ਦਾਜ ’ਚ ਮੱਝ ਨਾ ਦੇਣ ’ਤੇ ਨਵਵਿਆਹੁਤਾ ਦਾ ਕਤਲ, ਸਹੁਰਾ ਪਰਿਵਾਰ ਫ਼ਰਾਰ
ਪੁਲਿਸ ਨੇ ਲਾਸ਼ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜੀ
Newlywed murdered for not giving buffalo as dowry, in-laws flee
 		 		ਅਸੀਂ ਅਕਸਰ ਲੋਕਾਂ ਨੂੰ ਦਾਜ ਮੰਗਦੇ ਦੇਖਦੇ ਹਾਂ, ਕੋਈ ਦਾਜ ਵਿਚ ਕਾਰ, ਕੋਈ ਜ਼ਮੀਨ, ਪੈਸੇ ਅਤੇ ਗਹਿਣੇ ਮੰਗਦਾ ਹੈ ਪਰ ਜ਼ਿਲ੍ਹੇ ਦੇ ਕੁਰਥਾ ਬਲਾਕ ਅਧੀਨ ਆਉਂਦੇ ਮਾਣਿਕਪੁਰ ਥਾਣਾ ਖੇਤਰ ਵਿਚ ਇਕ ਅਲੱਗ ਕਿਸਮ ਦਾ ਦਾਜ ਮੰਗਿਆ ਗਿਆ, ਜਿਸ ਵਿਚ ਮੁੰਡੇ ਦੇ ਪਰਿਵਾਰ ਨੇ ਦਾਜ ਵਿਚ ਮੱਝ ਮੰਗੀ ਸੀ, ਪਰ ਜਦੋਂ ਉਨ੍ਹਾਂ ਨੂੰ ਦਾਜ ਵਿਚ ਮੱਝ ਨਾ ਮਿਲੀ ਤਾਂ ਉਨ੍ਹਾਂ ਨੇ ਨਵਵਿਆਹੁਤਾ ਔਰਤ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ। ਜਾਣਕਾਰੀ ਅਨੁਸਾਰ ਐਤਵਾਰ ਰਾਤ ਨੂੰ ਨਵਵਿਆਹੁਤਾ ਲੜਕੀ ਦੇ ਸਹੁਰੇ ਲਾਸ਼ ਨੂੰ ਟਿਕਾਣੇ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਤੋਂ ਪਹਿਲਾਂ ਹੀ ਪਿੰਡ ਵਾਸੀਆਂ ਨੂੰ ਘਟਨਾ ਦਾ ਪਤਾ ਲੱਗ ਗਿਆ। ਸੂਚਨਾ ਮਿਲਦੇ ਹੀ ਪੁਲਿਸ ਤੇ ਲੜਕੀ ਦੇ ਮਾਪੇ ਉੱਥੇ ਪਹੁੰਚ ਗਏ ਪਰ ਇਸ ਤੋਂ ਪਹਿਲਾਂ ਹੀ ਸਹੁਰਾ ਪਰਿਵਾਰ ਲਾਸ਼ ਨੂੰ ਘਰ ਵਿਚ ਛੱਡ ਕੇ ਮੌਕੇ ਤੋਂ ਭੱਜ ਗਏ। ਪੁਲਿਸ ਨੇ ਲਾਸ਼ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜ ਦਿਤੀ।