ਅਪਣੀਆਂ ਮੰਗਾਂ ਨੂੰ ਲੈ ਕੇ ਡਟੇ ਕੇਜਰੀਵਾਲ, ਉਪ ਰਾਜਪਾਲ ਦੇ ਵੇਟਿੰਗ ਰੂਮ 'ਚ ਕੱਟੀ ਰਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਵਿਚਕਾਰ ਖਿਚੋਤਾਣ ਜੋਰਾਂ ਉੱਤੇ ਚਲ ਰਹੀ ਹੈ।

Kejriwal, on his demands,

ਨਵੀਂ ਦਿੱਲੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਵਿਚਕਾਰ ਖਿਚੋਤਾਣ ਜੋਰਾਂ ਉੱਤੇ ਚਲ ਰਹੀ ਹੈ। ਸੋਮਵਾਰ ਦੀ ਸ਼ਾਮ ਨੂੰ ਸੀਐਮ ਅਰਵਿੰਦ ਕੇਜਰੀਵਾਲ, ਡਿਪਟੀ ਸੀਐਮ ਮਨੀਸ਼ ਸਿਸੋਦੀਆ, ਸਤੇਂਦਰ ਜੈਨ ਅਤੇ ਗੋਪਾਲ ਰਾਏ ਮੰਗਾਂ ਪੂਰੀਆਂ ਨਾ ਕਰਨ ਉੱਤੇ ਉਪ ਰਾਜਪਾਲ ਦੇ ਘਰ ਵਿਚ ਵੇਟਿੰਗ ਰੂਮ ਵਿਚ ਧਰਨੇ ਉੱਤੇ ਬੈਠ ਗਏ। ਜਦੋਂ ਰਾਤ ਹੋਈ ਤਾਂ ਆਮ ਆਦਮੀ ਪਾਰਟੀ ਦੇ ਇਹ ਆਗੂ ਉਥੇ ਹੀ ਸੋਫੇ ਉੱਤੇ ਸੌਂ ਗਏ। ਦੱਸ ਦਈਏ ਕਿ ਅਜੇ ਵੀ ਉਨ੍ਹਾਂ ਦਾ ਧਰਨਾ ਜਾਰੀ ਹੈ।

ਦਿੱਲੀ ਸਰਕਾਰ ਨੇ ਅਨਿਲ ਬੈਜਲ ਵਲੋਂ ਰਾਸ਼ਣ ਦੀ ਡੋਰ ਸਟੈਪ ਡਿਲੀਵਰੀ ਦੀ ਤਜ਼ਵੀਜ਼ ਨੂੰ ਮਨਜ਼ੂਰ ਕਰਨ, ਚਾਰ ਮਹੀਨਿਆਂ ਤੋਂ ਕੰਮ ਕਾਰ ਨਾ ਕਰਕੇ ਸਰਕਾਰ ਦਾ ਬਾਈਕਾਟ ਕਰ ਰਹੇ ਆਈਏਐਸ ਅਧਿਕਾਰੀਆਂ ਉੱਤੇ ਕਾਰਵਾਈ ਦੀ ਮੰਗ ਕੀਤੀ ਹੈ। ਉਪ ਰਾਜਪਾਲ ਦੁਆਰਾ ਅਧਿਕਾਰੀਆਂ ਉੱਤੇ ਕਾਰਵਾਈ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁਖ‍ ਮੰਤਰੀ ਮਨੀਸ਼ ਸਿਸੋਦੀਆ, ਸਤੇਂਦਰ ਜੈਨ ਅਤੇ ਗੋਪਾਲ ਰਾਏ ਦੇ ਨਾਲ ਐਲ ਜੀ ਹਾਊਸ ਦੇ ਵੇਟਿੰਗ ਰੂਮ ਵਿਚ ਇੱਕ ਤਰ੍ਹਾਂ ਨਾਲ ਧਰਨੇ ਉੱਤੇ ਬੈਠ ਗਏ।

ਕਈ ਆਪ ਵਿਧਾਇਕਾਂ ਨੇ ਵੀ ਰਾਜਪਾਲ ਦਫ਼ਤਰ ਦੇ ਬਾਹਰ ਡੇਰਾ ਲਾਇਆ ਹੈ। ਪੁਲਿਸ ਵੱਲੋਂ ਉੱਥੇ ਬੈਰੀਕੇਡ ਲਗਾ ਦਿੱਤੇ ਗਏ ਹਨ। ਕੇਜਰੀਵਾਲ ਨੇ ਉਪਰਾਜਪਾਲ (ਏਲਜੀ) ਦਫ਼ਤਰ ਦੇ ਉਡੀਕ ਕਮਰੇ ਵਿਚੋਂ ਸ਼ਾਮ ਛੇ ਵਜੇ ਟਵੀਟ ਕੀਤਾ ਕਿ ਬੈਜਲ ਨੂੰ ਇੱਕ ਪੱਤਰ ਦਿੱਤਾ ਗਿਆ ਪਰ ਉਨ੍ਹਾਂ ਨੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਟਵੀਟ ਕੀਤਾ ਕਿ ਉਨ੍ਹਾਂ ਨੂੰ "ਪੱਤਰ ਦੇ ਦਿੱਤਾ ਗਿਆ"। ਐਲ ਜੀ ਨੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਕਾਰਵਾਈ ਕਰਨਾ ਐਲਜੀ ਦਾ ਸੰਵਿਧਾਨਕ ਫਰਜ਼ ਹੈ।

ਉਨ੍ਹਾਂ ਨੇ ਐਲਜੀ ਨੂੰ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਦੀ ‘ਡੋਰ ਸਟੈਪ ਡਿਲੀਵਰੀ ਆਫ ਰਾਸ਼ਣ’ ਯੋਜਨਾ ਤਜ਼ਵੀਜ਼ ਮਨਜ਼ੂਰ ਕੀਤੀ ਜਾਵੇ ਜਾਵੇ। 
ਸਿਸੋਦੀਆ ਨੇ ਕਿਹਾ ਕਿ ਉਹ ਹੜਤਾਲ ਦੇ ਬਾਰੇ ਵਿਚ ਏਲਜੀ ਨਾਲ ਪੰਜ ਵਾਰ ਮੁਲਾਕਾਤ ਕਰ ਚੁੱਕੇ ਹਨ ਪਰ ਉਨ੍ਹਾਂ ਨੇ ਇਸ ਨੂੰ ਖਤਮ ਕਰਵਾਉਣ ਲਈ ਕੁੱਝ ਨਹੀਂ ਕੀਤਾ। ਉਨ੍ਹਾਂ ਨੇ ਰਾਜ ਨਿਵਾਸ ਤੋਂ ਟਵੀਟ ਕੀਤਾ, ‘‘ਕੋਈ ਚੁਣੀ ਹੋਈ ਸਰਕਾਰ ਕਿਵੇਂ ਕੰਮ ਕਰ ਸਕਦੀ ਹੈ, ਜੇਕਰ ਐਲਜੀ ਆਈਏਐਸ ਅਧਿਕਾਰੀਆਂ ਦੀ ਹੜਤਾਲ ਦਾ ਇਸ ਤਰ੍ਹਾਂ ਨਾਲ ਸਮਰਥਨ ਕਰਣਗੇ’’

ਸਾਡੀਆਂ ਐਲਜੀ ਸਾਹਿਬ ਤੋਂ 3 ਮੰਗਾਂ ਹਨ-

IAS ਅਧਿਕਾਰੀਆਂ ਦੀ ਗ਼ੈਰਕਾਨੂੰਨੀ ਹੜਤਾਲ ਤੁਰੰਤ ਖਤਮ ਕਰਵਾਓ, ਕਿਉਂਕਿ ਸਰਕਾਰ ਦੇ ਮੁਖੀ ਤੁਸੀ ਹੋ ,  
ਕੰਮ ਰੋਕਣ ਵਾਲੇ IAS ਅਧਿਕਾਰੀਆਂ ਦੇ ਖਿਲਾਫ ਸਖ਼ਤ ਐਕਸ਼ਨ ਲਿਆ ਜਾਵੇ
ਰਾਸ਼ਨ ਦੀ ਡੋਰ-ਸਟੈਪ-ਡਿਲੀਵਰੀ ਦੀ ਯੋਜਨਾ ਨੂੰ ਮਨਜ਼ੂਰ ਕੀਤਾ ਜਾਵੇ।

ਕੇਜਰੀਵਾਲ ਨੇ ਕਿਹਾ ਕਿ ਕਈ ਲੋਕ ਕਹਿ ਰਹੇ ਹਨ ਕਿ ਉਹ ਪਿਛਲੇ 1 ਸਾਲ ਤੋਂ ਉਹ ਕੁੱਝ ਨਹੀਂ ਬੋਲੇ, ਇਸਦਾ ਨਾਜਾਇਜ਼ ਫਾਇਦਾ ਚੁੱਕਿਆ ਗਿਆ, ਪਰ ਹੁਣ ਬੋਲਣਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਹਰ ਰੋਜ਼ ਉਨ੍ਹਾਂ 'ਤੇ ਨਵੇਂ - ਨਵੇਂ ਕੇਸ ਦਰਜ ਹੁੰਦੇ ਹਨ। ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ ਇਹ ਤਾਂ ਦੱਸਣ ਕਿ ਪਹਿਲਾਂ ਦੇ ਕੇਸਾਂ ਦਾ ਕੀ ਹੋਇਆ।  ਉਨ੍ਹਾਂ ਐਲਜੀ ਨੂੰ ਆਪਣੇ ਉਪਰ ਹਥਿਆਰ ਵਾਂਗ ਵਰਤੇ ਜਾਣ ਦਾ ਵੀ ਸਰਕਾਰ ਤੇ ਦੋਸ਼ ਲਗਾਇਆ।