37.8 ਕਰੋੜ ਵਿਚ ਵਿਕੀ Amrita Sher-Gil ਦੀ 83 ਸਾਲ ਪੁਰਾਣੀ ਪੇਂਟਿੰਗ, ਬਣਾਇਆ ਰਿਕਾਰਡ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਸ਼ਹੂਰ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ ਦੀ 83 ਸਾਲ ਪੁਰਾਣੀ ਪੇਂਟਿੰਗ ‘ਇੰਨ ਦ ਲੇਡੀਜ਼ ਇਨਕਲੋਜ਼ਰ’ ਦੇਸ਼ ਦੀ ਦੂਜੀ ਸਭ ਤੋਂ ਮਹਿੰਗੀ ਕਲਾਕਾਰੀ ਬਣ ਗਈ ਹੈ।

Amrita Sher-Gil painting sold for Rs 37.8 crore

ਮੁੰਬਈ: ਮਸ਼ਹੂਰ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ (Amrita Sher-Gil painting) ਦੀ 83 ਸਾਲ ਪੁਰਾਣੀ ਪੇਂਟਿੰਗ ‘ਇੰਨ ਦ ਲੇਡੀਜ਼ ਇਨਕਲੋਜ਼ਰ’ (In the Ladies’ Enclosur) ਦੇਸ਼ ਦੀ ਦੂਜੀ ਸਭ ਤੋਂ ਮਹਿੰਗੀ ਕਲਾਕਾਰੀ ਬਣ ਗਈ ਹੈ। ਮੁੰਬਈ ਦੇ ਸੈਫਰਨਆਰਟ ਵਿਚ ਹੋਈ ਨਿਲਾਮੀ ਵਿਚ ਇਸ ਨੂੰ 37.8 ਕਰੋੜ ਰੁਪਏ ਵਿਚ ਖਰੀਦਿਆ ਗਿਆ। ਇਸ ਤੋਂ ਪਹਿਲਾਂ ਅੰਮ੍ਰਿਤਾ ਸ਼ੇਰਗਿੱਲ ਦੀ ਸਭ ਤੋਂ ਮਹਿੰਗੀ ਪੇਂਟਿੰਗ ਦਾ ਰਿਕਾਰਡ 1934 ਵਿਚ ਤਿਆਰ ਕੀਤੀ ਗਈ ‘ਦ ਲਿਟਲ ਗਰਲ ਇਨ ਬਲੂ’ ਕੋਲ ਸੀ। ਇਸ ਦੀ ਬੋਲੀ 2018 ਵਿਚ ਲਗਾਈ ਗਈ ਸੀ।

ਹੋਰ ਪੜ੍ਹੋ: ਖੂਬਸੂਰਤ ਟਾਊਨਸ਼ਿਪ ਦੇ ਰੂਪ 'ਚ ਉੱਭਰ ਰਿਹਾ ਹੈ ਹਾਊਸਿੰਗ ਪ੍ਰਾਜੈਕਟ Riverdale Aerovista

ਦੱਸ ਦਈਏ ਕਿ 1941 ਵਿਚ ਅੰਮ੍ਰਿਤਾ ਸ਼ੇਰਗਿੱਲ ਦੀ 28 ਸਾਲ ਦੀ ਉਮਰ ਵਿਚ ਮੌਤ ਹੋ ਗਈ ਸੀ। 21.5 x 31.5 ਇੰਚ ਦੇ ਕੈਨਵਸ 'ਤੇ ਤਿਆਰ ਕੀਤੀ ਗਈ,' ਇਨ ਲੇਡੀਜ਼ ਇਨਕਲੋਜ਼ਰ' ਵਿਚ ਔਰਤਾਂ ਦਾ ਇਕ ਸਮੂਹ ਅਤੇ ਇਕ ਕੁੱਤਾ ਨਜ਼ਰ ਆ ਰਿਹਾ ਹੈ। ਇਸ ਵਿਚ ਹਿਬਿਸਕਸ ਦਾ ਇਕ ਝਾੜ ਵੀ ਹੈ। ਪੇਂਟਿੰਗ ਵਿਚ ਇਕ ਦੁਲਹਨ ਬੈਠੀ ਹੈ। ਹੋਰ ਔਰਤਾਂ ਦੁਲਹਨ ਦੇ ਵਾਲ ਬੰਨ੍ਹ ਰਹੀਆਂ ਹਨ ਅਤੇ ਇਕ ਛੋਟੀ ਜਿਹੀ ਲੜਕੀ ਹਿਬਿਸਕਸ ਵੱਲ ਦੇਖ ਰਹੀ ਹੈ।

ਹੋਰ ਪੜ੍ਹੋ: ਗੌਤਮ ਅਡਾਨੀ ਦੇ ਹੱਥ ਵਿਚ ਆਈ ਮੁੰਬਈ ਏਅਰਪੋਰਟ ਦੀ ਕਮਾਨ, ਹਜ਼ਾਰਾਂ ਨੌਕਰੀਆਂ ਦੇਣ ਦਾ ਕੀਤਾ ਵਾਅਦਾ

ਅੰਮ੍ਰਿਤਾ ਸ਼ੇਰਗਿੱਲ ਦੀਆਂ ਪੇਂਟਿੰਗਾਂ ਵਿਚ ਔਰਤਾਂ ਦੇ ਅਜਿਹੇ ਦਿਖਣਾ ਆਮ ਹੈ।  ਅੰਮ੍ਰਿਤਾ ਸ਼ੇਰਗਿੱਲ ਨੇ ਬਚਪਨ ਵਿਚ ਹੀ ਪੇਂਟਿੰਗ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਨੂੰ ਕਲਾ ਦੀ ਪੜ੍ਹਾਈ ਲਈ ਪੈਰਿਸ ਭੇਜਿਆ ਗਿਆ। ਉੱਥੇ ਉਹਨਾਂ ਨੇ ਪੇਂਟਿੰਗ ਸਿੱਖੀ। 1934 ਵਿਚ ਉਹਨਾਂ ਭਾਰਤ ਵਾਪਸੀ ਕੀਤੀ ਅਤੇ ਇੱਥੇ ਆ ਕੇ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਵਿਚ ਬਦਲਾਅ ਆਇਆ। ਦੇਸ਼ ਭਰ ਵਿਚ ਉਹਨਾਂ ਨੇ ਕਈ ਯਾਤਰਾਵਾਂ ਕੀਤੀਆਂ।

ਹੋਰ ਪੜ੍ਹੋ: ਹਿਮਾਚਲ ਪ੍ਰਦੇਸ਼ 'ਚ ਹੜ੍ਹ ਦਾ ਕਹਿਰ, ਦੋਸਤਾਂ ਨਾਲ ਘੁੰਮਣ ਗਏ ਪੰਜਾਬੀ ਸੂਫੀ ਗਾਇਕ ਮਨਮੀਤ ਸਿੰਘ ਦੀ ਮੌਤ

ਕਿਸੇ ਭਾਰਤੀ ਕਲਾਕਾਰ ਵੱਲੋਂ ਤਿਆਰ ਕੀਤੀ ਗਈ ਸਭ ਤੋਂ ਮਹਿੰਗੀ ਪੇਂਟਿੰਗ ਦਾ ਰਿਕਾਰਡ ਵੀ ਐਸ ਗੈਤੋਂਡੇ (V S Gaitonde’s Paintings) ਕੋਲ ਹੈ। 1961 ਵਿਚ ਬਣਾਈ ਗਈ ਉਹਨਾਂ ਦੀ ਪੇਂਟਿੰਗ ਨੂੰ ਸੈਫਰਨਆਰਟ ਵਿਚ 39.98 ਕਰੋੜ ਰੁਪਏ ਵਿਚ ਖਰੀਦਿਆ ਗਿਆ ਸੀ। ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ‘ਰਾਸ਼ਟਰੀ ਸੰਪਤੀ’ ਦਾ ਦਰਜਾ ਦਿੱਤਾ ਗਿਆ ਹੈ। ਸਰਕਾਰ ਵੱਲੋਂ ਪ੍ਰਾਪਤ ਇਸ ਸਨਮਾਨ ਕਾਰਨ ਉਹਨਾਂ ਦੀ ਪੇਂਟਿੰਗ ਨੂੰ ਦੇਸ਼ ਤੋਂ ਬਾਹਰ ਲਿਜਾਣਾ ਗੈਰ ਕਾਨੂੰਨੀ ਹੈ।