ਮਹਿੰਗਾਈ ਨੂੰ ਕੰਟਰੋਲ ਕਰਨਾ ਹੈ ਤਾਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਹਰਾਓ- ਕਾਂਗਰਸ

ਏਜੰਸੀ

ਖ਼ਬਰਾਂ, ਰਾਜਨੀਤੀ

ਕਾਂਗਰਸ ਪਾਰਟੀ ਨੇ ਸ਼ਨੀਵਾਰ ਨੂੰ ਵੋਟਰਾਂ ਨੂੰ ਮਹਿੰਗਾਈ ਨਾਲ ਨਜਿੱਠਣ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਹਰਾਉਣ ਦੀ ਅਪੀਲ ਕੀਤੀ।

Defeat BJP in Assembly elections to control inflation: Congress

ਨਵੀਂ ਦਿੱਲੀ: ਜੁੱਤੀਆਂ-ਚੱਪਲਾਂ ਤੋਂ ਲੈ ਕੇ ਫੂਡ ਡਿਲੀਵਰੀ ਵਰਗੇ ਉਤਪਾਦਾਂ ਅਤੇ ਸੇਵਾਵਾਂ 'ਤੇ ਜੀਐਸਟੀ ਵਧਾਉਣ ਦੇ ਫੈਸਲੇ ਦੀ ਆਲੋਚਨਾ ਕਰਦੇ ਹੋਏ ਕਾਂਗਰਸ ਪਾਰਟੀ ਨੇ ਸ਼ਨੀਵਾਰ ਨੂੰ ਵੋਟਰਾਂ ਨੂੰ ਮਹਿੰਗਾਈ ਨਾਲ ਨਜਿੱਠਣ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਹਰਾਉਣ ਦੀ ਅਪੀਲ ਕੀਤੀ।

Randeep Surjewala

ਦਿੱਲੀ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਕੁਝ ਸੂਬਿਆਂ ਵਿਚ ਹੋਈਆਂ ਜ਼ਿਮਨੀ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਉੱਤੇ ਐਕਸਾਈਜ਼ ਡਿਊਟੀ ਘਟਾ ਦਿੱਤੀ ਸੀ। ਉਹਨਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਸੋਚ ਸਮਝ ਕੇ ਵੋਟਾਂ ਪਾਈਆਂ ਜਾਣ ਤਾਂ ਘੱਟ ਟੈਕਸ ਲੈਣ ਵਾਲੀ ਸਰਕਾਰ ਆਵੇਗੀ।

GST

ਸੁਰਜੇਵਾਲਾ ਨੇ ਕੱਪੜਿਆਂ 'ਤੇ ਜੀਐਸਟੀ 5 ਫੀਸਦੀ ਤੋਂ ਵਧਾ ਕੇ 12 ਫੀਸਦੀ ਕਰਨ ਦੇ ਫੈਸਲੇ ਨੂੰ ਜੀਐਸਟੀ ਕੌਂਸਲ ਵਲੋਂ ਮੁਲਤਵੀ ਕੀਤੇ ਜਾਣ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਪੰਜ ਰਾਜਾਂ ਦੀਆਂ ਚੋਣਾਂ ਖ਼ਤਮ ਹੋਣ ਤੋਂ ਬਾਅਦ ਹੀ ਟੈਕਸ ਵਧਾਇਆ ਜਾਵੇਗਾ। ਉਹਨਾਂ ਕਿਹਾ, "ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕੱਪੜਿਆਂ 'ਤੇ ਜੀਐਸਟੀ ਵਧਾਉਣ ਦਾ ਪ੍ਰਸਤਾਵ ਵਾਪਸ ਨਹੀਂ ਲਿਆ ਗਿਆ ਹੈ, ਸਗੋਂ ਸਿਰਫ ਮੁਲਤਵੀ ਕੀਤਾ ਗਿਆ ਹੈ। ਸੰਭਵ ਹੈ ਕਿ ਚੋਣਾਂ ਖਤਮ ਹੋਣ ਤੱਕ ਇਹ ਫੈਸਲਾ ਇਕ ਮਹੀਨੇ ਲਈ ਟਾਲਿਆ ਜਾ ਸਕਦਾ ਹੈ। ਜਿਵੇਂ ਹੀ ਚੋਣਾਂ ਹੋਣਗੀਆਂ ਟੈਕਸ ਵਧਾਇਆ ਜਾਵੇਗਾ।"

Randeep Surjewala

ਕਾਂਗਰਸ ਬੁਲਾਰੇ ਨੇ ਇਹ ਵੀ ਦੱਸਿਆ ਕਿ ਜੁੱਤੀਆਂ-ਚੱਪਲਾਂ ਤੋਂ ਲੈ ਕੇ ਐਪ ਦੀ ਮਦਦ ਨਾਲ ਟੈਕਸੀਆਂ ਅਤੇ ਆਟੋ ਕਿਰਾਏ 'ਤੇ ਲੈਣਾ ਅਤੇ ਖਾਣਾ ਮੰਗਵਾਉਣਾ ਮਹਿੰਗਾ ਹੋ ਜਾਵੇਗਾ। 1 ਜਨਵਰੀ ਤੋਂ ਬੱਚਿਆਂ ਲਈ ਡਰਾਇੰਗ ਕਿੱਟਾਂ ਅਤੇ ATM ਵਿਚੋਂ ਨਕਦੀ ਕਢਵਾਉਣਾ ਵੀ ਮਹਿੰਗਾ ਹੋ ਗਿਆ ਹੈ।