ਵਟਸਐਪ 'ਤੇ ਗ਼ਲਤ ਮੈਸੇਜ਼ ਭੇਜਣ ਵਾਲੇ ਵਿਰੁਧ ਕੀਤੀ ਜਾ ਸਕਦੀ ਹੈ ਕਾਰਵਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੱਟਣੇ ਪੈ ਸਕਦੇ ਹਨ ਕੋਰਟ ਦੇ ਚੱਕਰ

Whatsapp legal action against entities who send bulk messages?

ਨਵੀਂ ਦਿੱਲੀ: ਵਟਸਐਪ ਦਾ ਗ਼ਲਤ ਇਸਤੇਮਾਲ ਕਰਨ ਅਤੇ ਜ਼ਿਆਦਾ ਮੈਸੇਜ਼ ਭੇਜਣ ਵਾਲਿਆਂ ਨੂੰ ਹੁਣ ਕੋਰਟ ਦੇ ਚੱਕਰ ਲਗਾਉਣੇ ਪੈ ਸਕਦੇ ਹਨ। ਵਟਸਐਪ ਨੇ ਕਿਹਾ ਹੈ ਕਿ ਉਸ ਦੀ ਟਰਮਸ ਅਤੇ ਕੰਡੀਸ਼ਨਸ ਦਾ ਉਲੰਘਣ ਕਰਨ ਵਾਲੇ ਦੇ ਵਿਰੁਧ ਕਾਰਵਾਈ ਕਰੇਗਾ। 7 ਸਤੰਬਰ ਤੋਂ ਬਾਅਦ ਤੋਂ ਵਟਸਐਪ 'ਤੇ ਜ਼ਿਆਦਾ ਮੈਸੇਜ਼ ਜਾਂ ਆਟੋਮੈਟਿਕ ਮੈਸੇਜ਼ ਭੇਜਣ ਦੇ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਦਸ ਦਈਏ ਕਿ ਹੁਣ ਸਿਰਫ਼ ਪੰਜ ਲੋਕਾਂ ਨੂੰ ਹੀ ਮੈਸੇਜ਼ ਕੀਤਾ ਜਾ ਸਕਦਾ ਹੈ।

ਵਟਸਐਪ ਨੇ ਸਾਫ਼ ਕਿਹਾ ਹੈ ਕਿ ਉਹਨਾਂ ਦਾ ਪਲੇਟਫਾਰਮ ਬਲਕ ਅਤੇ ਆਟੋਮੈਟੇਡ ਮੈਸੇਜ਼ਿੰਗ ਲਈ ਨਹੀਂ ਹੈ ਅਤੇ ਇਹ ਉਹਨਾਂ ਦੇ ਨਿਯਮਾਂ ਦੇ ਵਿਰੁਧ ਹੈ। ਹਾਲਾਂਕਿ ਕੰਪਨੀ ਨੇ ਅਜੇ ਸਾਫ਼ ਨਹੀਂ ਕੀਤਾ ਕਿ ਅਜਿਹਾ ਕਰਨ ਵਾਲੇ ਵਿਰੁਧ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ। ਇਹ ਵੀ ਨਹੀਂ ਪਤਾ ਚਲਿਆ ਕਿ ਵਟਸਐਪ ਦੀ ਇਹ ਕਾਰਵਾਈ ਸਿਰਫ਼ ਕਿਸੇ ਖ਼ਾਸ ਦੇਸ਼ ਲਈ ਹੋਵੇਗੀ ਜਾਂ ਸਾਰੇ ਦੇਸ਼ ਲਈ।

ਵਟਸਐਪ ਦਾ ਇਹ ਕਦਮ ਉਹਨਾਂ ਰਿਪੋਰਟਸ ਤੋਂ ਬਾਅਦ ਉਠਾਇਆ ਗਿਆ ਜਿਸ ਵਿਚ ਕਿਹਾ ਗਿਆ ਕਿ ਭਾਰਤ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਐਪ ਦਾ ਗ਼ਲਤ ਇਸਤੇਮਾਲ ਕੀਤਾ ਗਿਆ। ਚੋਣਾਂ ਦੌਰਾਨ ਕੁੱਝ ਸਸਤੇ ਕਲੋਨ ਐਪਸ ਸਾਫ਼ਟਵੇਅਰ ਟੂਲ ਦੇ ਜ਼ਰੀਏ ਵੱਡੀ ਗਿਣਤੀ ਵਿਚ ਵਟਸਐਪ ਮੈਸੇਜ਼ ਭੇਜੇ ਜਾ ਰਹੇ ਹਨ। 200 ਮਿਲੀਅਨ ਯੂਜ਼ਰਸ ਵਟਸਐਪ ਚਲਾਉਂਦੀ ਹੈ। ਚੋਣਾਂ ਤੋਂ ਪਹਿਲਾਂ ਫੇਕ ਨਿਊਜ਼ ਕਾਰਨ ਵੀ ਕੰਪਨੀ ਨੂੰ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਸੀ।

ਪਿਛਲੇ ਸਾਲ ਪਲੇਟਫਾਰਮ 'ਤੇ ਜਨਤਕ ਫੇਕ ਨਿਊਜ਼ ਦੇ ਚਲਦੇ ਕਈ ਲੋਕਾਂ ਨੂੰ ਅਪਣੀ ਜਾਨ ਗੁਆਉਣੀ ਪਈ ਸੀ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਵੀ ਸਖ਼ਤ ਰੁਖ਼ ਅਪਣਾਉਂਦੇ ਹੋਏ ਵਸਟਐਪ ਨੂੰ ਇਸ 'ਤੇ ਕੰਟਰੋਲ ਕਰਨ ਨੂੰ ਕਿਹਾ ਸੀ। ਵਟਸਐਪ ਨੇ ਦਸਿਆ ਕਿ ਇਸ ਸਿਲਸਿਲੇ ਵਿਚ ਉਸ ਨੇ ਕਈ ਅਕਾਉਂਟ ਵੀ ਹਟਾਏ ਸਨ।