ਕੋਰੋਨਾ ਵਾਇਰਸ ਕਾਰਨ ਅਮਰੀਕਾ ਨੇ ਲਗਾਈ ਨੈਸ਼ਨਲ ਐਮਰਜੈਂਸੀ
ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿਚ ਵਿਚ ਲਿਆ ਹੋਇਆ ਹੈ। ਜਿਸ ਤੋਂ ਅਮਰੀਕਾ ਵਰਗਾ ਦੇਸ਼ ਵੀ ਨਹੀਂ ਬਚ ਸਕਿਆ। ਦੱਸ ਦਈਏ ਕਿ ਇਸ ਵਾਇਰਸ
ਨਵੀਂ ਦਿੱਲੀ- ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿਚ ਵਿਚ ਲਿਆ ਹੋਇਆ ਹੈ। ਜਿਸ ਤੋਂ ਅਮਰੀਕਾ ਵਰਗਾ ਦੇਸ਼ ਵੀ ਨਹੀਂ ਬਚ ਸਕਿਆ। ਦੱਸ ਦਈਏ ਕਿ ਇਸ ਵਾਇਰਸ ਨਾਲ ਅਮਰੀਕਾ ਵਿਚ ਹੁਣ ਤੱਕ 40 ਤੋਂ ਵੱਧ ਲੋਕਾਂ ਦਾ ਮੌਤ ਹੋ ਚੁੱਕੀ ਹੈ। ਜਿਸ ਤੋਂ ਬਾਅਦ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਵਿਰੋਧੀ ਪਾਰਟੀਆਂ ਨੇ ਟਰੰਪ ‘ਤੇ ਦੋਸ਼ ਲਗਾਇਆ ਹੈ ਕਿ ਉਹ ਇਸ ਵਾਇਰਸ ਤੋਂ ਬਚਣ ਲਈ ਕੋਈ ਵਿਸ਼ੇਸ਼ ਉਪਰਾਲਾ ਨਹੀਂ ਕਰ ਰਹੇ।
ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਰੋਨਾ ਵਾਇਰਸ ਨੂੰ 1988 ਦੇ ਕਾਨੂੰਨ ਤਹਿਤ ਰਾਸ਼ਟਰੀ ਐਮਰਜੇਂਸੀ ਘੋਸ਼ਿਤ ਕਰਨ ਦਾ ਫੈਸਲਾ ਲਿਆ ਹੈ। ਇਸ ਤੋਂ ਇਲਾਵਾ ਟਰੰਪ ਸਰਕਾਰ ਇਸ ਵਾਇਰਸ ਤੋਂ ਬਚਣ ਲਈ ਆਧੁਨਿਕ ਵਿਗਿਆਨਕ ਤਕਨੀਕਾ ਦਾ ਸਹਾਰਾ ਲੈ ਰਹੀ ਹੈ। ਦੱਸ ਦੱਈਏ ਕਿ ਅਗਲੇ ਕੁਝ ਮਹੀਨਿਆਂ ਤੱਕ ਅਮਰੀਕਾ ਵਿਚ ਵੋਟਾਂ ਵੀ ਪੈਣੀਆਂ ਹਨ ਸੋ ਇਸ ਕਰਕੇ ਟਰੰਪ ਸਰਕਾਰ ਕਰੋਨਾ ਵਾਇਰਸ ਨੂੰ ਲੈ ਕੇ ਕੋਈ ਵੀ ਲਾਪਰਵਾਹੀ ਨਹੀਂ ਵਰਤਣਾ ਚਾਹੁੰਦੀ।
ਟਰੰਪ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਐਕਸ਼ਨ ਨਾਲ ਉਨ੍ਹਾਂ ਨੂੰ ਕਰੋਨਾ ਵਾਇਰਸ ਨਾਲ ਲੜਨ ਲਈ 50 ਅਰਬ ਡਾਲਰ ਦਾ ਫੰਡ ਮਿਲ ਜਾਵੇਗਾ ਹੈ। ਟਰੰਪ ਨੇ ਇਹ ਵੀ ਦੱਸਿਆ ਕਿ ਇਸ ਫੰਡ ਦਾ ਇਸਤੇਮਾਲ ਕੇਂਦਰ, ਰਾਜ ਅਤੇ ਸਥਾਨਕ ਏਜੰਸੀਆਂ ਮਿਲ ਕੇ ਕਰਨਗੀਆਂ ਤਾਂ ਜੋ ਕਰੋਨਾ ਵਾਇਰਸ ਨੂੰ ਰੋਕਿਆ ਜਾ ਸਕੇ। ਇਸ ਦੇ ਨਾਲ ਟਰੰਪ ਨੇ ਕਿਹਾ ਕਿ ਨੈਸ਼ਨਲ ਐਮਰਜੇਂਸੀ ਦੋ ਬਹੁਤ ਵੱਡੇ ਸ਼ਬਦ ਹਨ।
ਉਨ੍ਹਾਂ ਦੀ ਸਰਕਾਰ ਦਾ ਇਹ ਕਦਮ ਪੂਰੀ ਤਰ੍ਹਾਂ ਇਸ ਵਾਇਰਸ ਨਾਲ ਲੜਨ ਵਿਚ ਸਹਿਯੋਗ ਕਰੇਗਾ। ਟਰੰਪ ਦੇ ਇਸ ਕਦਮ ਨੇ ਮੰਨੋ ਅਮਰੀਕਾ ਪ੍ਰਸ਼ਾਸ਼ਨ ਲਈ ਕੁਬੇਰ ਦਾ ਖ਼ਜਾਨਾ ਖੋਲ ਦਿੱਤਾ ਹੈ। ਕਰੋਨਾ ਵਾਇਰਸ ਨਾਲ ਲੜਨ ਲਈ ਟਰੰਪ ਸਰਕਾਰ 50 ਅਰਬ ਡਾਲਰ ਮਤਲਬ ਕਿ ਲੱਗਭਗ 37 ਅਰਬ ਰੁਪਏ ਦਾ ਇਸਤੇਮਾਲ ਕਰੇਗੀ।
ਦੱਸ ਦੱਈਏ ਕਿ ਅਮਰੀਕੀ ਸਰਕਾਰ ਦਾ ਲਕਸ਼ ਹੈ ਕਿ ਇਸ ਵਾਇਰਸ ਦਾ ਪੂਰੀ ਤਰ੍ਹਾਂ ਨਾਲ ਖਾਤਮਾ ਕੀਤਾ ਜਾਵੇ ਅਤੇ ਜਿਹੜੇ ਵੀ ਮਰੀਜ਼ ਇਸ ਵਾਇਰਸ ਤੋਂ ਪ੍ਰਭਾਵਿਤ ਹਨ ਉਨ੍ਹਾਂ ਦਾ ਵਧੀਆ ਤੋਂ ਵਧੀਆ ਇਲਾਜ ਕੀਤਾ ਜਾਵੇਗਾ। ਨਾਲ ਹੀ ਟਰੰਪ ਨੇ ਇਹ ਵੀ ਕਿਹਾ ਇਸ ਨੂੰ ਲੈ ਕੇ ਸਾਨੂੰ ਕੁਝ ਸੁਧਾਰ ਅਤੇ ਕੁਝ ਬਦਲਾਅ ਵੀ ਕਰਨੇ ਪੈਣਗੇ, ਪਰ ਇਹ ਕੁਝ ਸਮੇਂ ਦਾ ਤਿਆਗ ਉਨ੍ਹਾਂ ਲਈ ਲੰਮੇਂ ਸਮੇਂ ਲਈ ਲਾਭਕਾਰੀ ਸਾਬਤ ਹੋਵੇਗਾ।
ਸਮਾਚਾਰ ਏਜੰਸੀਆਂ ਦਾ ਕਹਿਣਾ ਹੈ ਕਿ ਟਰੰਪ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਜਿਹੜੀਆਂ ਵੀ ਦੋ ਕੰਪਨੀਆਂ ਕੋਈ ਅਜਿਹਾ ਟੈਸਟ ਵਿਕਸਿਤ ਕਰ ਦੇਣਗੀਆਂ ਜਿਸ ਨਾਲ ਕੇਬਲ 1 ਘੰਟੇ ਦੇ ਅੰਦਰ- ਅੰਦਰ ਪਤਾ ਲੱਗੇ ਕਿ ਕਿਸ ਵਿਅਕਤੀ ਨੂੰ ਵਾਇਰਸ ਹੈ ਜਾਂ ਨਹੀ ਤਾਂ ਉਨ੍ਹਾਂ ਕੰਪਨੀਆਂ ਨੂੰ 13 ਲੱਖ ਡਾਲਰ ਦਿਤੇ ਜਾਣਗੇ।
ਦੂਜੇ ਪਾਸੇ ਵਿਰੋਧੀ ਪਾਰਟੀਆਂ ਟਰੰਪ ਸਰਕਾਰ ਤੇ ਇਹ ਅਰੋਪ ਲਗਾ ਰਹੀਆਂ ਹਨ ਕਿ ਉਹ ਇਸ ਵਾਇਰਸ ਦੇ ਖਾਤਮੇ ਲਈ ਕਈ ਯੋਗ ਕਦਮ ਨਹੀ ਚੁੱਕ ਰਹੀ । ਇਸ ਤੋਂ ਬਾਅਦ ਟਰੰਪ ਨੇ 1988 ਦੇ ਕਾਨੂੰਨ ਤਹਿਤ ਇਸ ਵਾਇਰਸ ਨੂੰ ਰਾਸ਼ਟਰੀ ਐਮਰਜੇਂਸੀ ਘੋਸ਼ਿਤ ਕੀਤਾ ਹੈ ।