Corona Virus : ਦਿੱਲੀ ਦੇ ਇਸ ਹਸਪਤਾਲ ‘ਚ ਹੋਈਆਂ ਸਭ ਤੋਂ ਵੱਧ ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ 10,363 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ 339 ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ।

coronavirus

ਨਵੀਂ ਦਿੱਲੀ : ਦਿੱਲੀ ਵਿਚ ਕਰੋਨਾ ਵਾਇਰਸ ਨਾਲ ਨਜਿੱਠਣ ਦੇ ਲਈ ਵੱਖ-ਵੱਖ ਹਸਪਤਾਲਾਂ ਵਿਚ ਵਾਰਡ ਬਣਾਏ ਗਏ ਜਿਨ੍ਹਾਂ ਵਿਚ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਸਭ ਤੋਂ ਜਿਆਦਾ ਮੌਤਾਂ ਕਰੋਨਾ ਵਾਇਰਸ ਦੇ ਕਾਰਨ ਹੋਈਆਂ ਹਨ। ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਐਤਵਾਰ ਤੱਕ ਹੋਈਆਂ 24 ਮੋਤਾਂ ਵਿਚੋਂ 12 ਮੌਤਾਂ ਇਸੇ ਹਸਪਤਾਲ ਵਿਚ ਹੋਈਆਂ ਹਨ।

ਇਸ ਤੋਂ ਇਲਾਵਾ ਐੱਲ.ਐੱਨ.ਜੇ.ਪੀ ਹਸਪਤਾਲ ਵਿਚ 3 ਮੌਤਾਂ. ਇਕ ਨਿੱਜੀ ਹਸਪਤਾਲ ਵਿਚ 5 ਮੌਤਾਂ, ਇਸ ਦੇ ਨਾਲ ਹੀ ਸਫਦਰਜੰਗ ਹਸਪਤਾਲ, ਰਾਜੀਵ ਗਾਂਧੀ ਸੁਪਰਸਪੈਸ਼ਲਿਟੀ ਹਸਪਤਾਲ ਅਤੇ ਏਮਜ਼ ਵਿਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ। ਦੱਸ ਦੱਈਏ ਕਿ ਇਕ ਵਿਕਅਤੀ ਅਜਿਹਾ ਵੀ ਹੈ ਜਿਸ ਦੀ ਘਰ ਵਿਚ ਹੀ ਮੌਤ ਹੋ ਗਈ ਸੀ।

ਇਸ ਦੇ ਨਾਲ ਹੀ ਰਾਮ ਮਨੋਹਰ ਲੋਹੀਆ ਹਸਪਤਾਲ ਨੇ ਆਪਣੇ ਇਕ ਬਿਆਨ ਵਿਚ ਕਿਹਾ ਸੀ ਕਿ ਇਥੇ ਮਰਨ ਵਾਲੇ ਮਰੀਜ਼ਾਂ ਵਿਚ ਜਿਆਦਾਤਰ ਮਰੀਜ਼ ਉਹ ਸਨ ਜਿਹੜੇ ਕਿ ਬਹੁਤ ਦੇਰ ਬਾਅਦ ਹਸਪਤਾਲ ਵਿਚ ਆਏ ਸਨ ਜਦਕਿ ਉਹ ਪਹਿਲਾਂ ਤੋਂ ਹੀ ਬਿਮਾਰੀ ਨਾਲ ਪ੍ਰਭਾਵਿਤ ਸਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਹੜੇ ਮਰੀਜ਼ਾਂ ਨੂੰ ਬਿਮਾਰੀ ਦੇ ਸ਼ੁਰੂ ਵਿਚ ਹੀ ਭਰਤੀ ਕਰਵਾਇਆ ਗਿਆ ਜਾਂ ਫਿਰ ਜਿਨ੍ਹਾਂ ਨੂੰ ਕੋਈ ਹੋਰ ਬਿਮਾਰੀਆਂ ਨਹੀਂ ਹਨ। 

ਉਨ੍ਹਾਂ ਦੀ ਹਾਲਤ ਵਿਚ ਪਹਿਲਾਂ ਨਾਲੋਂ ਕਾਫੀ ਸੁਧਾਰ ਹੋ ਰਿਹਾ ਹੈ। ਦੱਸ ਦੱਈਏ ਕਿ ਹੁਣ ਤੱਕ ਦੇਸ਼ ਵਿਚ 10,363 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ 339 ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 1,036 ਲੋਕ ਅਜਿਹੇ ਵੀ ਹਨ ਜਿਹੜੇ ਇਸ ਵਾਇਰਸ ਨੂੰ ਮਾਤ ਪਾ ਕੇ ਠੀਕ ਹੋ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।