ਸਾਨੂੰ ਨਹੀਂ ਹੋ ਸਕਦਾ ਕੋਰੋਨਾ, ਸਾਡੇ ਕੋਲ 33 ਕਰੋੜ ਦੇਵੀ-ਦੇਵਤੇ : ਭਾਜਪਾ ਨੇਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਯ ਅਕਸਰ ਅਪਣੇ...

Coronavirus will not impcat india says bjp leader kailash vijayvargiya

ਨਵੀਂ ਦਿੱਲੀ: ਦੁਨੀਆ ‘ਚ ਜੰਗਲ ਦੀ ਅੱਗ ਵਾਂਗੂੰ ਫੈਲੇ ਕੋਰੋਨਾ ਵਾਇਰਸ ਨੇ ਜਿਥੇ ਦੁਨੀਆ ਭਰ ਵਿਚ ਆਪਣੇ ਪੈਰ ਪਸਾਰੇ ਹੋਏ ਨੇ ਉਥੇ ਹੀ ਇਸ ਵਾਇਰਸ ਦੇ ਇਲਾਜ ਨੂੰ ਲੈ ਕੇ ਆਏ ਦਿਨ ਨਵੀਂ-ਨਵੀਂ ਅਫ਼ਵਾਹਾਂ ਸਾਹਮਣੇ ਆ ਰਹੀਆਂ ਹੈ। ਜਿਸ ‘ਤੇ ਹੁਣ ਵਿਸ਼ਵ ਸਿਹਤ ਸੰਗਠਨ ਨੇ ਚਿੰਤਾ ਜਤਾਉਂਦੇ ਹੋਏ ਇਨ੍ਹਾਂ ਅਫ਼ਵਾਹਾ ਦਾ ਖੰਡਨ ਕਰਦੇ ਹੋਏ ਕਿਹਾ ਹੈ ਕਿ ਵਿਸ਼ਵ ਦੇ ਵਿਚ ਇਸ ਵਾਇਰਸ ਦੇ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਯ ਅਕਸਰ ਅਪਣੇ ਅਜੀਬੋ-ਗਰੀਬ ਬਿਆਨਾਂ ਕਰ ਕੇ ਚਰਚਾ ਵਿਚ ਰਹਿੰਦੇ ਹਨ। ਕੈਲਾਸ਼ ਵਿਜੈਵਰਗੀਯ ਨੇ ਹੁਣ ਦੇਸ਼ ਵਿਚ ਫੈਲੇ ਕੋਰੋਨਾ ਵਾਇਰਸ ਬਾਰੇ ਇਕ ਨਵਾਂ ਹੀ  ਬਿਆਨ ਦਿੱਤਾ ਹੈ। ਉਹਨਾਂ ਨੇ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਕੈਲਾਸ਼ ਵਿਜੈਵਰਗੀਯ ਨੇ ਕਿਹਾ ਕਿ ਉਹਨਾਂ ਨੂੰ ਕੋਰੋਨਾ  ਵਾਇਰਸ ਦੀ ਕੋਈ ਪਰਵਾਹ ਨਹੀਂ ਹੈ। 33 ਕਰੋੜ ਦੇਵੀ-ਦੇਵਤੇ ਵਾਲੇ ਦੇਸ਼ ਵਿਚ ਇਸ ਵਾਇਰਸ ਦਾ ਕੋਈ ਅਸਰ ਨਹੀਂ ਹੋਵੇਗਾ।

ਇਸ ਦੌਰਾਨ ਬਜਰਬੱਟੂ ਸੰਮੇਲਨ ਲਈ ਹਨੂੰਮਾਨ ਦੇ ਪਹਿਰਾਵੇ ਵਿਚ ਪਹੁੰਚੇ ਸਾਬਕਾ ਵਿਧਾਇਕ ਜੀਤੂ ਜੀਰਾਤੀ ਬਾਰੇ ਕੈਲਾਸ਼ ਵਿਜੈਵਰਗੀਯ ਨੇ ਕਿਹਾ ਕਿ ਜੀਤੂ ਨੂੰ ਕੋਰੋਨਾ ਪਛਾੜ ਹਨੂੰਮਾਨ ਦਾ ਨਾਂ ਦਿੱਤਾ ਹੈ ਜਿਹਨਾਂ ਦੇ ਆਸ਼ੀਰਵਾਦ ਨਾਲ ਕਿਸੇ ਨੂੰ ਇਹ ਵਾਇਰਸ ਨਹੀਂ ਹੋਵੇਗਾ। ਦਸ ਦਈਏ ਕਿ ਇਸ ਵਾਇਰਸ ਨੂੰ ਲੈ ਕੇ ਕਈ ਲੋਕਾਂ ਦਾ ਕਹਿਣਾ ਹੈ ਕਿ ਜਿਆਦਾ ਠੰਡ ਵਿਚ ਇਹ ਵਾਇਰਸ ਹੋਰ ਵੱਧ ਜਾਵੇਗਾ ਜਾਂ ਗਰਮੀ ਪੈਣ ਨਾਲ ਇਹ ਵਾਇਰਸ ਖ਼ਤਮ ਹੋ ਜਾਵੇਗਾ।

ਇਸ ਨੂੰ ਲੋਕ ਸੰਸੋਪੰਜ਼ ਵਿਚ ਪਏ ਹੋਏ ਨੇ। ਅਜਿਹੀਆਂ ਧਾਰਨਾਵਾਂ ਨੂੰ ਲੈ ਕੇ ਹੁਣ ਵਿਸ਼ਵ ਸਿਹਤ ਸੰਸਥਾ (W.H.O) ਨੇ ਨਿਰਦੇਸ਼ ਜਾਰੀ ਕੀਤਾ ਹੈ। ਕਿ COVID-19 ਵਾਇਰਸ ਹਰ ਤਰ੍ਹਾਂ ਦੇ ਮੌਸਮ ਵਿਚ ਫੈਲਦਾ ਹੈ। W.H.O ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਤਾਂ ਆਪਣੀ ਸੁਰੱਖਿਆ ਖੁਦ ਕਰੋ।

ਇਸ ਦੇ ਨਾਲ ਹੀ W.H.O ਨੇ COVID-19 ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਦੱਸਿਆ ਹੈ ਕਿ ਆਪਣੀ ਵੱਧ ਤੋਂ ਵੱਧ ਸਫ਼ਾਈ ਰੱਖੋ। ਇਸ ਲਈ ਹੱਥਾਂ ਨੂੰ ਬਾਰ-ਬਾਰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਆਪਣੇ ਹੱਥਾਂ ਤੇ ਲੱਗਣ ਵਾਲੇ ਬੈਕਟੀਰੀਆ ਨੂੰ ਸਾਫ਼ ਕਰ ਸਕੋਂਗੇ । ਜਿਸ ਨਾਲ ਇਸ ਤੋਂ ਬਚਾ ਹੋ ਸਕਦਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।