ਮਹਿੰਗਾਈ ਦੀ ਮਾਰ! ਚਾਹ, ਕੌਫ਼ੀ ਸਮੇਤ Nestle ਦੇ ਕਈ ਉਤਪਾਦ ਹੋਏ ਮਹਿੰਗੇ, ਪੜ੍ਹੋ ਨਵੀਂ ਲਿਸਟ

ਏਜੰਸੀ

ਖ਼ਬਰਾਂ, ਰਾਸ਼ਟਰੀ

HUL ਨੇ ਕਿਹਾ ਹੈ ਕਿ ਵਧਦੀ ਮਹਿੰਗਾਈ ਦੇ ਮੱਦੇਨਜ਼ਰ ਹੀ ਅਸੀਂ ਆਪਣੇ ਉਤਪਾਦਾਂ ਨੂੰ ਵੀ ਮਹਿੰਗਾ ਕਰ ਰਹੇ ਹਾਂ।

Maggi Tea Coffee To Get Costlier Now As Nestle And Hul Announce Price Hike

 

ਨਵੀਂ ਦਿੱਲੀ - ਬਰੂਕ ਬੌਂਡ ਦੇ ਅਲੱਗ-ਅਲੱਗ ਉਤਪਾਦਾਂ ਦੀਆਂ ਕੀਮਤਾਂ ਵਿਚ 1.5 ਤੋਂ ਲੈ ਕੇ 14 ਪ੍ਰਤੀਸ਼ਤ ਤੱਕ ਵਾਧਾ ਹੋਇਆ ਹੈ। ਉੱਥੇ ਹੀ ਨੈਸਲੇ ਇੰਡੀਆ ਨੇ ਮੈਗੀ ਦੀਆਂ ਕੀਮਤਾਂ ਵਿਚ 9 ਤੋਂ 16 ਫ਼ੀਸਦੀ ਵਾਧਾ ਕੀਤਾ ਹੈ।

HUL, NESTLE HIKE PRICES:  ਹਿੰਦੁਸਤਾਨ ਯੂਨੀਲੀਵਰ ਲਿਮੀਟੇਡ (HUL) ਅਤੇ ਨੈਸਲੇ (NESTLE) ਨੇ ਚਾਹ, ਕੌਫ਼ੀ, ਦੁੱਧ ਅਤੇ ਨੂਡਲਸ ਆਦਿ ਉਤਪਾਦਾਂ ਦੀਆਂ ਕੀਮਤਾਂ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਹੈ।

ਇਕ ਰਿਪੋਰਟ ਮੁਤਾਬਿਕ HUL ਨੇ ਅੱਜ 14 ਮਾਰਚ ਨੂੰ ਬਰੂਕ ਬੌਂਡ ਕੌਫ਼ੀ ਪਾਊਂਡਰ (Bru coffee powder) ਦੀਆਂ ਕੀਮਤਾਂ ਵਿਚ 3 ਤੋਂ 7 ਫੀਸਦੀ ਦਾ ਵਾਧਾ ਕੀਤਾ ਹੈ। ਬਰੂਕ ਗੋਲਡ ਕੌਫੀ ਜਾਰ (Bru gold coffee) ਨੂੰ  ਤਿੰਨ-ਚਾਰ ਪ੍ਰਤੀਸ਼ਤ ਅਤੇ ਬਰੂ ਇੰਸੇਟੇਂਟ ਕੌਫ਼ੀ ਪਾਊਚ (Bru instant) ਨੂੰ 3 ਤੋਂ 6.66 ਪ੍ਰਤੀਸ਼ਤ ਮਹਿੰਗਾ ਕਰ ਦਿੱਤਾ ਹੈ, ਉਥੇ ਹੀ ਤਾਜਮਹਿਲ ਚਾਹ (Taj Mahal) ਦੇ ਭਾਅ ਵੀ 3.7 ਤੋਂ ਲੈ ਕੇ 5.8 ਫੀਸਦੀ ਤੱਕ ਵਧਾ ਦਿੱਤੇ ਗਏ ਹਨ।

ਬਰੂਕ ਬੌਂਡ ਨੇ ਹੋਰ ਵੀ ਅਲੱਗ-ਅਲੱਗ ਉਤਪਾਦਾਂ ਦੀਆਂ ਕੀਮਤਾਂ ਵਿਚ 1.5 ਤੋਂ ਲੈ ਕਿ 14 ਪ੍ਰਤੀਸ਼ਤ ਤੱਕ ਦਾ ਵਾਧਾ ਕੀਤਾ ਹੈ। ਅਪਣੇ ਉਤਪਾਦਾਂ ਦੇ ਭਾਅ ਵਿਚ ਵਾਧੇ ਦਾ ਐਲਾਨ ਕਰਦੇ ਹੋਏ HUL ਨੇ ਕਿਹਾ ਹੈ ਕਿ ਵਧਦੀ ਮਹਿੰਗਾਈ ਦੇ ਮੱਦੇਨਜ਼ਰ ਹੀ ਅਸੀਂ ਆਪਣੇ ਉਤਪਾਦਾਂ ਨੂੰ ਵੀ ਮਹਿੰਗਾ ਕਰ ਰਹੇ ਹਾਂ।