ਕਰੋਨਾ ਦਾ ਕਹਿਰ, ਦੇਸ਼ ‘ਚ ਕਰੋਨਾ ਵਾਇਰਸ ਨਾਲ ਮਰਨ ਵਾਲਾ ਹਰ ਦੂਸਰਾ ਵਿਅਕਤੀ ਮਹਾਂਰਾਸ਼ਟਰ ਤੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਕਰੋਨਾ ਵਾਇਰਸ ਦੇ ਹੁਣ ਤੱਕ 10,363 ਮਾਮਲੇ ਸਾਹਮਣੇ ਆਏ ਹਨ ਅਤੇ 339 ਲੋਕਾ ਦੀ ਇਸ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ।

coronavirus

ਨਵੀਂ ਦਿੱਲੀ : ਭਾਰਤ ਵਿਚ ਕਰੋਨਾ ਵਾਇਰਸ ਬੜੀ ਤੇਜੀ ਨਾਲ ਵੱਧਦਾ ਜਾ ਰਿਹਾ ਹੈ। ਦੇਸ਼ ਵਿਚ ਕਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਮਹਾਂਰਾਸ਼ਟਰ ਹੈ ਜਿੱਥੇ ਹੁਣ ਤੱਕ 2334 ਲੋਕ ਇਸ ਵਾਇਰਸ ਦੇ ਪ੍ਰਭਾਵ ਹੇਠ ਆ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ 160 ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਇਨ੍ਹਾਂ ਮਰਨ ਵਾਲਿਆਂ ਵਿਚੋਂ 101 ਲੋਕਾਂ ਇਕੱਲੇ ਮੁੰਬਈ ਤੋਂ ਹਨ। ਉਥੇ ਹੀ ਮੁੰਬਈ ਵਿਚ ਕਰੋਨਾ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਦਾ ਅੰਕੜਾਂ 1540 ਤੱਕ ਪਹੁੰਚ ਚੁੱਕਾ ਹੈ।

ਦੱਸ ਦੱਈਏ ਕਿ ਸੋਮਵਾਰ ਨੂੰ ਮਹਾਂਰਾਸ਼ਟਰ ਵਿਚ 352 ਨਵੇਂ ਕੇਸ ਸਾਹਮਣੇ ਆਏ ਹਨ ਜਿਸ ਵਿਚੋਂ 242 ਕੇਸ ਇਕੱਲੇ ਮੁੰਬਈ ਤੋਂ ਹਨ। ਸੋਮਵਾਰ ਨੂੰ ਇਥੇ ਕਰੋਨਾ ਵਾਇਰਸ ਦੇ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ। ਜਿਸ ਵਿਚੋਂ 9 ਇਕੱਲੇ ਮੁੰਬਈ ਇਲਾਕੇ ਦੇ ਹਨ। ਜੇਕਰ ਇਨ੍ਹਾਂ ਅੰਕੜਿਆਂ ਤੇ ਧਿਆਨ ਮਾਰੀਏ ਤਾਂ ਦੇਸ਼ ਵਿਚ ਕਰੋਨਾ ਵਾਇਰਸ ਨਾਲ ਮਰਨ ਵਾਲਾ ਹਰ ਦੂਸਰਾ ਵਿਅਕਤੀ ਮਹਾਂਰਾਸ਼ਟਰ ਅਤੇ ਹਰ ਤੀਸਰਾ ਵਿਅਕਤੀ ਮੁੰਬਈ ਤੋਂ ਹੈ।

ਇਥੋਂ ਤੱਕ ਕਿ ਦੇਸ਼ ਵਿਚ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਵਾਲਾ ਹਰ 5ਵਾਂ ਵਿਅਕਤੀ ਮਹਾਂਰਾਸ਼ਟਰ ਤੋਂ ਹੈ। ਲਗਾਤਾਰ ਵੱਧ ਰਹੇ ਇਨ੍ਹਾਂ ਮਾਮਲਿਆਂ ਵਿਚ ਮੁੰਬਈ ਮਹਾਂਰਾਸ਼ਟਰ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ। ਦੱਸ ਦੱਈਏ ਕਿ ਭਾਵੇਂ ਕਿ ਮਹਾਂਰਾਸਟਰ ਸਰਕਾਰ ਲੌਕਡਾਊਨ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਂਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਪਰ ਫਿਰ ਵੀ ਆਏ ਦਿਨ ਇੱਥੇ ਕਰੋਨਾ ਵਾਇਰਸ ਦੇ ਮਾਮਲੇ ਵੱਧਦੇ ਹੀ ਜਾਂਦੇ ਹਨ। ਇਸ ਤੋਂ ਇਲਾਵਾ ਹੁਣ ਕਰੋਨਾ ਵਾਇਰਸ ਇੱਥੇ ਦੀਆਂ ਝੁਗੀਆਂ ਵਿਚ ਰਹਿੰਦੇ ਲੋਕਾਂ ਵਿਚ ਵੀ ਫੈਲਣ ਲੱਗਾ ਹੈ।

ਏਸ਼ੀਆਂ ਦੀ ਸਭ ਤੋਂ ਵੱਡੀ ਝਪੜਪੱਟੀ ਕਿਹਾ ਜਾਣ ਵਾਲਾ ਧਾਰਾਵੀ ਵਿਚ ਵੀ ਹੁਣ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਦੱਸ ਦੱਈਏ ਕਿ ਧਾਰਾਵੀ ਦੇ ਵਿਚ ਅੱਜ ਸਵੇਰੇ 6 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਕਰੋਨਾ ਵਾਇਰਸ ਦੇ ਹੁਣ ਤੱਕ 10,363 ਮਾਮਲੇ ਸਾਹਮਣੇ ਆਏ ਹਨ ਅਤੇ 339 ਲੋਕਾ ਦੀ ਇਸ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।