ਪਿਤਾ ’ਤੇ ਪੀਯੂਸ਼ ਗੋਇਲ ਨੇ ਲਗਾਇਆ ਅਰੋਪ ਤਾਂ ਰਿਤੇਸ਼ ਦੇਸ਼ਮੁੱਖ ਨੇ ਦਿੱਤਾ ਜਵਾਬ
ਜਾਣੋ, ਕੀ ਹੈ ਪੂਰਾ ਮਾਮਲਾ
ਕੇਂਦਰੀ ਮੰਤਰੀ ਪੀਯੂਸ਼ ਗੋਇਲ ਦੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਵਿਲਾਸਰਾਇ ਦੇਸ਼ਮੁੱਖ ’ਤੇ ਦਿੱਤੇ ਬਿਆਨ ਦਾ ਬਾਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁੱਖ ਨੇ ਜਵਾਬ ਦਿੱਤਾ ਹੈ। ਅਸਲ ਵਿਚ ਪੀਯੂਸ਼ ਗੋਇਲ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਜਦੋਂ ਮੁੰਬਈ ਵਿਚ ਅਤਿਵਾਦੀਆਂ ਨੇ ਹਮਲਾ ਕੀਤਾ ਸੀ ਤਾਂ ਉਸ ਸਮੇਂ ਦੇ ਮੁੱਖ ਮੰਤਰੀ ਵਿਲਾਸਰਾਵ ਅਪਣੇ ਪੁੱਤਰ ਨੂੰ ਫਿਲਮ ਵਿਚ ਕੰਮ ਦਵਾਉਣ ਲਈ ਪਰੇਸ਼ਾਨ ਸਨ।
ਇਸ ਲਈ ਉਹ ਅਪਣੇ ਪੁੱਤਰ ਅਤੇ ਇਕ ਪ੍ਰੋਡਿਊਸਰ ਨੂੰ ਨਾਲ ਲੈ ਕੇ ਗਏ ਸਨ। ਪੀਯੂਸ਼ ਗੋਇਲ ਨੇ ਲੁਧਿਆਣੇ ਵਿਚ ਇਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਮੁੰਬਈ ਵਿਚ ਜਦੋਂ 26/11 ਨੂੰ ਹਮਲਾ ਹੋਇਆ ਸੀ, ਉਸ ਸਮੇਂ ਦੀ ਕਾਂਗਰਸ ਸਰਕਾਰ ਕਮਜ਼ੋਰ ਸੀ ਉਹ ਕੁਝ ਨਾ ਕਰ ਸਕੀ। ਉਸ ਸਮੇਂ ਦੇ ਸੀਐਮ ਅਪਣੇ ਪੁੱਤਰ ਨੂੰ ਬਾਲੀਵੁੱਡ ਵਿਚ ਰੋਲ ਦਿਵਾਉਣ ਵਿਚ ਜ਼ਿਆਦਾ ਵਿਅਸਤ ਸਨ। ਰਿਤੇਸ਼ ਦੇਸ਼ਮੁੱਖ ਨੇ ਪੀਯੂਸ਼ ਗੋਇਲ ਦੇ ਇਸ ਬਿਆਨ ਦਾ ਜਵਾਬ ਦਿੱਤਾ ਹੈ।
26 ਨਵੰਬਰ 2008 ਵਿਚ 10 ਅਤਿਵਾਦੀਆਂ ਨੇ ਮੁੰਬਈ ਤੇ ਹਮਲਾ ਕੀਤਾ ਸੀ। ਮੁੰਬਈ ਸ਼ਹਿਰ ਅਤੇ ਉਸ ਦੇ ਨਾਲ ਦਾ ਪੂਰਾ ਦੇਸ਼ 4 ਦਿਨ ਸੋ ਨਾ ਸਕਿਆ। ਗੋਲੀਆਂ ਨਾਲ ਪੂਰਾ ਸ਼ਹਿਰ ਡਰ ਗਿਆ ਸੀ। ਇਸ ਹਮਲੇ ਵਿਚ ਕਰੀਬ 174 ਲੋਕ ਮਾਰੇ ਗਏ ਸਨ ਅਤੇ 300 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਸਨ।