4 ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ITBP ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ

Haryana News

ਪਾਨੀਪਤ : ਸਥਾਨਕ ਪਿੰਡ ਅਹਰ ਦੇ ਰਹਿਣ ਵਾਲੇ ਕਰੀਬ 52 ਸਾਲਾ ITBP ਜਵਾਨ ਸਤਿਆਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਦੀ ਡਿਊਟੀ ਪੰਚਕੂਲਾ ਵਿੱਚ ਸੀ। ਡਿਊਟੀ ਦੌਰਾਨ ਅਚਾਨਕ ਸਿਰ ਦਰਦ ਹੋਣ ਕਾਰਨ ਉਹ ਘਰ ਚਲੇ ਗਏ ਜਿੱਥੇ ਅਟੈਕ ਹੋਣ ਮਗਰੋਂ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਸਪਤਾਲ ਵਿੱਚ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ :  ਜੇਕਰ ਤੁਸੀਂ ਵੀ ਪੀਂਦੇ ਹੋ ਖੜ੍ਹੇ ਹੋ ਕੇ ਪਾਣੀ ਤਾਂ ਹੋ ਜਾਓ ਸਾਵਧਾਨ!

ਮ੍ਰਿਤਕ ITBP ਜਵਾਨ ਸਤਿਆਵਾਨ ਦਾ ਮੰਗਲਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਸ਼ਹੀਦ ਜਵਾਨ ਸਤਿਆਵਾਨ ਦੇ ਚਾਰ ਬੱਚੇ ਹਨ, ਤਿੰਨ ਲੜਕੇ ਅਤੇ ਇੱਕ ਲੜਕੀ। ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਦਾ ਇਕੱਠ ਸੀ।

ਇਹ ਵੀ ਪੜ੍ਹੋ :ਬਾਲੀਵੁੱਡ ਅਦਾਕਾਰ ਜਾਵੇਦ ਖਾਨ ਅਮਰੋਹੀ ਦਾ ਦਿਹਾਂਤ, ਲੰਬੇ ਸਮੇਂ ਤੋਂ ਸਾਹ ਦੀ ਬਿਮਾਰੀ ਤੋਂ ਸਨ ਪੀੜਤ 

50 ਬਟਾਲੀਅਨ ਰਾਮਗੜ੍ਹ ਪੰਚਕੂਲਾ ਦੇ ਇੰਸਪੈਕਟਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਕਾਂਸਟੇਬਲ ਸਤਿਆਵਾਨ 1989 ਵਿੱਚ ਆਈਟੀਬੀਪੀ ਵਿੱਚ ਭਰਤੀ ਹੋਏ ਸਨ। ਇਸ ਸਮੇਂ ਉਹ ਪੰਚਕੂਲਾ ਵਿੱਚ ਤਾਇਨਾਤ ਸਨ। ਉਨ੍ਹਾਂ ਦੱਸਿਆ ਕਿ ਕਰੀਬ 3 ਮਹੀਨੇ ਪਹਿਲਾਂ ਵੀ ਸਤਿਆਵਾਨ ਨੂੰ ਅਧਰੰਗ ਦਾ ਅਟੈਕ ਆਇਆ ਸੀ ਪਰ ਉਹ ਉਸ ਸਮੇਂ ਠੀਕ ਹੋ ਗਏ ਸਨ।

ਇਹ ਵੀ ਪੜ੍ਹੋ :ਸਹੁਰਿਆਂ ਤੋਂ ਘਰ ਵਾਪਸ ਜਾਂਦੇ ਸਮੇਂ ਨੌਜਵਾਨ ਨਾਲ ਵਾਪਰਿਆ ਹਾਦਸਾ, ਮੌਕੇ 'ਤੇ ਹੋਈ ਮੌਤ

ਸਤਿਆਵਾਨ ਤਿੰਨ ਦਿਨ ਪਹਿਲਾਂ ਡਿਊਟੀ 'ਤੇ ਸੀ। ਡਿਊਟੀ ਕਰ ਰਹੇ ਸਾਥੀਆਂ ਨੇ ਦੱਸਿਆ ਕਿ ਅਚਾਨਕ ਸਿਰ ਦਰਦ ਹੋਇਆ। ਇਸ ਤੋਂ ਬਾਅਦ ਜਦੋਂ ਸਤਿਆਵਾਨ ਆਪਣੇ ਘਰ ਗਏ  ਤਾਂ ਉੱਥੇ ਅਟੈਕ ਹੋ ਗਿਆ, ਜਿਸ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ।