ਡੀਯੂ ਦੇ ਸਿਲੇਬਸ ਵਿਚ ‘ਗੁਜਰਾਤ ਦੰਗਿਆਂ’ ਦਾ ਜ਼ਿਕਰ ਕਰਨ ‘ਤੇ ਵਿਵਾਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਯੂਨੀਵਰਸਿਟੀ ਦੇ ਅੰਡਰ ਗ੍ਰੈਜੂਏਟ ਕੋਰਸਾਂ ਦੇ ਨਵੇਂ ਸਿਲੇਬਸ ਨੂੰ ਸਟੈਂਡਿੰਗ ਕਮੇਟੀ ਦੀ ਮਨਜ਼ੂਰੀ ਮਿਲ ਗਈ ਹੈ।

Delhi University

ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਦੇ ਅੰਡਰ ਗ੍ਰੈਜੂਏਟ ਕੋਰਸਾਂ ਦੇ ਨਵੇਂ ਸਿਲੇਬਸ ਨੂੰ ਸਟੈਂਡਿੰਗ ਕਮੇਟੀ ਦੀ ਮਨਜ਼ੂਰੀ ਮਿਲ ਗਈ ਹੈ। ਹਾਲਾਂਕਿ ਅੰਗਰੇਜ਼ੀ ਅਤੇ ਇਤਿਹਾਸ ਵਿਭਾਗਾਂ ਦੇ ਕੁਝ ਪੇਪਰਾਂ ‘ਤੇ ਮੀਟਿੰਗ ਵਿਚ ਬਹਿਸ ਚੱਲੀ ਸੀ। ਅੰਗਰੇਜ਼ੀ ਵਿਭਾਗ ਦੇ ਇਕ ਪੇਪਰ ਵਿਚ ‘ਗੁਜਰਾਤ ਦੰਗਿਆਂ’ ‘ਤੇ ਇਕ ਕੇਸ ਸਟਡੀ ਸ਼ਾਮਲ ਕਰਨ ਅਤੇ ਐਲਜੀਬੀਟੀ ਭਾਈਚਾਰੇ ਨਾਲ ਜੁੜੇ ਇਕ ਚੈਪਟਰ ਦੀ ਸ਼ਿਕਾਇਤ ਕਰ ਕੁਝ ਅਧਿਆਪਕਾਂ ਨੇ ਇਤਜ਼ਾਰ ਜਤਾਇਆ ਹੈ।

ਦੂਜੇ ਪਾਸੇ ਇਤਿਹਾਸ ਵਿਚ ਸੂਫੀ ਸੰਤ ਅਮੀਰ ਖੁਸਰੋ ਨੂੰ ਸਿਲੇਬਸ ਤੋਂ ਹਟਾਉਣ ਅਤੇ ਬੀ.ਆਰ. ਅੰਬੇਦਕਰ ‘ਤੇ ਪਾਠਕ੍ਰਮ ਘਟਾਉਣ ‘ਤੇ ਵੀ ਵਿਰੋਧ ਜਤਾਇਆ ਗਿਆ ਹੈ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਪਾਠਕ੍ਰਮ ਦੇ ਇਹਨਾਂ ਹਿੱਸਿਆਂ ਦੀ ਸਮੀਖਿਆ ਕੀਤੀ ਜਾਵੇਗੀ। ਨਵਾਂ ਸਿਲੇਬਸ 15 ਜੁਲਾਈ ਨੂੰ ਅਕਾਦਮਿਕ ਕਾਊਂਸਿਲ ਵਿਚ ਮਨਜ਼ੂਰੀ ਲਈ ਰੱਖਿਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਹਨਾਂ ਵਿਸ਼ਿਆਂ ‘ਤੇ ਬਹਿਸ ਵਧ ਸਕਦੀ ਹੈ। 20 ਜੁਲਾਈ ਤੋਂ ਯੂਜੀ ਦੇ ਨਵੇਂ ਵਿਦਿਆਰਥੀਆਂ ਨੂੰ ਨਵਾਂ ਸਿਲੇਬਸ ਪੜ੍ਹਾਇਆ ਜਾਵੇਗਾ।

ਡੀਯੂ ਦਾ ਨਵਾਂ ਸਿਲੇਬਸ ਯੂਨੀਵਰਸਿਟੀ ਗ੍ਰਾਂਟ (ਯੂਜੀਸੀ) ਕਮਿਸ਼ਨ ਦੀ ਨਿਗਰਾਨੀ ਵਿਚ ਤਿਆਰ ਕੀਤਾ ਗਿਆ ਹੈ। ਸੀਬੀਸੀਐਸ (Choice Based Credit System ) ‘ਤੇ ਅਧਾਰਤ ਨਵੇਂ ਸਿਲੇਬਸ ‘ਤੇ ਮਈ ਅਤੇ ਜੂਨ ਵਿਚ ਅਪਣੀ ਮੀਟਿੰਗ ਦੌਰਾਨ ਡੀਯੂ ਦੀ ਫੈਕਲਟੀ ਨੇ ਸੁਆਝ ਅਤੇ ਸਿਫ਼ਾਰਸ਼ਾਂ ਰੱਖੀਆਂ ਸਨ। ਇਹਨਾਂ ‘ਤੇ ਸਟੈਂਡਿੰਗ ਕਮੇਟੀ ਵਿਚ ਚਰਚਾ ਕੀਤੀ ਗਈ। ਯੂਨੀਵਰਸਿਟੀ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਪਹਿਲਾਂ ਤੋਂ ਹੀ ਕਿਹਾ ਗਿਆ ਹੈ ਕਿ ਕੋਈ ਵੀ ਵਿਵਾਦਤ ਸਮੱਗਰੀ ਨਵੇਂ ਸਿਲੇਬਸ ਵਿਚ ਸ਼ਾਮਲ ਨਹੀਂ ਕੀਤੀ ਜਾਵੇਗੀ।

ਹੁਣ ਦੇਖਿਆ ਇਹ ਜਾਵੇਗਾ ਕਿ ਇਤਿਹਾਸ ਅਤੇ ਅੰਗਰੇਜ਼ੀ ਦੇ ਜਿਨ੍ਹਾਂ ਵਿਸ਼ਿਆਂ ‘ਤੇ ਸਵਾਲ ਚੁੱਕੇ ਗਏ ਹਨ, ਉਹ ਵਿਵਾਦਤ ਹਨ ਜਾਂ ਨਹੀਂ। ਦੂਜੇ ਪਾਸੇ ਹਿਊਮੈਨੀਟੀਜ਼, ਕਾਮਰਸ ਅਤੇ ਸਾਇੰਸ ਨਾਲ ਜੁੜੇ ਸਾਰੇ ਕੋਰਸਾਂ ਨੂੰ ਸਟੈਂਡਿੰਗ ਕਮੇਟੀ ਨੇ ਹਰੀ ਝੰਡੀ ਦਿਖਾ ਦਿੱਤੀ ਹੈ। ਅੰਡਰ ਗ੍ਰੈਜੁਏਟ ਸਿਲੇਬਸ ਸੋਧ ਕਮੇਟੀ ਦੇ ਚੇਅਰ ਪਰਸਨ ਡਾਕਟਰ ਸੀਐਸ ਦੁਬੇ ਨੇ ਦੱਸਿਆ ਕਿ ਸਟੈਂਡਿੰਗ ਕਮੇਟੀ ਨੇ ਸਵੇਰ ਤੋਂ ਰਾਤ ਤੱਕ ਸਾਰੇ ਵਿਭਾਗਾਂ ਦੇ ਸਿਲੇਬਸ ‘ਤੇ ਚਰਚਾ ਕੀਤੀ।