ਕੋਰੋਨਾ ਵਾਇਰਸ ਕਾਰਨ ‘ਪੋਸਤੀ’ ਫ਼ਿਲਮ ‘ਤੇ ਲੱਗੀਆਂ ਬਰੇਕਾ, ਰਿਲੀਜ਼ਿੰਗ ਡੇਟ ਹੋਈ ਲੇਟ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਨੇ ਜਿਥੇ ਵੱਖ-ਵੱਖ ਖਿੱਤਿਆਂ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਹੀ ਫਿਲਮ ਜਗਤ ‘ਤੇ ਵੀ ਇਸ ਦੇ ਪ੍ਰਭਾਵ ਨੂੰ ਦੇਖਿਆ ਜਾ ਸਕਦਾ ਹੈ। ਬਾਲੀਵੁੱਡ ਤੋਂ ਬਾਅਦ ਹੁਣ

File Photo

ਨਵੀਂ ਦਿੱਲੀ- ਕੋਰੋਨਾ ਵਾਇਰਸ ਨੇ ਜਿਥੇ ਵੱਖ-ਵੱਖ ਖਿੱਤਿਆਂ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਹੀ ਫਿਲਮ ਜਗਤ ‘ਤੇ ਵੀ ਇਸ ਦੇ ਪ੍ਰਭਾਵ ਨੂੰ ਦੇਖਿਆ ਜਾ ਸਕਦਾ ਹੈ। ਬਾਲੀਵੁੱਡ ਤੋਂ ਬਾਅਦ ਹੁਣ ਪਾਲੀਵੁੱਡ ‘ਤੇ ਵੀ ਇਸ ਦਾ ਅਸਰ ਸਾਫ ਦਿਖਾਈ ਦੇ ਰਿਹਾ ਹੈ ਕਿਉਂਕਿ ਸਰਕਾਰ ਨੇ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆ 31 ਮਾਰਚ ਤੱਕ ਦਿੱਲੀ ਦੀ ਸਾਰੇ ਸਿਨਮਾ ਘਰਾਂ ਨੂੰ ਬੰਦ ਕਰ ਦਿੱਤਾ ਹੈ।

ਜਿਸ ਕਾਰਨ ਬਹੁਤ ਸਾਰੀਆਂ ਫਿਲਮਾਂ ਦੀ ਰਿਲੀਜ਼ਿੰਗ ਡੇਟ ਨੂੰ ਅੱਗੇ ਕਰ ਦਿੱਤਾ ਹੈ। ਇਸੇ ਲਿਸਟ ਵਿਚ ਹੁਣ ਪੰਜਾਬੀ ਸਿਨੇਮਾ ਦੇ ਮਸ਼ਹੂਰ ਐਕਟਰ ਗਿੱਪੀ ਗਰੇਵਾਲ ਦੀ ਨਵੀਂ ਫਿਲਮ ‘ਪੋਸਤੀ’ ਵੀ ਆਈ ਹੈ ਜੋ ਕਿ ਪਹਿਲਾ 20 ਮਾਰਚ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਨੂੰ ਹੁਣ ਅੱਗੇ ਕਰ ਦਿੱਤਾ ਹੈ ਪਰ ਹਾਲੇ ਤੱਕ ਇਸ ਫਿਲਮ ਦੀ ਨਵੀਂ ਰਿਲੀਜ਼ਿੰਗ ਡੇਟ ਬਾਰੇ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ। 

ਦੱਸਣ ਯੋਗ ਹੈ ਕਿ ਇਸ ਫਿਲਮ ਦਾ ਟਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਲੋਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਗਿਆ ਸੀ। ਇਸ ਫਿਲਮ ਵਿਚ ਪੰਜਾਬ ਦੇ ਅਜੋਕੇ ਸਮੇਂ ਚੱਲ ਰਹੀਆਂ ਨਸ਼ਿਆਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਗਿਆ ਹੈ ਕਿ ਇਕ ਨਸ਼ੇੜੀ ਦੇ ਕਾਰਨ ਕੀ – ਕੀ ਸਮੱਸਿਆਵਾਂ ਹੋ ਸਕਦੀਆਂ ਹਨ ਇਹ ਸਭ ਕੁਝ ਹੀ ਕਾਮੇਡੀਅਨ ਕਲਾਕਾਰ ਰਾਣਾ ਰਣਬੀਰ ਨੇ ਆਪਣੀ ਫਿਲਮ ਵਿਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।

ਇਸ ਤੋਂ ਇਲਾਵਾ ਇਸ ਫਿਲਮ ਵਿਚ ਇਹ ਵੀ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਨੌਜਵਾਨ ਵਿਦੇਸ਼ਾਂ ਦਾ ਰਸਤਾ ਅਪਣਾਉਂਦੇ ਹਨ  ਦੱਸ ਦੱਈਏ ਕਿ ਇਸ ਫਿਲਮ ਵਿਚ ਪ੍ਰਿੰਸ ਕਵਲਜੀਤ ਸਿੰਘ , ਬੱਬਲ ਰਾਏ ਅਤੇ ਸੁਰੀਲੀ ਗੋਤਮ ਤੋਂ ਇਲਾਵਾ ਹੋਰ ਕਈ ਕਲਾਕਾਰ ਨਜ਼ਰ ਆ ਰਹੇ ਹਨ। 

ਇਸ ਫਿਲਮ ਵਿਚ ਇਕ ਵਧੀਆ ਮੈਸਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਿਚ ਨਸ਼ੇਖੌਰੀ ਅਤੇ ਹੋਰ ਸਮਾਜਿਕ ਬੁਰਾਈਆਂ ਨੂੰ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਦੱਸ ਦਈਏ ਕਿ ਰਾਣਾ ਰਣਬੀਰ ਵੱਲ਼ੋਂ ਇਸ ਫਿਲਮ ਵਿਚ ਕਈ ਨਵੇਂ ਕਲਾਕਾਰਾਂ ਨੂੰ ਵੀ ਮੌਕਾ ਦਿੱਤਾ ਜਾ ਰਿਹਾ ਹੈ। ਇਸ ਫਿਲਮ ਵਿਚ ਬੱਬਲ ਰਾਏ , ਰਘਵੀਰ ਬੋਲੀ ,ਜ਼ਰੀਨ ਖ਼ਾਨ , ਸੁਰੀਲੀ ਗੌਤਮ, ਜੱਲ ਢਿੱਲੋਂ , ਵੱਡਾ ਗਰੇਵਾਲ ਅਤੇ ਮਲਕੀਤ ਰੋਣੀ ਵਰਗੇ ਦਿਗਜ਼ ਕਲਾਕਾਰ ਆਪਣੀ ਐਕਟਿੰਗ ਦੇ ਜੌਹਰ ਦਿਖਾਉਣਗੇ।