸ 'ਚ ਕੇਂਦਰ ਦੀ ਪਟੀਸ਼ਨ 'ਤੇ ਸੁਣਵਾਈ ਟਲ ਗਈ। ਨਿਰਭਯਾ ਕੇਸ ਦੇ  ਦੋਸ਼ੀ ਵਿਨੇ ਦੀ ਅਰਜ਼ੀ 'ਤੇ ਆਦੇਸ਼ ਪੜ੍ਹਨ ਤੋਂ ਬਾਅਦ ਜਸਟਿਸ ਭਾਨੂੰਮਤੀ ਇਸ ਕੇਸ 'ਚ ਦੋਸ਼ੀਆਂ ਦੀ ਵੱਖ-ਵੱਖ ਫਾਂਸੀ ਦੀ ਮੰਗ ਵਾਲੀ ਕੇਂਦਰ ਦੀ ਅਰਜ਼ੀ 'ਤੇ ਸੁਣਵਾਈ ਕਰ ਰਹੀ ਸੀ।
ਜਸਟਿਸ ਅਸ਼ੋਕ ਭੂਸ਼ਣ ਅਤੇ ਏ.ਐੱਸ. ਬੋਪੰਨਾ ਨਾਲ ਜਸਟਿਸ ਨਾਲ ਜਸਟਿਸ ਆਰ. ਭਾਨੂੰਮਤੀ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਵਿਨੇ ਦੀ ਅਰਜ਼ੀ ਨੂੰ ਖਾਰਜ ਕਰਨ ਦਾ ਫੈਸਲਾ ਦਿੱਤਾ ਸੀ।ਜੱਜ ਦੇ ਬੇਹੋਸ਼ ਹੋਣ ਕਾਰਨ ਨਿਰਭਯਾ ਕੇਸ 'ਚ ਕੇਂਦਰ ਦੀ ਪਟੀਸ਼ਨ 'ਤੇ ਸੁਣਵਾਈ ਟਲ ਗਈ।

 ਨਿਰਭਯਾ ਕੇਸ ਦੇ  ਦੋਸ਼ੀ ਵਿਨੇ ਦੀ ਅਰਜ਼ੀ 'ਤੇ ਆਦੇਸ਼ ਪੜ੍ਹਨ ਤੋਂ ਬਾਅਦ ਜਸਟਿਸ ਭਾਨੂੰਮਤੀ ਇਸ ਕੇਸ 'ਚ ਦੋਸ਼ੀਆਂ ਦੀ ਵੱਖ-ਵੱਖ ਫਾਂਸੀ ਦੀ ਮੰਗ ਵਾਲੀ ਕੇਂਦਰ ਦੀ ਅਰਜ਼ੀ 'ਤੇ ਸੁਣਵਾਈ ਕਰ ਰਹੀ ਸੀ। ਜਸਟਿਸ ਅਸ਼ੋਕ ਭੂਸ਼ਣ ਅਤੇ ਏ.ਐੱਸ. ਬੋਪੰਨਾ ਨਾਲ ਜਸਟਿਸ ਨਾਲ ਜਸਟਿਸ ਆਰ. ਭਾਨੂੰਮਤੀ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਵਿਨੇ ਦੀ ਅਰਜ਼ੀ ਨੂੰ ਖਾਰਜ ਕਰਨ ਦਾ ਫੈਸਲਾ ਦਿੱਤਾ ਸੀ।