ਮੰਤਰੀ ਦੇ ਨਿੱਜੀ ਸੁਰੱਖਿਆਕਰਮੀ ਸਮੇਤ 14 ਸਟਾਫ ਮੈਂਬਰ ਕੋਰੋਨਾ ਪਾਜ਼ੀਟਿਵ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਸਰਕਾਰ ਦੇ ਆਵਾਸ ਮੰਤਰੀ ਜਿਤੇਂਦਰ ਅਵਹਾੜ ਦੇ 14 ਨਿੱਜੀ ਸਟਾਫ ਕੋਰੋਨਾ ਸਕਾਰਾਤਮਕ ਪਾਏ ਗਏ ਹਨ।

Photo

ਮੁੰਬਈ: ਮਹਾਰਾਸ਼ਟਰ ਸਰਕਾਰ ਦੇ ਹਾਊਸਿੰਗ ਮੰਤਰੀ ਜਿਤੇਂਦਰ ਅਵਹਾੜ ਦੇ 14 ਨਿੱਜੀ ਸਟਾਫ ਕੋਰੋਨਾ ਸਕਾਰਾਤਮਕ ਪਾਏ ਗਏ ਹਨ। ਇਹਨਾਂ 14 ਸਟਾਫ ਮੈਬਰਾਂ ਵਿਚੋਂ 5 ਪੁਲਿਸ ਕਾਂਸਟੇਬਲ ਹਨ ਜੋ ਉਹਨਾਂ ਦੀ ਸੁਰੱਖਿਆ ਵਿਚ ਤਾਇਨਾਤ ਹਨ, ਜਦਕਿ ਬਾਕੀ 9 ਵਿਅਕਤੀਆਂ ਵਿਚ ਉਹਨਾਂ ਦਾ ਨਿੱਜੀ ਸਟਾਫ, ਘਰ ਵਿਚ ਕੰਮ ਕਰਨ ਵਾਲੇ ਅਤੇ ਪਾਰਟੀ ਵਰਕਰ ਸ਼ਾਮਲ ਹਨ।

ਇਹਨਾਂ ਦਾ ਕੋਰੋਨਾ ਟੈਸਟ ਦਾ ਨਤੀਜਾ ਕੁਝ ਦੇਰ ਪਹਿਲਾਂ ਆਇਆ ਸੀ। ਮੰਤਰੀ ਜਿਤੇਂਦਰ ਅਵਹਾੜ ਵੀ ਕੁਆਰੰਟੀਨ ਹੋ ਗਏ ਹਨ। ਐਨਸੀਪੀ ਨੇਤਾ ਜਿਤੇਂਦਰ ਅਵਹਾੜ ਨੇ ਸੋਮਵਾਰ ਨੂੰ ਦੱਸਿਆ ਸੀ ਕਿ ਉਹ ਇਕ ਅਜਿਹੇ ਵਿਅਕਤੀ ਦੇ ਸੰਪਰਕ ਵਿਚ ਆਏ ਸਨ, ਜੋ ਬਾਅਦ ਵਿਚ ਕੋਰੋਨਾ ਸਕਾਰਾਤਮਕ ਪਾਇਆ ਗਿਆ। ਇਸ ਤੋਂ ਬਾਅਦ ਉਹਨਾਂ ਨੇ ਕੁਆਰੰਟੀਨ ਜਾਣ ਦਾ ਐਲਾਨ ਕੀਤਾ ਸੀ।

ਇਸ ਦੌਰਾਨ ਉਹਨਾਂ ਦੇ ਨਿੱਜੀ ਸਟਾਫ ਦੇ ਵੀ ਕੋਰੋਨਾ ਟੈਸਟ ਸਕਾਰਾਤਮਕ ਆਏ ਹਨ। ਉਹਨਾਂ ਵਿਚੋਂ ਬਹੁਤ ਸਾਰੇ ਉਹਨਾਂ ਦੇ ਬੰਗਲੇ ਵਿਚ ਕੰਮ ਕਰਦੇ ਹਨ। ਜਿਤੇਂਦਰ ਅਵਹਾੜ ਥਾਣੇ ਜ਼ਿਲੇ ਦੀ ਕਲਵਾ-ਮੁੰਬੜਾ ਵਿਧਾਨ ਸਭਾ ਦੀ ਨੁਮਾਇੰਦਗੀ ਕਰਦੇ ਹਨ, ਪਿਛਲੇ ਕੁਝ ਹਫਤਿਆਂ ਵਿਚ ਇਸ ਖੇਤਰ ਦੇ ਬਹੁਤ ਸਾਰੇ ਲੋਕ ਕੋਰੋਨਾ ਸਕਾਰਾਤਮਕ ਪਾਏ ਗਏ ਹਨ।

ਨਿਊਜ਼ ਏਜੰਸੀ ਪੀਟੀਆਈ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਜਿਤੇਂਦਰ ਅਵਹਾੜ ਹਾਲ ਹੀ ਵਿਚ ਇਕ ਪੁਲਿਸ ਅਧਿਕਾਰੀ ਦੇ ਸੰਪਰਕ ਵਿਚ ਆਏ ਸੀ, ਬਾਅਦ ਵਿਚ ਉਹ ਅਫਸਰ ਕੋਰੋਨਾ ਸਕਾਰਾਤਮਕ ਪਾਇਆ ਗਿਆ। ਇਸ ਤੋਂ ਬਾਅਦ ਹਾਊਸਿੰਗ ਮੰਤਰੀ ਅਵਹਾੜ ਨੇ ਕੁਝ ਦਿਨਾਂ ਲਈ ਆਪਣੇ ਆਪ ਨੂੰ ਕੁਆਰੰਟੀਨ ਕਰਨ ਦਾ ਐਲਾਨ ਕੀਤਾ ਸੀ।

ਕੋਰੋਨਾ ਕਾਰਨ ਕੁਆਰੰਟੀਨ ਜਾਣ ਵਾਲੇ ਉਹ ਰਾਜ ਦੇ ਪਹਿਲੇ ਮੰਤਰੀ ਹਨ। ਉਹਨਾਂ ਨੇ ਅਪਣੇ ਹਲਕੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਪਣੇ ਘਰਾਂ ਵਿਚ ਰਹਿਣ ਅਤੇ ਲੌਕਡਾਊਨ ਦਾ ਪਾਲਣ ਕਰਨ।