ਮੰਦਰ ਵਿੱਚ ਪਾਣੀ ਪੀਣ ਗਏ ਮੁਸਲਿਮ ਲੜਕੇ ਦੀ ਕੁੱਟਮਾਰ ’ਤੇ ਸਵਾਰਾ ਭਾਸਕਰ ਨੇ ਕਿਹਾ # sorry Asif

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਆਪਣੇ ਟਵਿੱਟਰ ਹੈਂਡਲ ‘ਤੇ ਵੀਡੀਓ ਦੀ ਇਕ ਕਲਿੱਪ ਸਾਂਝੀ ਕਰਕੇ ਮੁੱਦਾ ਉਠਾਇਆ ਸੀ।

Swara Bhaskar

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਰੀ ਸਵਰਾ ਭਾਸਕਰ ਨੇ ਮੰਦਰ ਵਿਚ ਪਾਣੀ ਲਈ ਮੁਸਲਮਾਨ ਲੜਕੇ ਦੀ ਕੁੱਟਮਾਰ ਕਰਨ ਦੀ ਘਟਨਾ 'ਤੇ ਪ੍ਰਤੀਕ੍ਰਿਆ ਦਿੱਤੀ ਹੈ। ਇਹ ਘਟਨਾ ਗਾਜ਼ੀਆਬਾਦ ਦੀ ਦੱਸੀ ਜਾ ਰਹੀ ਹੈ, ਜਿਥੇ ਇਕ ਮੁਸਲਮਾਨ ਲੜਕੇ ਨੇ ਇਕ ਮੁਸਲਮਾਨ ਲੜਕੇ ਨੂੰ ਇੱਕ ਮੰਦਰ ਵਿੱਚ ਪਾਣੀ ਪੀਣ ਲਈ ਦਾਖਲ ਹੋਣ ਕਾਰਨ ਕੁੱਟਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਬਹੁਤ ਵਾਇਰਲ ਹੋ ਰਹੀ ਹੈ। ਸਵਰਾ ਭਾਸਕਰ ਨੇ ਇਸ ਸਬੰਧ ਵਿਚ ਟਵੀਟ ਕਰਕੇ ਇਸ ਘਟਨਾ 'ਤੇ ਦੁੱਖ ਜ਼ਾਹਰ ਕੀਤਾ ਹੈ। ਇਸ ਟਵੀਟ 'ਤੇ ਉਪਭੋਗਤਾ ਵੀ ਕਾਫ਼ੀ ਪ੍ਰਤੀਕ੍ਰਿਆ ਦੇ ਰਹੇ ਹਨ।