ਜਦੋਂ ਰਾਹੁਲ ਗਾਂਧੀ ਨੇ ਐਂਕਰ ਤੋਂ ਪੁੱਛਿਆ ਮੋਦੀ ਦਾ ਜਵਾਬ ਕਾਗਜ 'ਤੇ ਲਿਖਿਆ ਹੋਇਆ ਸੀ ਜਾਂ ਨਹੀਂ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ, ਕੀ ਹੈ ਪੂਰਾ ਮਾਮਲਾ

Rahul Gandhi and PM Narendra Modi

ਪ੍ਰਧਾਨ ਮੰਤਰੀ ਰਾਹੁਲ ਗਾਂਧੀ ਵਰਗੇ ਵੱਡੇ ਆਗੂ ਇੰਟਰਵਿਊ ਦੇ ਰਹੇ ਹਨ। ਇੰਟਰਵਿਊ ਵਿਚ ਇਕ ਦੂਜੇ 'ਤੇ ਅਰੋਪ ਵੀ ਲਗਾਏ ਜਾਂਦੇ ਹਨ। ਇਕ ਦੂਜੇ 'ਤੇ ਨਿਸ਼ਾਨੇ ਲਾ ਕੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਵੀ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਗਾਂਧੀ ਦੀ ਇੰਟਰਵਿਊ ਲੈਣ ਵਾਲੇ ਐਂਕਰ ਦੀਪਕ ਚੌਰਸੀਆ ਹੀ ਰਾਹੁਲ ਗਾਂਧੀ ਦੀ ਇੰਟਰਵਿਊ ਲੈ ਰਹੇ ਸਨ।

ਇਸ ਦੌਰਾਨ ਐਂਕਰ ਰਾਹੁਲ ਗਾਂਧੀ ਨੂੰ ਸਵਾਲ ਕਰਦਾ ਹੈ ਕਿ ਪ੍ਰਿਅੰਕਾ ਗਾਂਧੀ ਨੇ ਕਿਹਾ ਸੀ ਕਿ ਜੀਐਸਟੀ ਅਤੇ ਨੋਟਬੰਦੀ 'ਤੇ ਚੋਣਾਂ ਹੋ ਜਾਣ, ਦੋ ਦੌਰ ਦੀਆਂ ਚੋਣਾਂ ਹੋ ਜਾਣਗੀਆਂ। ਇਹੀ ਸਵਾਲ ਪੀਐਮ ਤੋਂ ਵੀ ਪੁੱਛਿਆ ਗਿਆ ਸੀ, ਤਾਂ ਉਹਨਾਂ ਨੇ ਕਿਹਾ ਕਿ ਨੋਟਬੰਦੀ 'ਤੇ ਚੋਣਾਂ ਯੂਪੀ ਵਿਚ ਹੋ ਚੁੱਕੀਆਂ ਹਨ। ਉੱਥੇ 3/4 ਬਹੁਮਤ ਨਾਲ ਉਹਨਾਂ ਚੋਣਾਂ ਜਿੱਤੀਆਂ ਹਨ। ਉਹਨਾਂ ਨੇ ਕਿਹਾ ਕਿ ਜੀਐਸਟੀ 'ਤੇ ਚੋਣਾਂ ਗੁਜਰਾਤ ਵਿਚ ਲੜੀਆਂ ਗਈਆਂ ਅਤੇ ਚੋਣਾਂ ਬੀਜੇਪੀ ਨੇ ਜਿੱਤੀਆਂ। 

ਰਾਹੁਲ ਗਾਂਧੀ ਨੇ ਜਵਾਬ ਦਿੱਤਾ ਕਿ ਪ੍ਰਧਾਨ ਮੰਤਰੀ ਦੀ ਨੋਟਸ਼ੀਟ 'ਤੇ ਸੀ, ਜੋ ਕਾਗਜ ਉਹਨਾਂ ਦੇ ਹੱਥ ਵਿਚ ਫੜਿਆ ਹੋਇਆ ਸੀ ਉਸ 'ਤੇ ਇਹ ਜਵਾਬ ਲਿਖਿਆ ਹੋਇਆ ਸੀ। ਐਂਕਰ ਕਿਹਾ ਕਿ ਨੋਟਸ਼ੀਟ 'ਤੇ ਕਵਿਤ ਲਿਖੀ ਹੋਈ ਸੀ। ਰਾਹੁਲ ਗਾਂਧੀ ਨੇ ਇਸ 'ਤੇ ਕਿਹਾ ਕਿ ਹਾਂ ਹਾਂ, ਜੋ ਉਹਨਾਂ ਦੀ ਨੋਟਸ਼ੀਟ ਸੀ ਉਸ ਤੇ ਸਵਾਲ ਵੀ ਲਿਖੇ ਹੋਏ ਸਨ। ਰਾਹੁਲ ਗਾਂਧੀ ਨੇ ਇਕ ਹੋਰ ਇੰਟਰਵਿਊ ਦਿੱਤਾ ਸੀ।

जब राहुल ने एंकर से पूछा-PM का ये जवाब कागज पर लिखा था या नहीं? https://hindi.thequint.com/news/politics/rahul-gandhi-pm-narendra-modi-interview-with-deepak-chaurasia-news-nation/card/2c273828-7698-4d4c-ae98-c8159cd78562

ਇਸ ਇੰਟਰਵਿਊ ਵਿਚ ਐਂਕਰ ਨੇ ਪੀਐਮ ਤੋਂ ਪੁਛਿਆ ਸੀ, ਮੈਂ ਕਵੀ ਨਰਿੰਦਰ ਮੋਦੀ ਤੋਂ ਪੁਛਣਾ ਚਾਹੁੰਦਾ ਹਾਂ ਕਿ ਕੀ ਤੁਸੀਂ ਪਿਛਲੇ 5 ਸਾਲਾਂ ਵਿਚ ਕੁਝ ਲਿਖਿਆ ਹੈ। ਇਸ 'ਤੇ ਪੀਐਮ ਮੋਦੀ ਨੇ ਕਿਹਾ ਕਿ ਅੱਜ ਮੈਂ ਹਿਮਾਚਲ ਤੋਂ ਆਉਂਦੇ ਹੋਏ ਰਾਸਤੇ ਵਿਚ ਇਕ ਕਵਿਤਾ ਲਿਖੀ ਹੈ। ਰਾਹੁਲ ਗਾਂਧੀ ਨੇ ਜਿਵੇਂ ਹੀ ਐਂਕਰ ਨਾਲ ਪ੍ਰਧਾਨ ਮੰਤਰੀ ਮੋਦੀ ਦੇ ਹੱਥ ਵਿਚ ਰੱਖੇ ਉਸ ਪੰਨੇ ਦਾ ਜਿਕਰ ਕੀਤਾ ਤਾਂ ਐਂਕਰ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਜੋ ਪੂਰਾ ਇੰਟਰਵਿਊ ਹੋਇਆ ਸੀ..

..ਉਸ ਵਿਚ ਪੀਐਮ ਮੋਦੀ ਨੇ ਕਵਿਤਾ ਨੂੰ ਛੱਡ ਕੇ ਕਿਤੇ ਵੀ ਨੋਟਸ਼ੀਟ ਨਹੀਂ ਦੇਖੀ ਸੀ। ਇਸ 'ਤੇ ਰਾਹੁਲ ਗਾਂਧੀ ਕਹਿੰਦੇ ਹਨ ਕਿ ਜੇਕਰ ਤੁਹਾਨੂੰ ਡਰ ਲਗ ਰਿਹਾ ਹੈ ਤਾਂ ਤੁਸੀਂ ਇਸ ਹਿੱਸੇ ਨੂੰ ਐਡਿਟ ਕਰ ਲਓ। ਮੈਨੂੰ ਕੋਈ ਦਿੱਕਤ ਨਹੀਂ ਹੈ।